Monday, April 27, 2026

ਸੰਦੌੜ ਜੋਨ ਦੀਆਂ 13 ਸੜਕਾਂ ਦੀ 2 ਕਰੋੜ 28 ਲੱਖ ਦੀ ਲਾਗਤ ਨਾਲ ਹੋਵੇਗੀ ਮੁਰੰਮਤ

ਪੰਜਾਬ ਮੰਡੀਕਰਨ ਬੋਰਡ ਵੱਲੋਂ ਮਿਲੀ ਹਰੀ ਝੰਡੀ

ਅਹਿਮਦਗੜ੍ਹ, 22 ਜੂਨ (ਹਰਮਿੰਦਰ ਸਿੰਘ ਭੱਟ) – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਅਧੀਨ ਪੈਂਦੇ ਸਰਕਲ ਸੰਦੌੜ ਅੰਦਰ ਪੰਜਾਬ ਮੰਡੀਕਰਨ ਬੋਰਡ ਵੱਲੋਂ 13.63 ਕਿਲੋਮੀਟਰ ਸੜਕਾਂ ਬਣਾਉਣ ਅਤੇ ਕੁੱਝ ਸੜਕਾਂ ਦੀ ਰਿਪੇਅਰ ਕਰਨ ਹਰੀ ਝੰਡੀ ਦੇ ਦਿੱਤੀ ਹੈ ਅਤੇ ਬਕਾਇਦਾ ਇਨ੍ਹਾਂ ਸੜਕਾਂ ਦੇ ਟਂੈਡਰ ਹੋ ਚੁੱਕੇ ਹਨ ਅਤੇ ਅਗਲੇ ਹਫਤੇ ਤੋਂ ਸੜਕਾਂ ਦੀ ਮੁਰੰਮਤ ਦਾ ਕੰਮ ਸੁਰੂ ਹੋਣ ਦੀ ਸੰਭਾਵਨਾ ਹੈ।ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਦੇ ਅਣਥੱਕ ਯਤਨਾਂ ਸਦਕਾ ਸੰਦੌੜ ਜੋਨ ਦੀਆਂ 13.63 ਕਿਲੋਮੀਟਰ ਸੜਕਾਂ ਦੀ 208.37 ਲੱਖ ਦੀ ਲਾਗਤ ਨਾਲ ਦੁਬਾਰਾ ਬਣਾਈਆਂ ਜਾਣਗੀਆਂ ਜਦਕਿ 6 ਸੜਕਾਂ ਦੀ 19.98 ਲੱਖ ਦੀ ਰਾਸੀ ਖਰਚ ਕੇ ਰਿਪੇਅਰ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਖੁਰਦ- ਮਾਣਕੀ ਤੋਂ ਦਸੌਧਾ ਸਿੰਘ ਵਾਲਾ ਦੀ 7.20 ਕਿਲੋਮੀਟਰ ਸੜਕ ਤੇ 97.36 ਲੱਖ, ਝਨੇਰ ਫਿਰਨੀ ਤੇ 7.02 ਲੱਖ, ਕੁਠਾਲਾ ਤੋਂ ਬਧੇਸਾ ਦੀ 1.45 ਕਿਲੋਮੀਟਰ ਸੜਕ ਤੇ 16.25 ਲੱਖ, ਮਾਣਕੀ ਤੋਂ ਪੰਜਗਰਾਈਆਂ ਦੀ 1 ਕਿਲੋਮੀਟਰ ਸੜਕ ਤੇ 14.39 ਲੱਖ, ਧਲੇਰ ਕਲਾਂ ਤੋਂ ਗੁਰਦੁਆਰਾ ਸਾਹਿਬ ਦੀ 1.05 ਸੜਕ ਤੇ 8 ਲੱਖ, ਅਬਦੁੱਲਾਪੁਰ ਚੁਹਾਣੇ ਤੋਂ ਅਨਾਜ ਮੰਡੀ ਦੀ 1.25 ਕਿਲੋਮੀਟਰ ਸੜਕ ਤੇ 22.19 ਲੱਖ, ਕੁਠਾਲਾ ਤੋਂ ਮਾਹਮਦਪੁਰ ਦੀ 1.26 ਸੜਕ ਤੇ 43.16 ਲੱਖ ਰੁਪਏ ਦੀ ਲਾਗਤ ਖਰਚ ਕੇ ਸੜਕਾਂ ਬਣਾਈਆਂ ਜਾਣਗੀਆਂ।ਇਸਤੋਂ ਇਲਾਵਾ ਸੰਦੌੜ ਤੋਂ ਝਨੇਰ ਸੜਕ ਤੇ 2 ਲੱਖ, ਪੰਜਗਰਾਈਆਂ ਤੋਂ ਬਾਪਲਾ ਤੇ 3 ਲੱਖ, ਦੁਲਮਾਂ ਤੋਂ ਖੁਰਦ ਤੇ 2.23 ਲੱਖ, ਸੰਦੌੜ ਤੋਂ ਕਸਬਾ ਭੁਰਾਲ ਸੜਕ ਦੀ 2.25 ਲੱਖ, ਮਿੱਠੇਵਾਲ ਤੋਂ ਮਨਾਲ ਦੀ 2.25, ਮਿੱਠੇਵਾਲ ਤੋਂ ਬਾਪਲਾ ਦੀ 8.25 ਲੱਖ ਦੀ ਲਾਗਤ ਨਾਲ ਦੁਬਾਰਾ ਰਿਪੇਅਰ ਕੀਤੀ ਜਾਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply