Thursday, July 9, 2026

ਜਲੰਧਰ ਕੈਂਟ ਤੇ ਫਿਰੋਜਪੁਰ ਕੈਂਟ ਦੀਆਂ ਸਮੱਸਿਆਵਾਂ ਸਬੰਧੀ ਵਫਦ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਮਿਲਿਆ

PPN1906201509

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਜਲੰਧਰ ਕੈਂਟ ਅਤੇ ਫਿਰੋਜਪੁਰ ਕੈਂਟ ਨਾਲ ਸੰਬੰਧਤ ਸਮੱਸਿਆਵਾਂ ਨੂੰ ਲੈ ਕੇ ਗਿਆ ਇਕ ਵਫਦ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨਾਲ ਮਿਲਿਆ, ਜਿਸ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਭਾਜਪਾ ਆਗੂ ਸੰਜੇ ਕਾਲੜਾ, ਰਾਮ ਅਵਤਾਰ ਅਗਰਵਾਲ, ਨੀਰਜ ਸਹਿਗਲ, ਰਜਨੀਸ਼ ਸਹਿਗਲ ਸ਼ਾਮਲ ਸਨ। ਇਸ ਮੌਕੇ’ਤੇ ਸ਼੍ਰੀ ਵਿਜੇ ਸਾਂਪਲਾ ਨੇ ਜਲੰਧਰ ਕੈਂਟ ਅਤੇ ਫਿਰੋਜਪੁਰ ਕੈਂਟ ਨਾਲ ਸੰਬੰਧਤ ਸਮਸਿਆਵਾਂ ਨਾਲ ਰੱਖਿਆ ਮੰਤਰੀ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਕੈਂਟ ਏਰਇਏ ਵਿਚ ਮੋਬਾਈਲ ਟਾਵਰ ਲਗਾਉਣ ਨਾਲ ਪਾਬੰਦੀ ਹੋਣ ਦੇ ਕਰਕੇ ਇਲਾਕੇ ਦੇ ਲੋਕਾਂ ਨੂੰ ਮੋਬਾਈਲ ਦੇ ਨੈਟਵਰਕ ਅਤੇ ਨੈਟ ਆਦਿ ਦੀ ਭਾਰੀ ਸਮਸਿਆ ਦਾ ਸਾਹਮਣਾ ਪੈ ਰਿਹਾ ਹੈ, ਜਿਸ ‘ਤੇ ਸ਼੍ਰੀ ਪਾਰਿਕਰ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਸਮਸਿਆ ਦਾ ਸਮਾਧਾਨ 15 ਦਿਨਾਂ ਦੇ ਵਿਚ ਹੋਵੇਗਾ। ਇਸ ਦੌਰਾਨ ਪੈਰਾ ਫਾਇਡ ਰੋਡ, ਚੁੰਗੀ ਨਾਲ ਸੰਬੰਧਤ ਅਤੇ ਜਲੰਧਰ ਤੇ ਫਿਰੋਜਪੁਰ ਕੈਂਟ ਦੀਆਂ ਜਮੀਨਾਂ ਦੇ ਐਕਟ ਸੰਬੰਧੀ ਗਲਬਾਤ ਕੀਤੀ। ਕੈਂਟ ਨਾਲ ਸੰਬੰਧਤ ਲੋਕਾਂ ਨੂੰ ਭਾਰੀ ਮੁਸ਼ਿਕਲਾਂ ਨੂੰ ਦਸਦੇ ਹੋਏ ਵਫਦ ਨੇ ਮੰਤਰੀ ਜੀ ਨੂੰ ਦੱਸਿਆ ਕਿ ਸਾਡੇ ਇਲਾਕੇ ਵਿਚ ਲੋਕ ਆਪਣੇ ਪੁਰਾਣੇ ਘਰਾਂ ਦੀ ਛੱਤ ਨੂੰ ਤਾਂ ਬਦਲ ਸਕਦੇ ਹਨ ਪਰੰਤੂ ਪੁਰਾਣਾ ਖਸਤਾਹਾਲ ਅਤੇ ਜਰਜਰ ਦੀਵਾਰਾਂ ਨੂੰ ਬਦਲਣ ਦੀ ਇਜਾਜਤ ਨਹੀਂ ਹੈ, ਜਿਸ ਕਾਰਨ ਹਮੇਸਾ ਖਤਰਾ ਬਣਿਆ ਰਹਿੰਦਾ ਹੈ ਕਿ ਕਿਤੇ ਭੂਚਾਲ, ਤੂਫਾਨ ਆਦਿ ਵਿਚ ਘਰ ਦਾ ਨੁਕਸਾਨ ਨਾ ਹੋ ਜਾਵੇ, ਜਿਸ ਨਾਲ ਜਾਨੀ ਨੁਕਸਾਨ ਵੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਰੱਖਿਆ ਮੰਤਰੀ ਜੀ ਨੇ ਗੰਭੀਰਤਾ ਨਾਲ ਗੱਲ ਕਰਦੇ ਹੋਏ ਭਰੋਸਾ ਦਿੱਤਾ ਕਿ ਮੈਂ ਇਸ ਸੰਬੰਧੀ ਜਲਦੀ ਉਚਿਤ ਕਦਮ ਚੁਕਣਗੇ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply