Tuesday, September 29, 2026

ਏਸੀਪੀ ਸਾਊਥ ਸ੍ਰੀਮਤੀ ਜਸਵੰਤ ਕੌਰ (ਪੀਪੀਐਸ) ਰੋਕਿਟ ਬਾਲ ਐਸੋਸ਼ੀਏਸ਼ਨ ਜਿਲ੍ਹਾ ਪ੍ਰਧਾਨ ਨਿਯੁੱਕਤ

ਅੰਮ੍ਰਿਤਸਰ, 26 ਮਈ (ਗੁਰਚਰਨ ਸਿੰਘ) – ਜਿਲ੍ਹਾ ਰੋਕਿਟ ਬਾਲ ਐਸੋਸ਼ੀਏਸ਼ਨ ਦੀ ਜ਼ਰੂਰੀ ਮੀਟਿੰਗ ਸ੍ਰ. ਬਲਵਿੰਦਰ ਸਿੰਘ ਪ੍ਰਿੰਸੀਪਲ ਗੁਰੁ ਰਾਮ ਦਾਸ ਸੀਨੀ: ਸੈਕੰ: ਸਕੂਲ, ਡਾਇਰੈਕਟਰ ਸਪੋਰਟਸ ਸ਼੍ਰੋਮਣੀ ਕਮੇਟੀ ਅਤੇ ਜਨਰਲ ਸਕੱਤਰ ਆਲ ਇੰਡੀਆ ਰੋਕਿਟ ਬਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਇਕੱਤਰਤਾ ਵਿੱਚ ਰੋਕਿਟ ਬਾਲ ਖੇਡ ਨੂੰ ਪ੍ਰਫੁੱਲਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।ਇਸ ਖੇਡ ਦੀ ਹੋਰ ਰਹੀ ਨਾਰਥ ਜ਼ੋਨ ਪ੍ਰਤੀਯੋਗਤਾ ਜਿਸ ਵਿੱਚ ਦਿੱਲੀ, ਉਤਰਾਖੰਡ, ਪੰਜਾਬ, ਹਰਿਆਣਾ, ਉਤਰਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ, ਚੰਡੀਗੜ੍ਹ ਆਦਿ ਨੌ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲੈਣਾ ਹੈ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸਹਿਯੋਗ ਦੀ ਭਾਵਨਾ ਨੂੰ ਮੁੱਖ ਰੱਖਦਿਆ ਸਰਬਸੰਮਤੀ ਦੇ ਨਾਲ ਸ੍ਰੀਮਤੀ ਜਸਵੰਤ ਕੌਰ (ਪੀਪੀਐਸ) ਏਸੀਪੀ ਸਾਊਥ ਨੂੰ ਜਿਲ੍ਹਾ ਪ੍ਰਧਾਨ ਨਿਯੁੱਕਤ ਕੀਤਾ ਗਿਆ। ਜਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਮਿਸਜ਼ ਜਸਵੰਤ ਕੌਰ ਨੇ ਕਿਹਾ ਕਿ ਇਸ ਖੇਡ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਮੱਧਵਰਗੀ ਪ੍ਰੀਵਾਰਾਂ ਦੇ ਹਨ।ਇਹਨਾਂ ਦੀ ਤਰੱਕੀ ਲਈ ਮੈਂ ਸਮੁੱਚੀ ਟੀਮ ਨਾਲ ਰਲ ਕੇ ਹਰ ਸੰਭਵ ਯਤਨ ਕਰਾਂਗੀ। ਪ੍ਰਿੰ. ਬਲਵਿੰਦਰ ਸਿੰਘ ਵੱਲੋਂ ਮਹਾਰਾਸ਼ਟਰ ਦੇ ਸ਼ਹਿਰ ਨਦੇੜ ਵਿਖੇ 28 ਤੋਂ 30 ਮਈ, 2015 ਤੱਕ ਆਯੋਜਿਤ ਹੋਣ ਵਾਲੀ ਰਾਸ਼ਟਰ ਪੱਧਰੀ ਤੀਸਰੀ ਰੋਕਿਟ ਬਾਲ ਚੈਂਪੀਅਨਸ਼ਿਪ ਵਿੱਚ ਸ਼ਾਮਿਲ ਹੋਣ ਵਾਲੀ ਪੰਜਾਬ ਦੀ ਟੀਮ ਦੇ ਲੜਕੇ ਅਤੇ ਲੜਕੀਆਂ ਨੂੰ ਕਿੱਟਾਂ ਦੀ ਵੰਡ ਕੀਤੀ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮਦਨ ਲਾਲ ਵਿੱਜ਼, ਦਰਸ਼ਨ ਸਿੰਘ ਮੈਨੇਜਰ ਸਰਾਵਾਂ, ਸਤਨਾਮ ਸਿੰਘ ਸੰਧੂ, ਕੋਚ ਪਰਵਿੰਦਰ ਸਿੰਘ, ਜੂੱਡੋ ਕੋਚ ਕਰਮਜੀਤ ਸਿੰਘ, ਐਡਵੋਕੇਟ ਹਰਦੇਵ ਸਿੰਘ ਬਤਰਾ, ਮਨਾਕਸ਼ੀ, ਰੇਨੂੰ ਬਾਲਾ, ਗੁਰਪ੍ਰੀਤ ਸਿੰਘ, ਸਪਨਾ ਮਦਾਨ, ਕੁਲਦੀਪ ਕੌਰ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply