Thursday, March 26, 2026

ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੀ ਅਚਨਚੇਤ ਚੈਕਿੰਗ

PPN1706201504

ਅੰਮ੍ਰਿਤਸਰ, 17 ਜੂਨ (ਗੁਰਚਰਨ ਸਿੰਘ) – ਸ੍ਰੀ ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੱਜ ਸਵੇਰੇ 9 ਵਜੇ ਮੁੱਖ ਖੇਤੀਬਾੜੀ ਅਫਸਰ, ਦਫਤਰ ਜਿਲ੍ਹਾ ਮੈਨੇਜਰ ਮਾਰਕਫੈਡ ਅਤੇ ਦਫਤਰ ਸਹਾਇਕ ਖੇਤੀਬਾੜੀ ਇੰਜ: (ਸੰਦ) ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਦਫਤਰ ਮੁੱਖ ਖੇਤੀਬਾੜੀ ਅਫਸਰ ਦੇ 44 ਕਰਮਚਾਰੀਆਂ ਵਿੱਚੋਂ 24 ਕਰਮਚਾਰੀ ਗੈਰਹਾਜਰ ਪਾੲੈ ਗਏ, ਜਿੰਨਾਂ ਵਿੱਚ ਸੰਤ ਸਿੰਘ ਸੁਪਰਡੰਟ, ਵਿਦਿਆ ਦੇਵੀ, ਦਵਿੰਦਰ ਕੌਰ, ਗੁਰਮੀਤ ਕੌਰ, ਗੁਰਨਾਮ ਸਿੰਘ, ਗੁਲਬੀਰ ਕੌਰ (ਸਾਰੇ ਸੀਨੀਅਰ ਸਹਾਇਕ), ਰਜਿੰਦਰਪਾਲ, ਕੁਲਬੀਰ ਸਿੰਘ ਸਵਿਤਾ ਚੌਹਾਨ, ਇੰਦਰਜੀਤ ਸਿੰਘ (ਸਾਰੇ ਕਲਰਕ), ਦੀਪਕ ਸ਼ਰਮਾ ਲੈਬਾਰਟਰੀ ਅਟੈਂਡੈਂਟ, ਰਮੇਸ਼ ਰਾਣੀ ਹੈਲਪਰ, ਯੋਗੇਸ਼ ਕੁਮਾਰ, ਗੁਲਜਾਰ,ਪਿਆਰ ਚੰਦ, ਕਿਰਨ, ਵਿਜੈ ਕੁਮਾਰ (ਸਾਰੇ ਬੇਲਦਾਰ), ਵੀਰੋ, ਗੁਰਮੀਤ ਸਿੰਘ (ਦੋਵੇਂ ਸੇਵਾਦਾਰ), ਮਨਜੀਤ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ (ਏ:ਐਸ:ਆਈ). ਕੁਲਵੰਤ ਸਿੰਘ ਪੀ:ਏ, ਅਮਰਦੀਪ ਸਿੰਘ ਡਰਾਈਵਰ, ਅਮਰਜੀਤ ਕੌਰ ਸੇਵਾਦਾਰ ਗੈਰ ਹਾਜ਼ਰ ਪਾਏ ਗਏ।ਇਸੇ ਤਰ੍ਹਾਂ ਦਫਤਰ ਸਹਾਇਕ ਖੇਤੀਬਾੜੀ ਇੰਜ: (ਸੰਦ) ਦੇ ਸ੍ਰੀਮਤੀ ਸੰਤੋਸ਼ ਕੁਮਾਰੀ ਸੀਨੀਅਰ ਸਹਾਇਕ, ਸਰਵਨ ਸਿੰਘ ਡਰਾਈਵਰ, ਗੁਰਪ੍ਰੀਤ ਕੌਰ ਡਾਟਾ ਐਂਟਰੀ ਅਪਰੇਟਰ ਅਤੇ ਗੁਰਬੀਰ ਸਿੰਘ ਸੇਵਾਦਾਰ ਗੈਰਹਾਜ਼ਰ ਪਾਏ ਗਏ।
ਇਸ ਉਪਰੰਤ ਡਿਪਟੀ ਕਮਿਸ਼ਨਰ ਅੰਮ੍ਰਿਸਤਰ ਨੇ ਦੱਸਿਆ ਕਿ ਦਫਤਰ ਜਿਲ੍ਹਾ ਮੈਨੇਜਰ ਮਾਰਕਫੈਡ ਦੇ 27 ਕਰਮਾਚਾਰੀਆਂ ਵਿੱਚੋਂ 14 ਕਰਮਚਾਰੀ ਗੈਰ ਹਾਜ਼ਰ ਪਾਏ ਗਏ ਜਿੰਨਾਂ ਵਿੱਚ ਤਰਲੋਕ ਸਿੰਘ ਜਿਲ੍ਹਾ ਮੈਨੇਜਰ ਮਾਰਕਫੈਡ, ਰਾਮ ਸੁੰਦਰ ਸ਼ਰਮਾ ਡਬਲ ਏ:ਓ, ਗੁਰਵਿੰਦਰ ਸਿੰਘ ਅਕਾਉਂਟੈਂਟ, ਜਗਦੀਪ ਸਿੰਘ ਐਸ:ਐਸ:ਓ, ਰਾਜਮਹਿੰਦਰ ਕੌਰ ਲੇਖਾਕਾਰ, ਸਤਵੰਤ ਬਾਲਾ ਸੀਨੀਅਰ ਸਹਾਇਕ, ਰਵੀ ਸ਼ੇਰ ਸਿੰਘ ਫੀਲਡ ਅਫਸਰ, ਅਮਰਜੀਤ ਸਿੰਘ ਐਸ:ਏ, ਰਾਜਨ ਐਫ:ਓ:ਜੀ, ਰੁਪਿੰਦਰ ਕਲਰਕ, ਗੁਰਵਿੰਦਰ ਸਿੰਘ ਐਸ:ਐਮ, ਜਸਵਿੰਦਰ ਸਿੰਘ ਸੀਨੀਅਰ ਸਹਾਇਕ, ਗੁਰਮੀਤ ਕੌਰ, ਹਰੀ ਰਾਮ ਸੇਵਾਦਾਰ ਅਤੇ ਸ੍ਰੀ ਸ਼ਾਮ ਲਾਲ ਸਵਿੱਪਰ ਗੈਰ ਹਾਜ਼ਰ ਪਾੲੈ ਗਏ।
ਸ੍ਰੀ ਪ੍ਰਦੀਪ ਸਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ ਅਜਨਾਲਾ, ਬਾਬਾ ਬਕਾਲਾ, ਅੰਮ੍ਰਿਤਸਰ -1, ਅੰਮ੍ਰਿਤਸਰ-2 ਵੱਲੋਂ ਵੀ ਚੈਕਿੰਗ ਕੀਤੀ ਗਈ। ਉਪ ਮੰਡਲ ਮੈਜਿਸਟਰੇਟ ਨੇ ਦਫਤਰ ਕਾਰਜ ਸਾਧਕ ਅਫਸਰ, ਨਗਰ ਕੌਂਸਲ ਰਾਜਾ ਸਾਂਸੀ, ਸਿਵਲ ਪੀ:ਐਚ:ਸੀ ਰਾਜਾਸਾਂਸੀ, ਸਿਵਲ ਪਸ਼ੂ ਹਸਪਤਾਲ ਰਾਜਾਸਾਂਸੀ ਅਤੇ ਬਲਾਕ ਤੇ ਵਿਕਾਸ ਹਰਸ਼ਾਛੀਨਾ ਦੀ ਚੈਕਿੰਗ ਕੀਤੀ ਜਿੰਨਾਂ ਵਿੱਚ ਸੁਰਿੰਦਰ ਕੁਮਾਰ ਸ਼ਰਮਾ ਐਸ:ਡੀ:ਓ ਨਗਰ ਪੰਚਾਇਤ ਰਾਜਾਸਾਂਸੀ , ਸੰਜੀਵ ਕੁਮਾਰ ਸ਼ਰਮਾ ਲੇਖਾਕਾਰ, ਸ਼ਮਸ਼ੇਰ ਸਿੰਘ ਜੂਨੀਅਰ ਸਹਾਇਕ ਦਫਤਰ ਨਗਰ ਪੰਚਾਇਤ ਰਾਜਾਸਾਂਸੀ, ਸ੍ਰੀਮਤੀ ਨਿਰਮਲਾ ਦੇਵੀ ਏ:ਐਨ:ਐਮ, ਸ੍ਰੀ ਦੌਲਤ ਰਾਮ ਸਵਿੱਪਰ, ਨੀਲਮ ਡੋਗਰਾ ਏ:ਐਮ:ਓ, ਅਰਪ੍ਰੀਤ ਸਿੰਘ, ਮੈਡੀਕਲ ਅਫਸਰ ਸਾਰੇ ਸਿਵਲ ਹਸਪਤਾਲ ਰਾਜਾਸਾਂਸੀ, ਡਾ: ਮੁਨੀਸ਼ ਕੁਮਾਰ ਗੁਪਤਾ ਵੈਟਰਨਰੀ ਅਫਸਰ ਪਸ਼ੂ ਹਸਪਤਾਲ ਰਾਜਾਸਾਂਸੀ, ਮੇਲਾ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਉਪਿੰਦਰਜੀਤ ਕੌਰ ਕਲਰਕ, ਸਤਿੰਦਰਬੀਰ ਸਿੰਘ ਕਲਰਕ, ਸਤਨਾਮ ਸਿੰਘ ਸੇਵਾਦਾਰ, ਗੁਰਮੇਜ ਸਿੰਘ ਪੰਚਾਇਤ ਸਕੱਤਰ ਗੈਰ ਹਾਜ਼ਰ ਪਾਏ ਗਏ।
ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਨੇ ਸਵੇਰੇ 9:15 ਵਜੇ ਸਿਵਲ ਹਸਪਤਾਲ ਬਾਬਾ ਬਕਾਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੋਈ ਵੀ ਕਰਮਚਾਰੀ ਗੈਰ ਹਾਜ਼ਰ ਨਹੀਂ ਸੀ।
ਉਪ ਮੰਡਲ ਮੈਜਿਸਟਰਟ ਅੰਮ੍ਰਿਤਸਰ -1 ਨੇ ਦਫਤਰ ਮਿਉਂਸਪਲ ਕੌਂਸਲ ਜੰਡਿਆਲਾ ਗੁਰੂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ 6 ਕਰਮਚਾਰੀ ਗੈਰਹਾਜ਼ਰ ਪਾੲੈ ਗਏ ਜਿੰਨਾਂ ਵਿੱਚ ਅੰਮ੍ਰਿਤ ਲਾਲ, ਰੇਨੂੰ ਦੋਵੇਂ ਜੂਨੀਅਰ ਸਾਹਇਕ, ਅਮਰ ਕਪੂਰ, ਵਿਜੈ ਕੁਮਾਰ, ਹਰੀਸ਼ ਸੇਠੀ ਸਾਰੇ ਕਲਰਕ ਅਤੇ ਗੁਰਿੰਦਰ ਸਿੰਘ ਐਸ:ਓ ਗੈਰ ਹਾਜ਼ਰ ਪਾਏ ਗਏ।
ਉਪ ਮੰਡਲ ਮੈਜਿਸਟਰਟ ਅੰਮ੍ਰਿਤਸਰ -2 ਵੱਲੋਂ ਸਵੇਰੇ 9:05 ਵਜੇ ਅਤੇ 9:22 ਵਜੇ ਸਿਵਲ ਸਰਜਨ, ਅੰਮ੍ਰਿਤਸਰ ਦੇ ਸੁਵਿਧਾ ਸੈਂਟਰ, ਦਫਤਰ ਕਾਰਜਕਾਰੀ ਇੰਜ: ਪੀ:ਡਬਲਿਯੂ ਡੀ: ਡਵੀਜਨ ਨੰ: 1 ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿੰਨਾਂ ਵਿਚੋਂ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਦੇ ਰਮੇਸ਼ ਕੁਮਾਰੀ, ਨਵਿੰਦਰ ਕੌਰ, ਸ਼ਰਨਜੀਤ ਕੌਰ, ਸ਼ਿਵਾਨੀ ਸ਼ਰਮਾ ਸਾਰ ਡਾਟਾ ਐਂਟਰੀ ਅਪਰੇਟਰ ਗੈਰਹਾਜ਼ਰ ਪਾਏ ਗਏ। ਇਸੇ ਤਰ੍ਹਾਂ ਦਫਤਰ ਕਾਰਜਕਾਰੀ ਇੰਜ: ਪੀ:ਡਬਲਿਯੂ:ਡੀ ਡਵੀਜਨ ਨੰ: 1 ਦੀ ਚੈਕਿੰਗ ਦੌਰਾਨ ਕੁਲਦੀਪ ਸਿੰਘ ਐਸ:ਡੀ:ਓ, ਜਗੀਰ ਸਿੰਘ ਸੁਪਰਡੰਟ, ਰਾਜਬੀਰ ਸਿੰਘ, ਸੰਜੈ ਕੁਮਾਰ, ਲਲਿਤ ਕੁਮਾਰ, ਹਰਦੀਪ ਸਿੰਘ ਸਾਰੇ ਜੂਨੀਅਰ ਸਹਾਇਕ ਗੈਰ ਹਾਜਰ ਪਾਏ ਗਏ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਗੈਰਹਾਜ਼ਰ ਪਾਏ ਗਏ ਅਧਿਕਾਰੀਆਂ/ਕਰਮਚਾਰੀਆਂ ਖਿਲਾਫ ਅਨੁਸਾਸ਼ਨੀ ਕਾਰਵਾਈ ਕਰਨ ਲਈ ਮੁੱਖ ਸਕੱਤਰ ਪੰਜਾਬ ਨੂੰ ਲਿਖ ਦਿੱਤਾ ਗਿਆ ਹੈ।ਉਨ੍ਹਾਂ ਅੰਮ੍ਰਿਤਸਰ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਦਫਤਰ ਵਿਖੇ ਹਾਜ਼ਰ ਹੋਣ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply