Thursday, March 19, 2026

ਕਿਸਾਨ ਸੇਵਾ ਕੇਂਦਰ ਦੇ ਨਾਂ ਤੇ ਠੱਗੀ ਮਾਰਨ ਵਾਲੇ ਠੱਗਾਂ ਤੋਂ ਸੁਚੇਤ ਹੋਣ ਦੀ ਅਪੀਲ

ਪਠਾਨਕੋਟ, 29 ਜੂਨ (ਪ.ਪ) – ਕਿਸਾਨ ਸੇਵਾ ਕੇਂਦਰ ਵਿੱਚ ਨੌਕਰੀ ਦੇਣ ਦੇ ਨਾਂ ਤੇ ਪੰਜਾਬ, ਦਿੱਲੀ, ਹਰਿਆਣਾ, ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਵਿੱਚ ਕੁਝ ਸਮਾਜ ਵਿਰੋਧੀ ਅਨਸਰ ਆਮ ਲੋਕਾਂ ਨਾਲ ਠੱਗੀ ਕਰ ਰਹੇ ਹਨ, ਜਿੰਨਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ।ਇਹ ਵਿਚਾਰ ਡਾ ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਪ੍ਰਗਟ ਕੀਤੇ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਸਵਰੂਪ ਕੁਮਾਰ ਨੇ ਦੱਸਿਆ ਕਿ ਕੁਝ ਸਮਾਜ ਵਿਰੋਧੀ ਅਨਸਰ ਲੋਕਾਂ ਦੇ ਘਰਾਂ ਵਿੱਚ ਬੱਚਿਆਂ ਦੇ ਨਾਂ ਤੇ ਚਿੱਠੀਆਂ ਭੇਜ ਕੇ ਨੌਕਰੀ ਦੇਣ ਦੇ ਨਾਂ ਤੇ ਠੱਗ ਰਹੇ ਹਨ।ਉਨਾਂ ਕਿਹਾ ਕਿ ਜ਼ਿਲੇ ਅੰਦਰ ਕਾਫੀ ਨੌਜਵਾਨ ਲੜਕੇ-ਲੜਕੀਆਂ ਦੇ ਨਾਂ ਤੇ ਚਿੱਠੀਆਂ ਆ ਰਹੀਆਂ ਹਨ, ਜਿਸ ਵਿੱਚ ਕਿਹਾ ਗਿਆ ਹੁੰਦਾ ਹੈ ਕਿ ਟੈਲੀਫੂਨ ਤੇ ਲਈ ਗਈ ਇੰਟਰਵਿਊ ਦੇ ਆਧਾਰ ‘ਤੇ ਤੁਸੀਂ ਕਿਸਾਨ ਸੇਵਾ ਕੇਂਦਰ ਵਿੱਚ ਨੌਕਰੀ ਲਈ ਯੋਗ ਪਾਏ ਗਏ ਹੋ ਅਤੇ ਤੁਹਾਨੂੰ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਪੱਕੀ ਨੌਕਰੀ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੁੰਦਾ ਹੈ ਕਿ ਭਾਰਤ ਸਰਕਾਰ ਦੁਆਰਾ 12ਵੀਂ ਪੰਜ ਸਾਲਾ ਯੋਜਨਾ ਦੁਆਰਾ ਲਾਗੂ ਮਹਾਤਮਾ ਗਾਂਧੀ ਰਾਸ਼ਟਰੀ ਰੋਜ਼ਗਾਰ ਯੋਜਨਾ ਦੇ ਅਨੁਸਾਰ ਕਿਸਾਨ ਸੇਵਾ ਕੇਂਦਰ ਵਿੱਚ ਚੁਣੇ ਗਏ ਵਿਅਕਤੀ ਦੀ ਤਨਖਾਹ 22,500/- ਪ੍ਰਤੀ ਮਹੀਨਾ ਨਿਸ਼ਚਤ ਕੀਤੀ ਗਈ ਹੈ ਅਤੇ ਜੋ ਉਮੀਦਵਾਰ ਆਪਣੇ ਨੇੜੇ ਦੇ ਸੈਂਟਰ ਤੋਂ 60 ਕਿਲੋਮੀਟਰ ਦੇ ਘੇਰੇ ਵਿੱਚ ਰਹਿੰਦੇ ਹਨ, ਉਨਾਂ ਨੂੰ ਮੁਫਤ ਖਾਣਾ, ਟੈਲੀਫੂਨ, ਲੈਪਟਾਪ ਅਤੇ ਰਿਹਾਇਸ਼ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੂੰਦਾ ਹੈ ਕਿ ਹਰੇਕ ਚੁਣੇ ਗਏ ਵਿਅਕਤੀ ਨੂੰ ਬੈਂਕ ਆਫ ਅਮਰੀਕਾ ਵਿੱਚ ਖਾਤਾ ਨੰ. 1100749890004392 ਵਿੱਚ 15,500/- ਜਮਾਂ ਕਰਵਾ ਦਿੱਤੇ ਜਾਣ ਜੋ ਇੱਕ ਮਹੀਨੇ ਬਾਅਦ ਖੇਤੀ ਮੰਤਰਾਲੇ ਵੱਲੋਂ ਵਾਪਸ ਕਰ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਕੇਵਲ ਕਿਸਾਨ ਕਾਲ ਸੈਂਟਰ ਹੀ ਚਲਾਏ ਜਾ ਰਹੇ ਹਨ ਜਿਸ ਵਿੱਚ ਕੋਈ ਵੀ ਭਰਤੀ ਬਕਾਇਦਾ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਭਰੀਆਂ ਜਾਂਦੀਆਂ ਹਨ।ਉਨਾਂ ਦੱਸਿਆ ਕਿ ਅਜਿਹਾ ਹੀ ਇੱਕ ਚਿੱਠੀ ਕਿਸਾਨ ਸੇਵਾ ਕੇਂਦਰ ਬਰੀਗੇਡ ਪਲਾਜ਼ਾ, 71/1, ਐਸ ਸੀ ਰੋਡ ਗਾਂਧੀ ਨਗਰ ਬੰਗਲੌਰ ਤੋਂ ਪ੍ਰਾਪਤ ਹੋਈ ਹੈ, ਜੋ ਕਿ ਬਿੱਲਕੁਲ ਝੂਠੀ ਪਾਈ ਗਈ ਹੈ।ਉਨਾਂ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸੇ ਵੀ ਠੱਗਾਂ ਦੇ ਝਾਂਸੇ ਵਿੱਚ ਨਾਂ ਆਉਣ ਅਤੇ ਬੈਂਕ ਵਿੱਚ ਪੈਸੇ ਜਮਾਂ ਨਾਂ ਕਰਵਾਏ ਜਾਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply