Saturday, April 18, 2026

ਸਾਬਕਾ ਹੌਲਦਾਰ ਨੇ ਲਾਏ ਥਾਣਾ ਐਨ.ਆਰ.ਆਈ ਮੁਲਾਜਮਾਂ ‘ਤੇ ਦੋਸ਼

PPN0905201509

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਸੁਲਤਾਨਵਿੰਡ ਰੋਡ ਵਾਸੀ ਸਾਬਕਾ ਹੌਲਦਾਰ ਪਿਆਰਾ ਸਿੰਘ ਪੁੱਤਰ ਬੇਲਾ ਸਿੰਘ ਨੇ ਐਨ.ਆਰ.ਆਈ. ਪੁਲਿਸ ‘ਤੇ ਉਸ ਨੂੰ ਤੰਗ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹੌਲਦਾਰ ਪਿਆਰਾ ਸਿੰਘ ਨੇ ਦੱਸਿਆ ਕਿ 2012 ਵਿੱਚ ਉਸ ਦੇ ਘਰ ਨੇੜੇ ਰਹਿੰਦੀਆਂ ਦੋ ਔਰਤਾਂ ਨੇ ਇੱਕ ਲੜਕੀ ਦਾ ਐਨ.ਆਰ.ਆਈ ਲੜਕੇ ਨਾਲ ਸ਼ਾਦੀ ਕਰਵਾਈ ਸੀ ਅਤੇ ਲੜਕੀ ਦੇ ਰਿਸ਼ਤੇ ਸਮੇਂ ਵੇਖ-ਵਿਖਾਈ ਉਸ ਦੇ ਘਰ ਹੋਈ ਸੀ। ਇਹ ਸ਼ਾਦੀ 10-11-2012 ਨੂੰ ਹੋ ਗਈ ਸੀ ਅਤੇ ਉਨ੍ਹਾਂ ਪਤੀ-ਪਤਨੀ ਦੀ 2014 ਵਿੱਚ ਅਣਬਣ ਹੋ ਗਈ।ਪਿਆਰਾ ਸਿੰਘ ਨੇ ਕਿਹਾ ਕਿ ਅਣਬਣ ਹੋਣ ਕਰਕੇ ਪਹਿਲਾਂ ਤਾਂ ਲੜਕੀ ਦੇ ਪਰਿਵਾਰ ਨੇ ਫੈਸਲੇ ਲਈ ਉਸ ਤੇ ਦਬਾਅ ਪਾਇਆ ਅਤੇ ਲੜਕੇ ਵਾਲੇ ਉਸ ਦੇ ਜਾਣੂ ਨਾ ਹੋਣ ਕਰਕੇ ਜਦ ਕੋਈ ਗੱਲ ਸਿਰੇ ਨਾ ਲੱਗੀ ਤਾਂ ਲੜਕੀ ਦੇ ਪਰਿਵਾਰ ਨੇ ਐਨ.ਆਰ.ਆਈ. ਥਾਣਾ ਅੰਮ੍ਰਿਤਸਰ ਵਿੱਚ ਦਰਖਾਸਤ ਦੇ ਦਿੱਤੀ। ਇਸ ਲਈ ਐਨ.ਆਰ.ਆਈ ਪੁਲਿਸ ਦੇ ਮੁਲਾਜ਼ਮ ਇਸ ਮਾਮਲੇ ਵਿੱਚ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ।ਪਿਆਰਾ ਸਿੰਘ ਨੇ ਕਿਹਾ ਕਿ ਇਹ ਰਿਸ਼ਤਾ ਉਸ ਦੇ ਘਰ ਨੇੜੇ ਰਹਿੰਦੀਆਂ ਦੋ ਔਰਤਾਂ ਨੇ ਕਰਵਾਇਆ ਸੀ, ਇਸ ਲਈ ਉਸ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ। ਸਾਬਕਾ ਹੌਲਦਾਰ ਪਿਆਰਾ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿਵਾ ਕੇ ਐਨ.ਆਰ.ਆਈ ਮੁਲਾਜ਼ਮਾਂ ਤੋਂ ਬਚਾਇਆ ਜਾਵੇ।ਪਿਆਰਾ ਸਿੰਘ ਨੇ ਦੱਸਿਆ ਕਿ ਉਨਾਂ ਨੇੇ ਸੀ.ਐਮ ਪੰਜਾਬ, ਡੀ.ਜੀ.ਪੀ ਪੰਜਾਬ, ਆਈ.ਜੀ. ਬਾਰਡਰ ਰੇਂਜ, ਕਮਿਸ਼ਨਰ ਅੰਮ੍ਰਿਤਸਰ, ਆਈ.ਜੀ. ਐਨ.ਆਰ.ਆਈ ਵਿੰਗ ਚੰਡੀਗੜ੍ਹ, ਡਾ. ਰਾਜ ਕੁਮਾਰ ਵੇਰਕਾ ਅਤੇ ਚੇਅਰਮੈਨ ਹਿਊਮਨ ਰਾਈਟਸ ਨੂੰ ਵੀ ਦਰਖਾਸਤਾਂ ਕੱਢ ਕੇ ਇਨਸਾਫ ਦੀ ਮੰਗ ਕੀਤੀ ਹੈ।

            ਇਸ ਸਬੰਧੀ ਜਦੋਂ ਥਾਣਾ ਐਨ.ਆਰ.ਆਈ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਚੱਲ ਰਹੀ ਜਾਂਚ ਦੌਰਾਨ ਪਿਆਰਾ ਸਿੰਘ ਪਾਸੋਂ ਪੁੱਛ-ਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਪਰਚਾ ਦਰਜ਼ ਕਰਨ ਬਾਬਤ ਕੋਈ ਧਮਕੀ ਨਹੀਂ ਦਿੱਤੀ।ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਕਾਰਵਾਈ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply