Saturday, March 28, 2026

ਮਨੁੱਖੀ ਅਧਿਕਾਰ ਮੰਚ ਵੱਲੋ ਕੀਤੀਆਂ ਗਈਆਂ ਨਿਯੁੱਕਤੀਆਂ

PPN1705201513

ਰਈਆ/ਬਿਆਸ, 17 ਮਈ (ਬਲਵਿੰਦਰ ਸਿੰਘ ਸੰਧੂ, ਵਿਕੀ) – ਮਨੁੱਖੀ ਅਧਿਕਾਰ ਮੰਚ (ਰਜਿ:) ਪੰਜਾਬ ਦੀ ਇੱਕ ਜਾਗਰੂਕਤਾ ਮੀਟਿੰਗ ਸਬਡਵੀਜਨ ਬਾਬਾ ਬਕਾਲਾ ਸਾਹਿਬ ਦੀ ਟੀਮ ਨਾਲ ਜਿਲ੍ਹਾ ਪ੍ਰਧਾਨ ਪੈਟੀ ਅਫਸਰ ਤਰਸੇਮ ਸਿੰਘ ਬਾਠ ਅਤੇ ਮੀਤ ਚੇਅਰਮੇਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਮੈਡਮ ਜੇ. ਵੀ ਸਿੰਘ (ਕੈਨੇਡਾ) ਚੇਅਰਪਰਸਨ ਇਸਤਰੀ ਵਿੰਗ ਪੰਜਾਬ ਉਚੇਰੇ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਮੰਚ ਦੀ ਕਾਰਜੁਗਾਰੀ ਬਾਰੇ ਹਾਜ਼ਰ ਮੈਬਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਕੌਮੀ ਪ੍ਰਧਾਨ ਡਾ. ਖੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੰਚ ਦਾ ਅਹਿਮ ਕੰਮ ਸਮਾਜ ਨੂੰ ਬੁਰਾਈਆਂ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਨੂੰ ਦੂਰ ਕਰਨਾ ਹੈ।
ਇਸੇ ਲੜੀ ਵਿੱਚ ਰਈਆ ਟੀਮ ਦੀ ਕਾਰਜੁਗਾਰੀ ਨੂੰ ਦੇਖਦੇ ਹੋਏ ਕੌਮੀ ਪ੍ਰਧਾਨ ਨੇ ਯੂਥ ਵਿੰਗ ਦਾ ਗਠਨ ਕੀਤਾ।ਜਿਸ ਵਿੱਚ ਗੁਰਮੀਤ ਸਿੰਘ ਮਾਨ ਨੂੰ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਜਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਦੀਪਕ ਤਨੇਜਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ।ਊਨਾਂ ਨੂੰ ਸ਼ਨਾਖਤੀ ਕਾਰਡ ਅਤੇ ਨਿਯੁੱਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਜਿਲ੍ਹਾ ਪ੍ਰਧਾਨ ਬਾਠ ਨੇ ਨਿਯੁੱਕਤ ਅਹੁਦੇਦਾਰਾਂ ਨੂੰ ਮੰਚ ਵਿੱਚ ਸ਼ਾਮਿਲ ਹੋਣ ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਮੰਚ ਸਮਾਜ ਵਿੱਚ ਨਿਰੋਲ ਸੇਵਾ ਨਿਭਾਅ ਰਹੀ ਹੈ।ਹਰ ਮੈਂਬਰ ਕਿਸੇ ਸਮੇ ਵੀ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦਾ ਹੈਅਤੇ ਸਮੇਂ-ਸਮੇਂ ਭਲਾਈ ਦੇ ਕੰਮਾਂ ਲਈ ਤਿਆਰ ਰਹਿੰਦਾ ਹੈ।ਇਸੇ ਕਾਰਨ ਹਰ ਰੋਜ਼ ਮੰਚ ਦੀ ਮੈਂਬਰਸ਼ਿਪ ਵਧ ਰਹੀ ਹੈ।
ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ, ਮੀਤ ਪ੍ਰਧਾਨ ਜਸਪਾਲ ਸਿੰਘ ਬੁੱਢਾ ਥੇਹ, ਪ੍ਰਤਾਪ ਸਿੰਘ ਬਾਬਾ ਬਕਾਲਾ, ਇੰਦਰਜੀਤ ਸਿੰਘ ਮੀਤ ਚੇਅਰਮੈਨ, ਸੂਬੇਦਾਰ ਤਰਲੋਕ ਸਿੰਘ, ਮੀਤ ਪ੍ਰਧਾਨ ਡਾਕਟਰ ਬਲਕਾਰ ਸਿੰਘ ਲੱਖੁਵਾਲ, ਸਵਰਣ ਸਿੰਘ ਚੇਅਰਮੈਨ ਲੀਗਲ ਸੈਲ, ਮੈਡਮ ਕੁਲਬੀਰ ਕੌਰ ਰਈਆ ਅਤੇ ਮੈਡਮ ਪ੍ਰਵੀਨ ਲਤਾ ਦੋਨੋ ਚੇਅਰਪਰਸਨ ਮੀਤ ਪ੍ਰਧਾਨ ਬਲਦੇਵ ਸਿੰਘ, ਹਰਪ੍ਰੀਤ ਸਿੰਘ, ਕੁਲਬੀਰ ਸਿੰਘ ਅਤੇ ਜਸਵੰਤ ਸਿੰਘ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply