Wednesday, March 11, 2026

ਬਸਪਾ ਵੱਲੋ ਮਿੰਨੀ ਸਕੱਤਰਤ ਸਾਹਮਣੇ ਇੱਕ ਰੋਜਾ ਰੋਸ ਪ੍ਰਦਰਸ਼ਨ

ਪੰਜਾਬ ਵਿਚ ਦਲਿਤ ਅਤੇ ਪੱਛੜਿਆ ਵਰਗ ਸੁਰੱਖਿਅਤ ਨਹੀ -ਪ੍ਰਕਾਸ਼ ਭਾਰਤੀ

PPN2306201512

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਸਪਾ ਵੱਲੋ ਕੇਦਰ ਅਤੇ ਪੰਜਾਬ ਸਰਕਾਰ ਦੀਆ ਜਨ ਵਿਰੋਧੀ ਨੀਤੀਆ ਖਿਲਾਫ ਇੱਕ ਰੋਜਾ ਰੋਸ ਪ੍ਰਦਰਸ਼ਨ ਸਥਾਨਕ ਮਿੰਨੀ ਸਕੇਤਰਤ ਸਾਹਮਣੇ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਸਟੇਟ ਦੇ ਕੋ ਆਰਡੀਨੇਟਰਜ਼ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ ਕਾਨੂੰਨ ਤੇ ਸ਼ਾਸ਼ਨ ਨਾਂ ਦੀ ਕੋਈ ਚੀਜ ਨਹੀ ਹੈ ।ਦਲਿਤਾਂ, ਪੱਛੜਿਆਂ ਅਤੇ ਮਹਿਲਾਵਾਂ ਨਾਲ ਛੇੜ-ਛਾੜ ਜਿਹੀਆਂਾ ਵਾਰਦਾਤਾਂ ਵਿਚ ਲਗਾਤਰ ਵਾਧਾ ਹੋ ਰਿਹਾ ਹੈ।ਉਹਨਾ ਕਿਹਾ ਕਿ ਪੰਜਾਬ ਵਿੱਚ ਗਰੀਬ ਲੋਕਾਂ ਦੀਆਂ ਕਲੌਨੀਆਂ ਨੂੰ ਉਜਾੜਨ ਦਾ ਸਿਲਸਿਲਾ ਪੂਰਨ ਤੌਰ ‘ਤੇ ਜਾਰੀ ਹੈ ।ਉਹਨਾਂ ਹਮੀਰਗੜ ਕਾਂਡ ਦਾ ਜਿਕਰ ਕਰਦਿਆ ਕਿਹਾ ਕਿ ਪਹਿਲਾਂ ਤਾਂ ਦਲਿਤਾਂ ਨੂੰ ਕੁੱਟਿਆ ਗਿਆ ਫਿਰ ਉਹਨਾਂ ਤੇ ਕੇਸ ਦਰਜ ਕਰ ਜੇਲਾਂ ਵਿੱਚ ਸੁੱਟਿਆ ਗਿਆ, ਜਿਸ ਤੋਂ ਸਾਬਿਤ ਹੁੰਦਾ ਹੈ ਇਸ ਸਰਕਾਰ ਵਿਚ ਦਲਿਤ ਅਤੇ ਪੱਛੜਿਆ ਵਰਗ ਸੁਰਖਿਅਤ ਨਹੀ ਹੈ ਉਹਨਾਂ ਕਿਹਾ ਕਿ ਪੱਛੜਿਆ ਵਰਗ ਨਾਲ ਸਬੰਧਤ ਬੱਚਿਆਂ ਲਈ ਚੱਲ ਰਹੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਗਰੀਬ ਬੱਚਿਆਂ ਦੀ ਪੜਾਈ ਅਸਰ ਪੈ ਰਿਹਾ ਹੈ ਅਤੇ ਗਰੀਬ ਬੱਚੇ ਪੜਾਈ ਤੋ ਵਾਂਝੇ ਰਹਿ ਜਾਦੇ ਹਨ ।ਪੰਜਾਬ ਵਿਚ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਨਹੀ ਮਿਲ ਰਿਹਾ ਅਤੇ ਨਾ ਹੀ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ।ਉਹਨਾ ਕਿਹਾ ਕਿ ਜੇਕਰ ਸਰਕਾਰ ਵੱਲੋ ਗਰੀਬ ਅਤੇ ਪੱਛੜਿਆ ਵਰਗ ਲਈ ਚੱਲ ਰਹੀਆ ਸਕੀਮਾਂ ਨੂੰ ਬੰਦ ਕਰਨ ਦੀ ਕੋਸ਼ਿਸ ਕੀਤੀ ਤਾਂ ਉਹ ਸਘਰੰਸ਼ ਕਰਨ ਲਈ ਮਜਬੂਰ ਹੋਣਗੇ। ਇਸ ਧਰਨੇ ਨੂੰ ਜਿਲਾ ਪ੍ਰਧਾਨ ਮੇਜਰ ਸਿਘ,ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ,ਜੋਨ ਇੰਚਾਰਜ ਸੰਤ ਰਾਮ ਮੱਲੀਆ, ਜਗਦੀਪ ਸਿੰਘ ਗੋਗੀ, ਗੁਰਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply