Tuesday, March 31, 2026

ਪ੍ਰਧਾਨ ਸੁਰਿੰਦਰ ਕੁਮਾਰ ਸ਼ਿੰਦਾ ਨੇ ਮੰਦਿਰ ਵਿਖੇ ਕੀਤੀ ਮੂਰਤੀ ਸਥਾਪਨਾ

PPN1505201510

ਪੱਟੀ, 14 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਤੋਤਾ ਗਿਰੀ ਭਾਈ ਸਲਾਈ ਮੰਦਿਰ ਪੱਟੀ ਵਿਖੇ ਮਹੰਤ ਤੋਤਾ ਗਿਰੀ ਦੀ ਅਗਵਾਈ ਹੇਠ ਭਗਵਾਨ ਸ਼ਿਵ-ਪਾਰਵਤੀ ਜੀ ਦੀਆਂ ਮੂਰਤੀਆਂ ਸਥਾਪਿਤ ਕਰਨ ਮੌਕੇ ਧਾਰਮਿਕ ਸਮਾਗਮ ਹੋਇਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁੁਰਿੰਦਰ ਕੁਮਾਰ ਸ਼ਿੰਦਾ ਵਿਸ਼ਸ਼ੇ ਤੌਰ ‘ਤੇ ਪਹੁੰਚੇ ਅਤੇ ਭਗਵਾਨ ਸ਼ਿਵ-ਪਾਰਵਤੀ ਜੀ ਦੀਆਂ ਮੁਰਤੀਆਂ ਸਥਾਪਿਤ ਕੀਤੀਆਂ। ਮੰਦਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ ਪ੍ਰਧਾਨ ਸ਼ਿੰਦਾ ਨੇ ਤੋਤਾ ਗਿਰੀ ਮੰਦਰ ਦੇ ਕਮੇਟੀ ਮੈਂਬਰਾਂ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਕਮੇਟੀ ਮੈਂਬਰ ਪੂਰਨ ਸ਼ਰਧਾ ਭਾਵਨਾ ਨਾਲ ਮੰਦਰ ਦੀ ਸੇਵਾ ਕਰ ਰਹੇ ਹਨ। ਉਨਾਂ ਕਿਹਾ ਕਿ ਨਗਰ ਕੌਂਸਲ ਪੱਟੀ ਵੱਲੋਂ ਮੰਦਰ ਦੀ ਸੇਵਾ ਲਈ ਹਰ ਸੰਭਵ ਯੋਗਦਾਨ ਦਿੱਤਾ ਜਾਵੇਗਾ।
ਇਸ ਮੌਕੇ ਪੰਡਿਤ ਸੋਮਨਾਥ ਵਾਸੂਦੇਵ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਕਾਲੀ ਦਲ, ਵਿਨੋਦ ਕੁਮਾਰ ਖੰਨਾ ਸੀਨੀ: ਮੀਤ ਪ੍ਰਧਾਨ ਅਕਾਲੀ ਦਲ, ਬਲਵਿੰਦਰ ਓਕੇ ਤੋਂ ਇਲਾਵਾ ਕਮੇਟੀ ਮੈਂਬਰ ਸੁਰਜੀਤ ਸਿੰਘ, ਕੇਤਨ ਬਾਹਮਾਂ, ਸਾਹਿਲ ਕੁਮਾਰ, ਦੀਪਕ ਕੁਮਾਰ, ਅਭੀਨਵ ਸ਼ਰਮਾ, ਅਰਜਨ ਬਾਹਮਾਂ, ਰਾਜ ਕੁਮਾਰ, ਅਸ਼ੋਕ ਕੁਮਾਰ, ਬੀ.ਐਸ ਓ.ਕੇ, ਜਤਿੰਦਰ ਕੁਮਾਰ, ਵਿਜੇ ਸ਼ਰਮਾ ਅਤੇ ਸੰਜੀਵ ਕੁਮਾਰ ਆਦਿ ਹਾਜ਼ਿਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply