Thursday, March 19, 2026

 ‘ਮਿਸ਼ਨ ਵਿਸਥਾਰ’ ਤਹਿਤ ਦੁਰਗੇਸ਼ ਪਾਠਕ ਨੇ ਲਿਆ ‘ਆਪ’ ਦੀਆਂ ਕਮੇਟੀਆ ਦਾ ਜਾਇਜ਼ਾ

PPN0306201514
ਪੱਟੀ,  3 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ‘ਮਿਸ਼ਨ ਵਿਸਥਾਰ’ ਤਹਿਤ ਪੰਜਾਬ ਦੇ ਦੌਰੇ ਤੇ ਦਿੱਲੀ ਤੋ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਦੀ ਰਹਿਨੁਮਾਈ ਹੇਠ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋ ਭੇਜੀ ਟੀਮ ਨੇ ਹਲਕਾ ਖੇਮਕਰਨ ਦੇ ਇੰਚਾਰਜ ਸੁਖਬੀਰ ਸਿੰਘ ਵਲਟੋਹਾ ਦੀ ਅਗਵਾਈ ਚ’ਹਲਕੇ ਦੀਆ ਕਮੇਟੀਆ ਦਾ ਜ਼ਾਇਜਾ ਲਿਆ।ਇਸ ਮੌਕੇ ਦਰਗੇਸ਼ ਪਾਠਕ ਨੇ ਕਿਹਾ ਕਿ ਮਿਸ਼ਨ ਵਿਸਥਾਰ ਤਹਿਤ ਕੀਤੇ ਪੰਜਾਬ ਦੇ ਦੌਰੇ ਤੋ ਇਹ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੌਣਾ ‘ਚੋਂ ਆਮ ਆਦਮੀ ਪਾਰਟੀ ਭਾਰੀ ਬੁਹਮਤ ਹਾਸਲ ਕਰੇਗੀ ਅਤੇ ਇਕ ਮਜਬੂਤ ਸਰਕਾਰ ਬਣਾ ਕੇ ਪੰਜਾਬ ਵਾਸੀਆਂ ਨੂੰ ਭ੍ਰਿਸ਼ਟਾਚਾਰ, ਨਸ਼ਾਖੋਰੀ, ਧੱਕੇਸ਼ਾਹੀ ਅਤੇ ਮੰਹਿਗਾਈ ਤੋ ਮੁੱਕਤੀ ਦਿਵਾ ਕੇ ਇਕ ਸਾਫ ਸੁਥਰਾ ਅਤੇ ਜ਼ਿੰਮੇਵਾਰ ਪ੍ਰਸ਼ਾਸ਼ਨ ਦੇਵੇਗੀ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅੰਦੋਲਨ ਹੈ ਜਿਸ ਦਾ ਨਿਸ਼ਨਾ ਸਮਾਜਿਕ ਬੁਰਈਆਂ ਨੂੰ ਦੂਰ ਕਰਨਾ ਅਤੇ ਸਮੁੱਚੇ ਸਮਾਜ ਨੂੰ ਵੱਧ ਤੋ ਵੱਧ ਸਹੂਲਤਾਂ ਦੇਣਾ ਹੈ ।
ਇਸ ਮੌਕੇ ਸੁਖਬੀਰ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਭਾਜਪਾ ਅਤੇ ਕਾਂਗਰਸ ਤੋ ਪੂਰੀ ਤਰਾਂ ਤੰਗ ਆ ਚੁੱਕੇ ਹਨ ਅਤੇ ਬੜੀ ਬੇਸਬਰੀ ਨਾਲ 2017 ਦੀਆ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ।ਉਹਨਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ ਜਦੋ ਪੰਜਾਬ ਦੇ ਲੋਕਾ ਨੂੰ ਵੀ ‘ਆਪ’ ਦੀ ਸਰਕਾਰ ਬਣਨ ਤੇ ਦਿੱਲੀ ਵਰਗੀਆਂ ਸਹੂਲਤਾਂ ਮਿਲਣਗੀਆਂ। ਇਸ ਮੌਕੇ ਪਾਰਟੀ ਦੇ ਸੈਂਕੜੇ ਵਰਕਰ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply