Wednesday, March 25, 2026

ਫੂਡ ਕਰਾਫਟ ਇੰਸਟੀਚਿਊਟ ਹੁਸ਼ਿਆਪੁਰ ਨੂੰ ਭਾਰਤ ਸਰਕਾਰ ਵਲੋ ਨੈਸ਼ਨਲ ਐਕਸੀਲੈਂਸ ਐਵਾਰਡ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਸਰਕਾਰੀ ਫੂਡ ਕਰਾਫਟ ਇੰਸਟੀਚਿਊਟ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਲੋ ਫੂਟ ਪ੍ਰੋਡਕਸ਼ਨ, ਬੇਕਰੀ ਐਂਡ ਕਨਫੈਕਸ਼ਨਰੀ, ਫੂਡ ਐਂਡ ਬੈਵਰੇਜ਼ ਸਰਵਿਜ਼ਜ, ਫਰਾਂਟ ਆਫਿਸ ਅਪ੍ਰੇਸ਼ਨ ਅਤੇ ਹਾਊਸ ਕੀਪਿੰਗ ਦੇ ਕੋਰਸ ਸਫਲਤਾ ਪੂਰਵਕ ਕਰਾਉਣ ਲਈ ਭਾਰਤ ਸਰਕਾਰ ਵਲੋ ਇਸ ਸਾਲ 2015 ਵਿਚ ਨੈਸ਼ਨਲ ਐਕਸੀਲੈਸ ਅਵਾਰਡ ਅਤੇ ਸਰਵਸ੍ਰੇਸ਼ਠ ਇੰਸਟੀਚਿਊਟ ਵਜੋਂ ਨਿਵਾਜਿਆ ਗਿਆ ਹੈ ।ਫੂਡ ਕਰਾਫਟ ਇੰਸਟੀਚਿਊਟ ਦੇ ਪ੍ਰਿਸੀਪਲ ਨਵਦੀਪ ਸ਼ਰਮਾਂ ਨੇ ਇੰਯਟੀਚਿਊਟ ਦੀਆ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਦਿਆਂ ਦੱਸਿਆ ਕਿ ਇਹ ਇੰਸਟੀਚਿਊਟ ਦੀ ਸਿਖਿਆ ਪ੍ਰਣਾਲੀ ਦਾ ਸਤਰ ਰਾਸ਼ਟਰੀ ਪੱਧਰ ਦਾ ਹੈ।ਇੰਸਟੀਚਿਊਟ ਦੀਆਂ ਲੈਬਜ਼ ਆਯੁਨਿਕ ਉਪਕਰਨਾਂ ਨਾਲ ਲੈਸ ਹਨ ਅਤੇ ਵਿਦਿਆਰਥੀਆਂ ਨੂੰ ਹੋਟਲ ਇੰਡਸਟਰੀ ਦੇ ਮਾਹਿਰਾਂ ਵਲੋ ਵਿਸ਼ੇਸ਼ ਜਾਣਕਾਰੀ ਦਿੱਤੀ ਜਾਂਦੀ ਹੈ।ਉਨਾਂ ਹੋਰ ਦੱਸਿਆ ਕਿ ਇਹ ਏਸ਼ੀਆ ਦਾ ਪਹਿਲਾ ਇੰਸਟੀਚਿਊਟ ਹੈ, ਜਿਸ ਵਿਚ ਭਾਰਤ ਸਰਕਾਰ ਵਲੋ ਆਈ ਐਮ ਐਸ ਇੰਸਟੀਚਿਊਟ ਮੈਨੈਜਮੈਂਟ ਸਿਸਟਮ ਲਾਗੂ ਕੀਤਾ ਗਿਆ ਹੈ।ਇਹ ਇੰਸਟੀਚਿਊਟ ਕੈਂਪਸ ਵਾਈ-ਫਾਈ ਤਕਨੀਕ ਨਾਲ ਲੈਸ ਹੈ।ਵਿਦਿਆਰਥੀਆਂ ਨੂੰ ਕੰਪੀਊਟਰ ਅਤੇ ਪ੍ਰਸਨੈਸਟੀ ਡਿਵੈਲਪਮੈਂਟ ਦੀ ਵਿਸ਼ੇਸ਼ ਸਿਖਿਆ ਦਿੱਤੀ ਜਾਂਦੀ ਹੈ।ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰ ਵੈਬਸਾਈਟ ਾਾਾ.ਡਚਹਿੋਸਹੳਿਰਪੁਰ.ੋਰਗ ਜਾਂ ਨਿੱਜੀ ਤੋਰ ਤੇ ਇੰਸਟੀਚਿਊਟ ਵਿਚ ਆ ਕੇ ਜਾਣਕਾਰੀ ਲੈ ਸਕਦੇ ਹਨ ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply