Thursday, March 19, 2026

’ਸਲੋਕ ਸਹਸਕ੍ਰਿਤੀ’ ਦੀ 3 ਮਈ ਤੋਂ ਅਰੰਭ ਹੋਈ ਲੜੀਵਾਰ ਕਥਾ ਸੰਪਨ

PPN1505201504

ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਗਿਆਨੀ ਜਸਵੰਤ ਸਿੰਘ ਪਰਵਾਨਾ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ‘ਸਲੋਕ ਸਹਸਕ੍ਰਿਤੀ’ ਦੀ 3 ਮਈ ਤੋਂ ਅਰੰਭ ਕੀਤੀ ਗਈ ਲੜੀਵਾਰ ਕੱਥਾ ਦੀ ਸਮਾਪਤੀ ਅੱਜ, 15 ਮਈ ਸ਼ੁਕਰਵਾਰ ਨੂੰ ਹੋਈ।ਇਸ ਮੌਕੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸ. ਪਰਮਜੀਤ ਸਿੰਘ ਰਾਣਾ ਨੇ ਗਿਆਨੀ ਜਸਵੰਤ ਸਿੰਘ ਪਰਵਾਨਾ ਨੂੰ ਸਿਰੋਪਾਉ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ।ਸ. ਰਾਣਾ ਨੇ ਗਿਆਨੀ ਜਸਵੰਤ ਸਿੰਘ ਪਰਵਾਨਾ ਦੀ ਵਿਦਵਤਾ ਅਤੇ ਗੁਰਸ਼ਬਦ ਦੀ ਵਿਆਖਿਆ ਸਰਲ ਅਤੇ ਆਮ ਸਮਝ ਵਿੱਚ ਆ ਜਾਣ ਵਾਲੀ ਭਾਸ਼ਾ ਵਿੱਚ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਉਮਰ ਦੀ ਕਾਮਨਾ ਕੀਤੀ। ਸ. ਰਾਣਾ ਨੇ ਦਸਿਆ ਕਿ ਇਹ ਖੁਸ਼ੀ ਦੀ ਗਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਦੋਂ ਵੀ ਪਰਵਾਨਾ ਜੀ ਨੂੰ ਕਥਾ ਦੀ ਸੇਵਾ ਲੈਣ ਦੀ ਬੇਨਤੀ ਕੀਤੀ ਗਈ, ਉਨ੍ਹਾਂ ਉਸਨੂੰ ਸਦਾ ਹੀ ਖਿੜੇ ਮੱਥੇ ਪਰਵਾਨ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply