


ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) – ਸੁਲਤਾਨਵਿੰਡ ਸਥਿਤ ਸ੍ਰੀ ਗੁਰੂ ਰਾਮ ਦਾਸ ਬਿਰਧ ਘਰ ਦੇ ਸੰਚਾਲਕ ਤੇ ਉਘੇ ਸਮਾਜ ਸੇਵੀ, ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਆਗੂ ਉਂਕਾਰ ਸਿਘ ਸੰਧੂ (ਹਰਜਿੰਦਰਾ ਵਾਲੇ), ਜਿੰਨਾਂ ਦਾ ਬਿਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮੇਂ ਪੰਥ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਅਰਦਾਸੀਏ ਭਾਈ ਧਰਮ ਸਿੰਘ ਵਲੋਂ ਅਰਦਾਸ ਉਪਰੰਤ ਪੁੱਜੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਸ੍ਰ. ਉਂਕਾਰ ਸਿੰਘ ਸੰਧੂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਸ੍ਰ. ਸੰਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆ ਹੋਇਆ ਵਿਧਾਇਕ ਓਮ ਪ੍ਰਕਾਸ਼ ਸੋਨੀ, ਮਾਤਾ ਰਾਮ ਧੀਮਾਨ, ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਹਲਵੜ, ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਮੰਤਰੀ ਪੰਜਾਬ ਮਨਜੀਤ ਸਿੰਘ ਕਲਕੱਤਾ, ਸਾਬਕਾ ਕਾਂਗਰਸੀ ਵਿਧਾਇਕ ਜੁਗਲ ਕਿਸ਼ੌਰ ਸ਼ਰਮਾ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ ( ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ), ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲੇ ਨੇ ਉਹਨਾਂ ਨੂੰ ਅਜ਼ੀਮ ਸ਼ਖਸੀਅਤ ਕਰਾਰ ਦਿੱਤਾ, ਜਿੰਨਾਂ ਨੇ ਨਾ ਸਿਰਫ ਉਦਯੋਜਿਕ ਖੇਤਰ ਵਿੱਚ ਨਾਮਨਾ ਖੱਟਿਆ ਬਲਕਿ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਸਮਾਜਸੇਵਾ, ਲੋਕਾਂ ਦੀ ਭਲਾਈ ਅਤੇ ਗਰੀਬਾਂ ਤੇ ਲੋੜਵੰਦਾ ਦੀ ਸਹਾਇਤਾ ਨੂੰ ਸਮਰਪਿਤ ਕੀਤਾ। ਸ੍ਰ. ਸੰਧੂ ਰਾਮਗੜ੍ਹੀਆ ਬਰਾਦਰੀ ਦੇ ਉੱਘੇ ਆਗੂ ਸਨ ਜਿੰਨਾਂ ਨੇ ਰਾਮਗੜ੍ਹੀਆ ਹੈਰੀਟੇਜ਼ ਸੰਸਥਾ ਬਣਾ ਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਿਗੋਬਿੰਦਪੁਰ ਸਥਿਤ ਮਹਿਲ ਦੀ ਸਾਂਭ-ਸੰਭਾਲ ਦਾ ਉਪਰਾਲਾ ਕੀਤਾ ਅਤੇ ਰਾਮਗੜ੍ਹੀਆ ਸਰਦਾਰਾਂ ਨਾਲ ਸਬੰਧਤ ਹੋਰ ਵਿਰਾਸਤੀ ਸਥਾਨਾਂ ਅਤੇ ਪੁਰਾਤਨ ਵਿਰਸੇ ਦੀ ਸੰਭਾਲ ਲਈ ਵੀ ਕੰਮ ਕੀਤਾ।ਸ੍ਰ. ਸੰਧੂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਵੈਲਫੇਅਰ ਟਰੱਸਟ ਬਣਾ ਕੇ ਬਜ਼ੁਰਗਾਂ ਲਈ ਸੁਲਤਾਨਵਿੰਡ ਪਿੰਡ ਵਿਖੇ ਗੁਰੂ ਰਾਮਦਾਸ ਬਿਰਧ ਘਰ ਸਥਾਪਿਤ ਕੀਤਾ। ਇਸ ਤੋਂ ਇਲਾਵਾ ਰਾਮਗੜ੍ਹੀਆ ਭਾਈਚਾਰਾ ਸੰਸਥਾ ਬਣਾ ਕੇ ਰਾਮਗੜ੍ਹੀਆ ਭਾਈਚਾਰੇ ਨੂੰ ਇਕਮੁੱਠ ਕਰਨ ਦਾ ਬੀੜਾ ਚੁੱਕਿਆ। ਇਸ ਤੋਂ ਇਲਾਵਾ ਕਈ ਸਮਾਜਿਕ ਤੇ ਰਾਮਗੜ੍ਹੀਆ ਸੰਸਥਾਵਾਂ ਨਾਲ ਜੁੜੇ ਰਹੇ।
ਉਹ ਇਕ ਕਾਲਮ ਨਵੀਸ ਵੀ ਸਨ। ਸਿੱਖ ਵਿਰਸੇ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਜੱਸਾ ਸਿੰਘ ਆਹਲੂਵਾਲੀਆ ਸੰਬੰਧੀ ਲੇਖਾਂ ਤੋਂ ਇਲਾਵਾ ਮੇਰਾ ਮਰਨਾ, ਪੰਜ ਆਨੇ, ਰਾਮਗੜ੍ਹੀਏ ਆਪਣੇ ਹੱਥ ਮਜ਼ਬੂਤ ਕਰਨ ਆਦਿ ਲੇਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਆਪ ਦੀ ਇਕ ਪੁਸਤਕ ‘500 ਸਾਲ ਗੁਰੂ ਦੇ ਨਾਲ’ ਪ੍ਰਕਾਸ਼ਿਤ ਹੋ ਚੁੱਕੀ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰਖਕੇ ਉਨ੍ਹਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਰਾਜ ਪੱਧਰੀ ਸਮਾਗਮ ਸਮੇਂ 10 ਨਵੰਬਰ 2007 ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਲੁਧਿਆਣਾ ਵਿਖੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ 2008, 2009 ਅਤੇ 2010 ਵਿਚ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ‘ਤੇ ਰਾਜ ਪੱਧਰੀ ਸਮਾਗਮਾਂ ਸਮੇਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰ. ਓਂਕਾਰ ਸਿੰਘ ਦੀ ਅਤਿਮ ਅਰਦਾਸ ਵਿੱਚ ਕੌਂਲਸਰ ਸੁਰਿੰਦਰ ਸਿੰਘ ਸੁਲਤਾਨਵਿੰਡ, ਬੀ.ਸੀ ਸ਼ਿਘ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ, ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ, ਕੌਂਸਲਰ ਇਕਬਾਲ ਸਿੰਘ ਸ਼ੈਰੀ ਤੇ ਅਨੂਪ ਸਿਘ ਵਿਰਦੀ, ਅਨਵਰ ਮਸੀਹ ਮੈਂਬਰ ਐਸ਼.ਐਸ. ਬੋਰਡ, ਕਾਂਗਰਸੀ ਆਗੂ ਦਿਨੇਸ਼ ਬੱਸੀ, ਰਘਬੀਰ ਸਿੰਘ ਰਾਜਾਸਾਂਸੀ, ਗੁਰਪ੍ਰਤਾਪ ਸਿਘ ਟਿੱਕਾ ਯੂਥ ਅਕਾਲੀ ਆਗੂ, ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿਘ ਝਾਮਕੇ, ਸੁਖਦੇਵ ਸਿੰਘ ਸਾਬਕਾ ਐਸ.ਐਸ.ਪੀ, ਸੁਖਵਿੰਦਰ ਸਿੰਘ, ਪੀ.ਪੀ.ਪੀ ਆਗੂ, ਦਲਜੀਤ ਸਿੰਘ ਢਿਲੋਂ, ਮਨਿੰਦਰ ਸਿੰਘ ਪਲਾਸੌਰ, ਪ੍ਰਿ: ਨਾਨਕ ਸਿੰਘ, ਪ੍ਰਿ: ਜਗਦੀਸ਼ ਸਿੰਘ, ਪਰਮਜੀਤ ਸਿਘ ਉਸਾਹਨ, ਸੁਰਿੰਦਰ ਸਿੰਘ ਠੇਕੇਦਾਰ, ਡਾ. ਤੇਜਪਾਲ ਸਿੰਘ, ਸੁਰਜੀਤ ਸਿੰਘ ਰਾਹੀ, ਮਨਜੀਤ ਸਿੰਘ ਮੰਜ਼ਲ, ਇਮਾਰਤੀ ਕਾਰਕੁੰਨ ਕਮੇਟੀ ਪ੍ਰਧਾਨ ਜਗਜੀਤ ਸਿੰਘ, ਭਗਵੰਤ ਸਿੰਘ, ਜਸਵੰਤ ਸਿੰਘ ਐਡਨ, ਜੋਗਿਦਰ ਸਿਘ ਕਲਸੀ, ਰਜਿਦਰ ਸਿਘ ਭੁੱਲਰ, ਪਿਆਰਾ ਸਿੰਘ ਮਠਾਰੂ, ਗੁਰਮੀਤ ਸਿੰਘ ਭੱਟੀ, ਲੁਧਿਆਣਾ ਤੋਂ ਡਾ. ਕਰਨੈਲ ਸਿੰਘ ਕਲਸੀ, ਬੀਬੀ ਜਸਬੀਰ ਕੌਰ ਕਲਸੀ, ਦੀਪ ਸਿੰਘ ਕੰਬੋਜ਼, ਅਮਰਜੀਤ ਸਿੰਘ ਵਾਲੀਆ, ਅਜੈਬ ਸਿੰਘ ਗਾਂਧੀ, ਜੀਵਨ ਸਿੰਘ ਮਤੇਨੰਗਲ, ਗਿਆਨ ਸਿੰਘ ਬਮਰਾਹ, ਜੋਗੀ ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਪ੍ਰਿੰਟ-ਓ-ਕ੍ਰਾਫਟ, ਬਲਵਿੰਦਰ ਸਿੰਘ ਆਸਲ ਪ੍ਰਧਾਨ ਰਾਮਗੜ੍ਹੀਆ ਭਾਈਬੰਦੀ, ਰਣਬੀਰ ਸਿੰਘ ਚੋਪੜਾ, ਸੰਤੋਖ ਸਿੰਘ ਸੇਠੀ, ਰਾਜਪਾਲ ਸਿੰਘ ਸੰਧੂ, ਭਾਈ ਮਨਜੀਤ ਸਿੰਘ, ਬਾਬਾ ਜੱਸਾ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਬਲਜਿੰਦਰ ਸਿੰਘ ਬਿੱਟੂ, ਪ੍ਰਿਤਪਾਲ ਸਿੰਘ ਸੇਠੀ, ਨਰਿੰਦਰ ਸਿੰਘ ਬਿੱਟੂ ਐਮ.ਆਰ, ਰਜਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਭਾਟੀਆ, ਦਵਿੰਦਰ ਸਿੰਘ ਸੰਧੂ, ਜਸਬੀਰ ਸਿੰਘ ਸੱਗੂ, ਜਗਮੋਹਨ ਸਿੰਘ ਦੂਆ, ਹਰਬੰਸ਼ ਸਿੰਘ ਹੰਸਪਾਲ, ਹੈਪੀ ਪਨੇਸਰ, ਗਿਆਨ ਸਿੰਘ ਸੱਗੂ, ਮਨਜੀਤ ਸਿੰਘ ਬਾਠ, ਦਲਜੀਤ ਸਿੰਘ ਪੱਪੂ, ਬੀਬੀ ਭੁਪਿੰਦਰ ਕੌਰ ਖਾਲਸਾ ਆਦਿ ਪੁੱਜੇ ਹੋਏ ਸਨ।ਇਸ ਦੁੱਖ ਦੀ ਘੜੀ ਵੱਖ-ਵੱਖ ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਸ਼ੋਕ ਪੱਤਰ ਭੇਜੇ ਗਏ ਅਤੇ ਸ੍ਰ. ਓਂਕਾਰ ਸਿੰਘ ਸੰਧੁ ਦੇ ਸਪੁੱਤਰ ਸ੍ਰ. ਖੁਸ਼ਵਿੰਦਰ ਸਿੰਘ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ।
Punjab Post Daily Online Newspaper & Print Media