ਅੰਮ੍ਰਿਤਸਰ, 27 ਜੂਨ (ਗੁਰਚਰਨ ਸਿੰਘ) – ਇਟਲੀ ਦੇ 45 ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਯਤਨਸ਼ੀਲ ਇਟਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ,ਪ੍ਰਧਾਨ ਸ੍ਰ ਨਿਸ਼ਾਨ ਸਿੰਘ ਨੇ ਆਸ ਕੀਤੀ ਹੈ ਕਿ ਨਵੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਪ੍ਰਵਾਨ ਕਰਦਿਆਂ ,ਸਰਵਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅੱਗੇ ਆਵੇਗੀ।ਅੱਜ ਇਥੇ ਜਾਰੀ ਇੱਕ ਪ੍ਰੈਸ ਰਲੀਜ ਵਿੱਚ ਦੱਸਿਆ ਗਿਆ ਹੈ ਕਿ ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਨੂੰ ਇਕਸਾਰ ਰਹਿਤ ਮਰਿਆਦਾ ਦੀ ਲੜੀ ਵਿੱਚ ਪਰੋਣ ਲਈ ਗਠਿਤ ਕੀਤੀ ਗਈ 30 ਮੈਂਬਰੀ ਦੀ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖੀ ਧਰਮ ਪ੍ਰਚਾਰ ਲਹਿਰ ਯੂਰਪ ਨੂੰ ਮੁੱਖ ਸਲਾਹਕਾਰ, ਭਾਈ ਕਰਮਜੀਤ ਸਿੰਘ ਨੂੰ ਪ੍ਰਧਾਨ,ਭਾਈ ਮਲਕੀਤ ਸਿੰਘ ਬੂਰੇ ਜੱਟਾਂ ਸੀ;ਮੀਤ ਪ੍ਰਧਾਨ,ਗੁਰਵਿੰਦਰ ਸਿੰਘ ਗਰੇਸ਼ੀਆ ਮੀਤ ਪ੍ਰਧਾਨ,ਸਕੱਤਰ ਸ੍ਰ ਸੁਰਿੰਦਰ ਸਿੰਘ ਢਿਲੋਂ, ਖਜਨਾਚੀ ਸੁਰਿੰਦਰ ਸਿੰਘ, ਮੀਤ ਖਜਾਨਚੀ ਫਤਿਹ ਸਿੰਘ ,ਭਾਈ ਸਵਰਨ ਸਿੰਘ ,ਕਾਨੂੰਨੀ ਸਲਾਹਕਾਰ ਸ੍ਰ ਕੁਲਦੀਪ ਸਿੰਘ ਅਤੇ ਪਰਮਜੀਤ ਸਿੰਘ ਕਰਮੋਨਾ ਨੂੰ ਮੀਡੀਆ ਸਲਾਹਕਾਰ ਚੁਣਿਆ ਗਿਆ।ਜਥੇਦਾਰ ਬਲਦੇਵ ਸਿੰਘ ਅਤੇ ਭਾਈ ਨਿਸ਼ਾਨ ਸਿੰਘ ਨੇ ਕਿਹਾ ਹੈ ਕਿ ਗੁਰੂ ਘਰਾਂ ਦੀ ਸੇਵਾ ਦਾ ਮਿਲਣਾ,ਕਿਸੇ ਪੂਰਵਲੇ ਜਨਮ ਦੀ ਸੇਵਾ ਹੁੰਦੀ ਹੈ ਅਤੇ ਇਸਨੂੰ ਨਿਸ਼ਕਾਮ ਹੋਕੇ ਨਿਭਾਉਣਾ ਇਸ ਜਨਮ ਦਾ ਇਮਤਿਹਾਨ।ਉਨ੍ਹਾਂ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਕਾਮਨਾ ਕੀਤੀ ਹੈ ਕਿ ਕਮੇਟੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਵੇਂ ਮੀਲ ਪੱਥਰ ਕਾਇਮ ਕਰੇ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media