Thursday, March 26, 2026

ਸਿੱਖ ਮਿਸ਼ਨਰੀ ਕਾਲਜ ਦਾ 8 ਰੋਜਾ ਗੁਰਮਤਿ ਸਿਖਲਾਈ ਕੈਂਪ ਸਮਾਪਤ

PPN1706201508

ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜੋਨ ਹੁਸ਼ਿਆਰਪੁਰ ਵੱਲੋ ਪ੍ਰਬੰਧਕ ਕਮੇਟੀ ਗੁਰਦੁਆਰਾ ਮਾਈ ਮਾਂਲਾ ਤੇ ਨੋਜਵਾਨਾ ਦੇ ਵਿਸ਼ੇਸ ਸਹਿਯੋਗ 8 ਰੋਜਾ ਕੈਪ ਲਗਾਇਆ ਗਿਆ। ਜਿਸ ਵਿੱਚ ਬੱਚਿਆ ਨੂੰ ਸ਼ੁਧ ਗੁਰਬਾਣੀ ਉਚਾਰਨ ਤੇ ਅਰਥ, ਸਿੱਖ ਇਤਿਹਾਸ ਅਤੇ ਰਹਤ ਮਰਯਾਦਾ ਸਬੰਧੀ ਜਾਣਕਾਰੀ ਦਿੱਤੀ ਗਈ।ਬੱਚਿਆਂ ਨੂੰ ਪੜਾਉਣ ਦੀ ਸੇਵਾ ਭਾਈ ਬਲਜੀਤ ਸਿੰਘ, ਭਾਈ ਹਰਜਿੰਦਰ ਸਿੰਘ , ਭਾਈ ਗੁਰਦੇਵ ਸਿੰਘ ਭਾਈ ਨਛੱਤਰ ਸਿੰਘ ਨਰਿੰਦਰ ਸਿੰਘ ਤੇ ਬੀਬੀ ਵਰਿੰਦਰਜੀਤ ਕੌਰ ਨੇ ਨਿਭਾਈ। ਕੈਪ ਦੀ ਸਮਾਪਤੀ ਤੇ ਬੱਚਿਆ ਦਾ ਲਿਖਤੀ ਪ੍ਰੀਖਿਆ ਲਈ ਗਈ।ਕੈਪ ਦੀ ਸਮਾਪਤੀ ਤੇ ਸੁਕਰਾਨਾ ਸਮਾਗਮ ਕੀਤਾ ਗਿਆ, ਜਿਸ ਵਿੱਚ ਬੱਚਿਆ ਨੇ ਕਵਿਤਾ ,ਲੈਕਚਰ ਅਤੇ ਸ਼ਬਦ ਗਾਇਨ ਕੀਤੇ ਗਏ।ਭਾਈ ਅਜੈਪਾਲ ਸਿੰਘ ਭਾਈ ਜਤਿੰਦਰ ਸਿੰਘ ਤੇ ਭਾਈ ਬਲਜੀਤ ਸਿੰਘ ਦੇ ਰਾਗੀ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ ।
ਇਸ ਮੌਕੇ ਕਥਾਵਾਚਕ ਭਾਈ ਨਛੱਤਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਸ਼ਹਾਦਤ ਸੰਗਤਾ ਨਾਲ ਸਾਝੀ ਕੀਤੀ। ਇਸ ਮੌਕੇ ਕੈਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਕੈਂਪ ਦੀ ਸਮਾਪਤੀ ਮੌਕੇ ਅਵਤਾਰ ਸਿੰਘ ਜੋਨਲ ਆਰਗੇਨਾਈਜਰ ਜੋਨ ਹੁਸ਼ਿਆਰਪੁਰ, ਗੁਰਚਰਨ ਸਿੰਘ ਜਿੰਦ ਡਿਪਟੀ ਆਰਗੇਨਾਈਜਰ, ਰਣਜੀਤ ਸਿੰਘ ਸਰਕਲ ਇੰਚਾਰਜ, ਜੰਗਵੀਰ ਸਿੰਘ ਪ੍ਰਧਾਨ ਗੁਰਦੁਆਰਾ ਮਾਈ ਮਾਂਲਾ, ਕੈਪਟਨ ਹਰਬੰਸ ਸਿੰਘ, ਬੁੱਧ ਸਿੰਘ ਮੁੱੱਖ ਗ੍ਰੰਥੀ, ਹਰਮਿੰਦਰ ਸਿੰਘ ,ਇੰਦਰਜੀਤ ਸਿੰਘ, ਸਤਵਿੰਦਰ ਸਿੰਘ, ਕਰਮਵੀਰ ਸਿੰਘ, ਹਰਦੀਪ ਸਿੰਘ, ਸਤਵੀਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply