Wednesday, March 11, 2026

ਤੇਜ਼ ਹਨੇਰੀ ਤੇ ਬਾਰਿਸ਼ ਨਾਲ ਜਲੰਧਰ ਰੋਡ ਬਟਾਲਾ ਵਿਖੇ ਕਾਰ ‘ਤੇ ਡਿੱਗਾ ਸਫੈਦਾ

ਵਾਲ-ਵਾਲ ਬਚ ਗਈਆਂ ਸਵਾਰੀਆਂ, ਪਰ ਕਾਰ ਦਾ ਹੋਇਆ ਭਾਰੀ ਨੁਕਸਾਨ

Exif_JPEG_420
Exif_JPEG_420

ਬਟਾਲਾ, 23 ਜੂਨ (ਨਰਿੰਦਰ ਬਰਨਾਲ) – ਤੇਜ਼ ਹਨੇਰੀ ਤੇ ਬਾਰਿਸ਼ ਨੇ ਉਸ ਵੇਲੇ ਨੁਕਸਾਨ ਕੀਤਾ ਜਦੋ ਗੁਰੂ ਨਾਨਕ ਕਾਲਜ਼ ਬਟਾਲਾ ਦੇ ਗੇਟ ਦੇ ਨਜਦੀਕ ਲੱਗਾ ਸਫੈਦਾ ਮਹਿਤੇ ਤੋ ਆ ਰਹੀ ਇੱਕ ਇੰਡੀਗੋ ਕਾਰ ਨੰਬਰ ਪੀ ਬੀ 02 ਸੀ ਐਫ 0356 ‘ਤੇ ਡਿੱਗ ਪਿਆ। ਮਹਿਤੇ ਵੱਲੋ ਆ ਰਹੀ ਕਾਰ ਨੂੰ ਅਮਨਦੀਪ ਸਿੰਘ ਵਾਸੀ ਮਹਿਤਾ ਚੌਕ ਚਲਾ ਰਿਹਾ ਸੀ। ਅਮਨਦੀਪ ਸਿੰਘ ਆਪਣੀ ਮਾਤਾ ਨਾਲ ਬਾਜਵਾ ਹਸਪਤਾਲ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਵਾਸਤੇ ਆ ਰਿਹਾ ਸੀ ਤਾਂ ਤੇਜ ਹਨੇਰੀ ਤੇ ਬਾਰਿਸ਼ ਕਾਰਨ ਸਫੈਦਾ ਕਾਰ ਉਪਰ ਆ ਡਿੱਗਾ।ਦੁਕਾਨਦਾਰਾਂ ਦੀ ਮਦਦ ਨਾਲ ਸਵਾਰੀਆਂ ਨੂੰ ਕਾਰ ਵਿੱਚੋ ਬਾਹਰ ਕੱਢਿਆ ਗਿਆ।ਸਵਾਰੀਆਂ ਵਾਲ-ਵਾਲ ਬਚ ਗਈਆਂ ਪਰ ਕਾਰ ਦਾ ਭਾਰੀ ਨੁਕਸਾਨ ਹੋਇਆ।
ਜਿਕਰਯੋਗ ਹੈ ਜਲੰਧਰ ਰੋਡ ਉਪਰ ਜੰਗਲਾਤ ਵਿਭਾਗ ਦੇ ਦਰੱਖਤ ਹਨ ਜੋ ਕਿ ਕਾਫੀ ਪੁਰਾਣੇ ਹਨ।ਇਸ ਸਫੈਦੇ ਦੇ ਦਰੱਖਤ ਪਹਿਲਾਂ ਵੀ ਕਈ ਵਾਰ ਨੂਕਸਾਨ ਕਰ ਚੁੱਕੇ ਹਨ।ਜੰਗਲਾਤ ਵਿਭਾਗ ਇਹਨਾਂ ਵੱਲ ਕੋਈ ਧਿਆਨ ਨਹੀ ਦੇ ਰਿਹਾ।ਬਾਕੀ ਰਹਿੰਦੇ ਸਫੈਦੇ ਦੇ ਦਰੱਖਤਾ ਵੱਲ ਧਿਆਨ ਮਾਰਿਆ ਜਾਵੇ ਤਾ ਉੁਹ ਦਰੱਖਤ ਕਿਸੇ ਵੇਲੇ ਵੀ ਡਿੱਗ ਸਕਦੇ ਹਨ।ਖਬਰ ਲਿਖੇ ਜਾਣ ਤੱਕ ਦੁਕਾਨਦਾਰਾਂ ਨੇ ਖੁਦ ਕਰੇਨ ਮੰਗਵਾ ਕੇ ਰਸਤਾ ਖੁਲਵਾ ਦਿੱਤਾ ਸੀ।ਪਰ ਜੰਗਲਾਤ ਵਿਭਾਗ ਦਾ ਕੋਈ ਕਰਮਚਾਰੀ ਮੌਕੇ ਤੇ ਨਹੀ ਪਹੁੰਚਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply