Monday, March 23, 2026

ਸੁਖਵਿੰਦਰ ਕੌਰ ਨੇ ਕਿਲਾ ਟੇਕ ਸਿੰਘ ਸਕੂਲ ਵੱਲੋ ਸੈਮੀਨਾਰ ਦੌਰਾਨ ਵਿਚਾਰ ਪ੍ਰਗਟਾਏ

PPN2706201501

ਬਟਾਲਾ, 27 ਜੂਨ (ਨਰਿੰਦਰ ਸਿੰਘ ਬਰਨਾਲ) – ਭਾਰਤ ਸਰਕਾਰ ਨਹਿਰੂ ਯੂਵਾ ਕੇਂਦਰ ਗੁਰਦਾਸਪੁਰ ਦੇਜਿਲ੍ਹਾ ਕੋਆਰਡੀਨੇਟਰ ਸ੍ਰੀ ਵਿਕਰਮ ਸਿੰਘ ਗਿੱਲ ਜੀ ਦੀ ਯੌਗ ਅਗਵਾਈ ਹੇਠ ਡਾ ਸਰਵਨ ਸਿੰਘ ਦੇ ਸਹਿਯੋਗ ਸਦਕਾ ਲੋਕ ਭਲਾਈ ਸੰਸਥਾ ਦੇ ਪ੍ਰਧਾਂਨ ਅਤੇ ਕੈਂਪ ਕਮਾਂਡਰ ਗੁਰਮੀਤ ਸਿਘ ਬੱਲਪੁਰੀਆਂ ਵੱਲੋਂ ਗੁਰੂ ਤੇਗ ਬਹਾਦਰ ਇੰਟਰਫੇਥ ਅਕੈਡਮੀ ਕੋਟਲਾ ਸਰਫ ਵਿਖੇ 1 ਜੂਨ ਤੋ 30 ਜੂਨ ਤੱਕ ਯੂਥ ਲੀਡਰਸਿਪ ਅਤੇ ਪਰਸਨੈਲਟੀ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਕੈਂਪ ਚਲਾਇਆ ਜਾ ਰਿਹਾ ਹੈ।ਇਸ ਲੜੀ ਨੂੰ ਅੱਗੇ ਤੋਰਦਿਆਂ ਕੈਂਪ ਵਿਚ ਸੁਖਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਨੇ ਸਿਰਕਤ ਕੀਤੀ ਤੇ ਆਪਣੇ ਵਿਚਾਰਾਂ ਵਿੱਚ ਕੈਂਪ ਵਿਚ ਹਿੱਸਾ ਲੈ ਰਹੇ ਨੌਜਵਾਨਾ, ਬੱਚਿਆ ਨੂੰ ਆਤਮ ਨਿਰਭਰ ਹੋ ਕੇ ਤੇ ਆਤਮ ਵਿਸ਼ਵਾਸ਼ ਪੈਦਾ ਕਰਕੇ ਸਮਾਜ ਦੀ ਸੇਵਾ ਕਰਨ ਵਾਸਤੇ ਪ੍ਰੇਰਿਆ। ਉਹਨਾ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਕੇ ਅਤੇ ਅਰੋਗ ਮਨ ਨਾਲ ਚੰਗੇ ਸਮਾਜ ਸਿਰਜਕ ਬਣਨ ਦਾ ਸੰਦੇਸ਼ ਦਿੱਤਾ।
ਵਿਦਿਆਰਥੀਆਂ ਨੂੰ ਪ੍ਰਸ਼ਨਾਂ ਉਤਰਾਂ ਦਾ ਅਦਾਨ ਪ੍ਰਦਾਨ ਕੀਤਾ ਗਿਆ।ਕੈਂਪ ਦੌਰਾਨ ਹਾਜ਼ਰ ਨੌਜਵਾਨਾਂ ਵੱਲੋ ਪੜਾਈ ਸਬੰਧੀ ਤੇ ਭਵਿੱਖ ਵਿੱਚ ਕਾਮਯਾਬੀ ਸਬੰਧੀ ਸਵਾਲ ਪੁੱਛੇ ਗਏ। ਲੋਕ ਭਲਾਈ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਬਲਪੁਰੀਆਂ ਨੇ ਮੈਡਮ ਸੁਖਵਿੰਦਰ ਕੌਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸ ਕੁਲਵਿੰਦਰ ਜੀਤ ਸਿੰਘ , ਦਲਜੀਤ ਕੌਰ, ਅਮਨਦੀਪ ਕੌਰ ਅਤੇ ਗੁਰਜੰਟ ਸਿੰਘ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply