
ਪੱਟੀ, 17 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) ਸਿਰ ‘ਤੇ ਚੜੇ ਕਰਜੇ ਤੋਂ ਪ੍ਰੇਸ਼ਾਨ ਪਿੰਡ ਸਰਹਾਲੀ ਦੇ ਕਿਸਾਨ ਨਿਸ਼ਾਨ ਸਿੰਘ ਵੱਲੋ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮੌਕੇ ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਨੇ ਮ੍ਰਿਤਕ ਨਿਸ਼ਾਨ ਸਿੰਘ ਕਿਸਾਨ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਟਮ ਪੱਟੀ ਹਸਪਤਾਲ ਵਿਖੇ ਕਰਵਾ ਕੇ ਅਗਲੇਰੀ ਕਾਰਵਾਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਨੁਸਾਰ ਮ੍ਰਿਤਕ ਕਿਸਾਨ ਨਿਸ਼ਾਨ ਸਿੰਘ ਅਪਣੇ ਪਿਛੇ ਦੋ ਲੜਕੀਆ ਅਤੇ ਇੱਕ ਲੜਕਾ ਛੱਡ ਗਿਆ ਹੈ।
ਇਸੇ ਦੌਰਾਨ ਕਿਸਾਨ ਸਘੰਰਸ਼ ਕਮੇਟੀ ਆਗੂ ਲਖਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨ ਨਿਸ਼ਾਨ ਸਿੰਘ ਪਿਛਲੇ ਚਾਰ ਪੰਜ ਦਿਨਾਂ ਤੋ ਪ੍ਰੇਸ਼ਾਨੀ ਵਿੱਚ ਸੀ, ਜਿਸ ਦਾ ਕਾਰਣ ਸਿਰ ਚੜ੍ਹਿਆ ਕਰਜਾ ਸੀ ਜੋ ਇਸ ਨੂੰ ਸਤਾ ਰਿਹਾ ਸੀ, ਕਿਉਂਕਿ ਮ੍ਰਿਤਕ ਕਿਸਾਨ ਦੀ ਕਣਕ ਪਿਛਲੇ ਸਮੇਂ ਵਿਚ ਖਰਾਬ ਹੋ ਗਈ ਤੇ ਡੰਗਰ ਵੀ ਮਰ ਗਏ । ਇਸੇ ਪ੍ਰੇਸ਼ਾਨੀ ਵਿਚ ਉਸ ਨੇ ਅੱਜ ਅਪਣੀ ਜੀਵਨ ਲੀਲਾ ਖਤਮ ਕਰ ਦਿੱਤੀ ।ਉਨਾਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੂੰ ਸਰਕਾਰੀ ਨੋਕਰੀ ਅਤੇ ਮੁਆਵਜਾ ਦਿੱਤਾ ਜਾਵੇ।
Punjab Post Daily Online Newspaper & Print Media