Monday, July 20, 2026

ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਯਾਦ ਵਿੱਚ ਸਮਾਗਮ ਅੱਜ

PPN2706201504

ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) – ਨਾਮਵਰ ਗ਼ਜ਼ਲਗੋ ਸ੍ਰੀ ਖੁਸ਼ਵੰਤ ਕੰਵਲ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੋਗ ਸਮਾਗਮ ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਵਿਰਸਾ ਵਿਹਾਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ।ਸ੍ਰੀ ਕੇਵਲ ਧਾਲੀਵਾਲ, ਦੀਪ ਦਵਿੰਦਰ ਸਿੰਘ ਅਤੇ ਡਾ. ਜਗਦੀਸ਼ ਸਚਦੇਵਾ ਹੋਰਾਂ ਵੱਲੋਂ ਮਿਲੀ ਸਾਝੀ ਜਾਣਕਾਰੀ ਅਨੁਸਾਰ 28 ਜੂਨ ਐਤਵਾਰ ਸ਼ਾਮ 3.00 ਵਜੇ ਸਥਾਨਕ ਵਿਰਸਾ ਵਿਹਾਰ ਦੇ ਸ. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਣ ਵਾਲੇ ਇਸ ਸੋਗ ਸਮਾਗਮ ਵਿੱਚ ਸਾਹਿਤਕਾਰ, ਕਲਾਕਾਰ ਅਤੇ ਹੋਰ ਅਦੀਬ ਗ਼ਜ਼ਲਗੋ ਖੁਸ਼ਵੰਤ ਕੰਵਲ ਦੀ ਸ਼ਾਇਰੀ ਅਤੇ ਜੀਵਨ-ਜਾਂਚ ਦੇ ਹਵਾਲੇ ਨਾਲ ਸਰਧਾ ਦੇ ਫੁੱਲ ਭੇਟ ਕਰਨਗੇ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply