ਨਵੀਂ ਦਿੱਲੀ, 15 ਮਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ 15 ਨਵੰਬਰ 2012 ਨੂੰ ਹੋਏ ਜਾਨਲੇਵਾ ਹਮਲੇ ਦੇ ਕੇਸ ਵਿੱਚ ਅੱਜ ਅਦਾਲਤ ਵੱਲੋਂ ਸਾਬਕਾ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੂੰ ਵਰੰਟ ਜਾਰੀ ਕੀਤੇ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਪਟਿਆਲਾ ਹਾਉਸ ਕੋਰਟ ਦੇ ਜੱਜ ਸੰਜੈ ਖੰਗਵਾਲ ਵੱਲੋਂ ਅੱਜ ਇਸ ਕੇਸ ਵਿੱਚ ਸਰਨਾ ਦੇ ਵਕੀਲ ਵੱਲੋਂ ਸਰਨਾ ਨੂੰ ਪੇਸ਼ੀ ਤੋਂ ਛੁਟ ਦੇਣ ਦੀ ਕੀਤੀ ਗਈ ਮੰਗ ਨੂੰ ਖਾਰਿਜ ਕਰਦੇ ਹੋਏ ਅਗਲੀ ਤਾਰੀਖ 6 ਜੁੂਲਾਈ 2015 ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਵੀ ਆਦੇਸ਼ ਦਿੱਤੇ ਹਨ। ਸਰਨਾ ਦੇ ਗੈਰ ਜ਼ਿਮੇਦਰਾਨਾ ਵਿਵਹਾਰ ‘ਤੇ ਵੀ ਅਦਾਲਤ ਵੱਲੌਂ ਸਰਨਾ ਦੇ ਵਕੀਲ ਨੂੰ ਫਟਕਾਰ ਲਗਾਈ ਗਈ ਹੈ।
ਦਰਅਸਲ ਅੰਤਿ੍ਰੰਗ ਬੋਰਡ ਦੀ ਮੀਟਿੰਗ ਵਿੱਚ ਜਰਨਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੇ ਵਿਸ਼ੇਸ਼ ਸੱਦੇ ‘ਤੇ ਸ਼ਾਮਿਲ ਹੋਣ ਲਈ ਉਸ ਵੇਲ੍ਹੇ ਪੁੱਜੇ ਕਮੇਟੀ ਮੈਂਬਰ ਮਨਜੀਤ ਸਿੰਘ ਜੀ.ਕੇ. ‘ਤੇ ਸਰਨਾ ਦੇ ਕਹਿਣ ‘ਤੇ ਟਾਸਕ ਫੋਰਸ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ।ਜਿਸ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋਵਾਂ ਧਿਰਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਸਨ।
Punjab Post Daily Online Newspaper & Print Media