
ਪੱਟੀ, 5 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਸੀ.ਐਚ.ਸੀ. ਕੈਰੋਂ ਵਿਖੇ ਮਲੇਰੀਆ ਵਿਰੋਧੀ ਸੈਮੀਨਾਰ ਅਤੇ ਵਿਸ਼ਵ ਵਾਤਾਵਰਨ ਦਿਵਸ ਐਸ.ਐਮ.ਓ. ਡਾ.ਪਵਨ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ‘ਤੇ ਫੀਲਡ ਸਟਾਫ਼, ਆਸ਼ਾ ਵਰਕਰ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਅਗਰਵਾਲ ਨੇ ਜੂਨ ਮਹੀਨਾ ਮਲੇਰੀਆ ਵਿਰੋਧੀ ਮਹੀਨਾ ਮਨਾਉਣ ਦੀ ਲੋੜ ਅਤੇ ਮਹੱਤਤਾ ਬਾਰੇ ਦੱਸਦਿਆਂ ਹਰ ਮਨੁੱਖ ਲਾਵੇ ਇੱਕ ਰੁੱਖ ਦਾ ਨਾਅਰਾ ਦਿੱਤਾ। ਇਸ ਮੌਕੇ ‘ਤੇ ਅੰਗਰੇਜ ਸਿੰਘ ਔਲਖ ਹੈਲਥ ਇੰਸਪੈਕਟਰ ਨੇ ਮਲੇਰੀਆ ਬੁਖਾਰ ਦੇ ਲੱਛਣ, ਕਾਰਨ ਅਤੇ ਬਚਾਅ ਹਿਤ ਪਰਜੀਵੀ ਮੱਛਰਾਂ ਦੇ ਖਾਤਮੇ ਲਈ ਸੌਖੇ ਉਪਾਅ ਦੱਸੇ ਅਤੇ ਵਾਤਾਵਰਨ ਸੰਭਾਲਣ ਹਿੱਤ ਆਲੇ ਦੁਆਲੇ ਦੀ ਸਫ਼ਾਈ ਅਤੇ ਪਾਣੀ ਸੁਚੱਜੀ ਵਰਤੋਂ ਕਰਨ, ਹਵਾ ਪ੍ਰਦੂਸ਼ਨ ਤੋਂ ਬਚਣ ਲਈ ਸੁਝਾਅ ਦਿੱਤੇ। ਰਾਜ ਕੁਮਾਰ ਹੈਲਥ ਇੰਸਪੈਕਟਰ ਨੇ ਪਾਜ਼ਟਿਵ ਮਲੇਰੀਆ ਕੇਸਾਂ ਲਈ ਰੈਡੀਕਲ ਇਲਾਜ ਅਤੇ ਖੂਨ ਟੈਸਟ ਕਰਾਉਣ ਸਬੰਧੀ ਜਾਣਕਾਰੀ ਦਿੱਤੀ। ਡਾ.ਦਿਲਬਾਗ ਸਿੰਘ ਸੰਧੂ ਹੋਮੀਓ ਮੈਡੀਕਲ ਅਫ਼ਸਰ ਨੇ ਮੱਛਰਾਂ ਤੋਂ ਬਚਾਅ ਲਈ ਜਾਲੀਦਾਰ ਦਰਵਾਜੇ ਖਿੜਕੀਆਂ, ਮੱਛਰ ਭਜਾਊ ਕਰੀਮਾਂ ਅਤੇ ਮੱਛਰਦਾਨੀਆਂ ਵਰਤਣ ਦੀ ਸਲਾਹ ਦਿੱਤੀ। ਰਵਿੰਦਰ ਸਿੰਘ ਰਵੀ ਬੀ.ਈ.ਈ. ਨੇ ਬਲਾਕ ਵਿੱਚ ਲੱਗਣ ਵਾਲੇ ਕੈਂਪਾਂ ਤੋਂ ਲੋਕਾਂ ਨੂੰ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ‘ਤੇ ਪਰਮਿੰਦਰ ਸਿੰਘ ਐਸ.ਆਈ., ਡਾ. ਅਮਨਦੀਪ ਸਿੰਘ ਧੰਜੂ, ਡਾ.ਰਜਿੰਦਰ ਸਿੰਘ, ਫੁੱਲਬੀਰ ਸਿੰਘ ਜੌੜਾ, ਮਨਿੰਦਰ ਸਿੰਘ ਰਤਨਤਾਰਨ, ਹਰਿੰਦਰ ਸਿੰਘ, ਰੇਸ਼ਮ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਡਾ.ਰਮਨਦੀਪ ਕੌਰ, ਡਾ.ਦੀਪਇੰਦਰ ਕੌਰ, ਡਾ.ਕੇ.ਪੀ.ਸਿੰਘ, ਡਾ.ਅੰਜਲੀ, ਇੰਦਰਜੀਤ ਸਿੰਘ, ਅਰਵਿੰਦਰ ਸਿੰਘ, ਬਲਦੇਵ ਸਿੰਘ, ਗੁਰਮੇਜ ਸਿੰਘ, ਮੁਖਤਾਰ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ ਕੁਲਵੰਤ ਸਿੰਘ, ਮਨਦੀਪ ਸਿੰਘ ਅਤੇ ਨਵਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।
Punjab Post Daily Online Newspaper & Print Media