Saturday, April 18, 2026

ਮਨਿਸਟਰੀਅਲ ਸਟਾਫ ਨੇ ਡੀ. ਈ. ਓ (ਸੈਕੰਡਰੀ) ਨੂੰ ਦਿੱਤਾ ਮੰਗ ਪੱਤਰ

PPN2605201501

ਬਟਾਲਾ, 26 ਮਈ (ਨਰਿੰਦਰ ਬਰਨਾਲ) – ਜਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰ ਰਹੇ ਮਨਿਸਟਰੀਅਲ ਸਟਾਫ (ਸਬ-ਆਫਿਸ) ਐਸੋਸੀਏਸਨ ਪੰਜਾਬ ਦੇ ਮੁਜ਼ਾਮਾਂ ਦੀ ਅਗਵਾਈ ਹੇਠ ਇੱਕ ਵਫਦ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨੂੰ ਉਹਨਾ ਦੇ ਦਫਤਰ ਵਿਖੇ ਮਿਲਿਆ ਤੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਰਾਜਦੀਪ ਸਿੰਘ,ਚੇਅਰਮੈਨ ਦਿਲਰਾਜ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਦਿਤ ਸਿੰਘ ਸਟੈਨੋ, ਪ੍ਰਧਾਨ ਇਸਤਰੀ ਵਿੰਗ ਦਲਜਿੰਦਰ ਕੌਰ ਵੱਲੋਂ ਮੰਗਾਂ ਦੇ ਸਬੰਧ ਵਿੱਚ ਦੱਸਿਆ ਗਿਆ ਕਿ ਸਕੂਲਾਂ ਵਿੱਚ ਕੰਮ ਕਰ ਰਹੇ ਕਲਰਕਾਂ ਵਾਸਤੇ ਵੱਖ ਕਲਰਕ ਰੂਮਾਂ ਦਾ ਨਿਰਮਾਣ ਕੀਤਾ ਜਾਵੇ, ਸਰਕਾਰੀ ਸਕੂਲਾਂ ਵਿੱਚ ਕਲਰਕਾਂ ਵਾਸਤੇ ਕੰਪਿਊਟਰ ਤੇ ਇੰਟਰਨੈਟ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜਾਂ ਜੋ ਬਿਨਾਂ ਕਿਸੇ ਦੇ ਦਬਾਅ ਦੇ ਆਪਣੀ ਡਾਕ ਦੀ ਪੂਰਤੀ ਤੁਰੰਤ ਕਰ ਸਕਣ। ਸੀਨੀਆਰਤਾ ਸੂਚੀ ਦੇ ਸਬੰਧ ਵਿੱਚ ਦੱਸਿਆ ਕਿ ਡੀ ਪੀ ਆਈ ਤੋ ਲੈਕੇ ਸਕੂਲ ਕਲਰਕ ਦੀ ਸੀਨੀਆਰਤਾ ਸੂਚੀ ਇੱਕ ਕੀਤੀ ਜਾਵੇ।ਸਕੂਲਾਂ ਵਿੱਚ ਪਹੁੰਚ ਵਾਲੀਆਂ ਨਿਰੀਖਣ ਟੀਮਾਂ ਕਲਰਕਾ ਨਾਲ ਉਚਿਤ ਵਿਵਹਾਰ ਨਹੀਂ ਕਰਦੀਆਂ, ਕਿਉ ਕਿ ਕਲਰਕ ਕੌਲ ਸੁਤੰਤਰ ਅਧਿਕਾਰ ਨਹੀ ਹੈ ਤੇ ਸਕੂਲ ਮੁੱਖੀ ਦੇ ਆਦੇਸ਼ਾ ਨਾਲ ਹੀ ਕੰਮ ਕਰਨਾ ਹੁੰਦਾ ਪਰ ਟੀਮਾਂ ਵੱਲੋ ਜਵਾਬ ਤਲਬੀ ਕਲਰਕ ਕੀਤੀ ਜਾਂਦੀ ਹੈ।ਸਕੂਲਾਂ ਵੱਲੋ ਅਧੂਰੇ ਕੇਸਾਂ ਦੇ ਸਬੰਧ ਵਿੱਚ ਤੇਜੀ ਲਿਆੳਣ ਵਾਸਤੇ ਸਕੂਲ ਪੱਧਰ ਤੇ ਕਰਮਚਾਰੀ ਦੀ ਸਮੁੱਚੀ ਫਾਇਲ ਚੈਕ ਕਰ ਲਈ ਜਾਵੇ ਇਸ ਨਾਲ ਡਾਇਰੀ ਤੇ ਡਿਸਪੈਚ ਦੇ ਕੰਮਾਂ ਵਿੱਚ ਬੇਲੋੜੀ ਸਮੇ ਦੀ ਫਜ਼ੂਲ ਖਰਚੀ ਨਹੀ ਹੋਵੇਗੀ। ਕਲੈਰੀਕਲ ਕਰਮਚਾਰੀਆਂ ਵੱਲੋ ਨਿਰੀਖਣ ਟੀਮਾਂ ਦੀਆਂ ਹਦਾਇਤਾ ਅਨੂਸਾਰ ਪਹਿਲਾਂ ਸਕੂਲ ਵਿੱਚ ਆ ਕੇ ਹੀ ਕਿਸੇ ਡਿਊਟੀ ਦੀ ਗੱਲ ਕਹੀ ਜਾਂਦੀ ਹੈ, ਮੁਲਾਜਮਾ ਨੇ ਮੰਗ ਕੀਤੀ ਕਿ ਨਿਰੀਖਣ ਟੀਮਾਂ ਨੂੰ ਇਸ ਸਬੰਧੀ ਦਿਸ਼ਾਨਿਰਦੇਸ਼ ਜਾਰੀ ਕੀਤੇ ਜਾਣ। ਤਰਸ ਦੇ ਅਧਾਰਿਤ ਕਲਰਕਾਂ ਨੂੰ ਕੰਪਿਉਟਰ ਟ੍ਰੇਨਿੰਗ ਦਿਤੀ ਜਾਵੇ।
ਇਸ ਮੀਟਿੰਗ ਵਿੱਚ ਸ੍ਰੀ ਗੁਰਭੇਜ ਸਿੰਘ ਜੈਤੋਸਰਜਾ ਤੋਇਲਾਵਾ ਵੱੱਖ ਵੱਖ ਸਕੂਲਾਂ ਦੇ ਕਲਰਕ ਹਾਜ਼ਰ ਸਨ।ਇਸ ਮੀਟਿੰਗ ਵਿੱਚ ਭਾਰੀ ਗਿਣਤੀ ਵਿੱਚ ਵੱਖ ਵੱਖ ਦੇ ਕਲੈਰੀਕਲ ਮੁਲਾਜ਼ਮ ਹਾਜ਼ਰ ਸਨ। ਸਾਰੀਆਂ ਮੰਗਾ ਨੂੰ ਘੋਖਣ ਉਪਰੰਤ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਕਿਹਾ ਗਿਆ ਕਿ ਜਾਇਜ਼ ਤੇ ਹੱਕੀ ਮੰਗਾਂ ਨੂੰ ਸਕੂਲਾਂ ਤੇ ਵਿਦਿਆਰਥੀਆਂ ਦੀ ਬਿਹਤਰੀ ਹਿੱਤ ਲਾਗੂ ਕਰ ਦਿਤਾ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply