Saturday, March 21, 2026

ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੇ ਕੰਮ ਅਰੰਭ ਹੋਣ ‘ਤੇ ਸ: ਬਾਦਲ ਤੇ ਪਾਰਟੀ ਆਗੂਆਂ ਦਾ ਕੀਤਾ ਧੰਨਵਾਦ

ਵਿਕਾਸ ਵਿਚ ਅੜਿੱਕਾ ਬਣਨ ਵਾਲੇ ਆਗੂ ਫੋਕੀ ਵਾਹ-ਵਾਹ ਤੋਂ ਬਾਜ ਆਉਂਣ- ਮਨਮੋਹਨ ਟੀਟੂ

PPN0207201511

ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਹੋਲੀ ਸਿਟੀ ਟਰੱਸਟ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਦੀ ਟੀਟੂ ਵਲੋਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ, ਕਾਰਪੋਰੇਸ਼ਨ ਵਲੋਂ ਇਨ੍ਹਾਂ ਸਮੂਹ ਰਸਤਿਆਂ ਦੇ ਟੈਂਡਰ ਜਾਰੀ ਕਰਨ ਤੇ ਉਪ ਮੁੱਖ ਮੰਤਰੀ ਪੰਜਾਬ ਸ:ਸੁਖਬੀਰ ਸਿੰਘ ਬਾਦਲ, ਸ:ਬਿਕਰਮ ਸਿੰਘ ਮਜੀਠੀਆ, ਇੰਦਰਬੀਰ ਸਿੰਘ ਬੁਲਾਰੀਆ, ਸ:ਉਪਕਾਰ ਸਿੰਘ ਸੰਧੂ ਤੇ ਸਮੂਹ ਅਕਾਲੀ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਵਜੂਦ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੂਹ ਰਸਤਿਆਂ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਕਾਰਪੋਰੇਸ਼ਨ ਵਲੋਂ ਫਰਵਰੀ 2015 ਵਿਚ ਇਨ੍ਹਾਂ ਰਸਤਿਆਂ ਨੂੰ ਬਣਾਉਣ ਲਈ ਇਕ ਮਤਾ ਵੀ ਪਾਸ ਕੀਤਾ ਗਿਆ, ਪਰ ਕੁਝ ਫਿਰਕੂ ਸੋਚ ਵਾਲੇ ਆਗੂ ਪੰਜਾਬ ਸਰਕਾਰ ਵਲੋਂ ਜਾਰੀ ਫੰਡਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਵਿਚ ਲਗਾਉਣ ਦੀ ਬਜਾਏ ਆਪਣੇ ਨਿੱਜੀ ਬਾਹਰੀ ਹਲਕਿਆਂ ਵਿੱਚ ਉਨ੍ਹਾਂ ਕੰਮਾਂ ਤੇ ਖਰਚ ਕੀਤੇ, ਜਿਸ ਦੀ ਜਰੂਰਤ ਵੀ ਨਹੀਂ ਸੀ। ਜਿਸ ਦਾ ਸਮੂਚੀ ਸਿੱਖ ਸੰਗਤ ਵਿਚ ਕਈ ਰੋਸ ਸੀ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਚਲੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਕੌਂਸਲਰਾਂ ਵਲੋਂ ਵੀ ਇਸ ਮੁੱਦੇ ਤੇ ਸੰਘਰਸ਼ ਅਰੰਭਦਿਆਂ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਸਮੂਹ ਰਸਤਿਆਂ ਦੇ ਬਣਨ ਤੱਕ ਨਗਰ ਨਿਗਮ ਹਾਉਸ ਦਾ ਬਾਈਕਾਟ ਕੀਤਾ ਹੋਇਆ ਸੀ। ਸ: ਮਨਮੋਹਨ ਸਿੰਘ ਟੀਟੂ ਨੇ ਦੱਸਿਆ ਕਿ ਹੋਲੀ ਸਿਟੀ ਟਰੱਸਟ ਵਲੋਂ ਵੀ ਇਸ ਮੁੱਦੇ ਨੂੰ ਲੈ ਕੇ ਕਾਰਪੋਰੇਸ਼ਨ ਤੇ ਭਾਜਪਾ ਆਗੂਆਂ ਖ਼ਿਲਾਫ਼ ਸੰਘਰਸ਼ ਅਰੰਭਿਆ ਸੀ ਤੇ ਉਨ੍ਹਾਂ ਵਲੋਂ ਉਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਸਮੱਸਿਆ ਤੋਂ ਜਾਣੂ ਕਰਵਾਇਆ ਜਿਸ ਤੇ ਉਨ੍ਹਾਂ ਨਿਜੀ ਤੌਰ ਤੇ ਇਸ ਸਮੱਸਿਆ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ।
ਸ਼ਹਿਰ ਦੇ ਕੁੱਝ ਭਾਜਪਾ ਆਗੂ ਪ੍ਰਤੀ ਸਖ਼ਤ ਰੋਸ ਜ਼ਾਹਿਰ ਕਰਦਿਆਂ ਸ:ਟੀਟੂ ਨੇ ਕਿਹਾ ਕਿ ਜਿਹੜੇ ਫਿਰਕੂ ਸੋਚ ਵਾਲੇ ਆਗੂ ਸ੍ਰੀ ਹਰਿਮੰਦਰ ਸਾਹਿਬ ਇਲਾਕੇ ਦੇ ਵਿਕਾਸ ਕੰਮਾਂ ਵਿਚ ਅੜਿੱਕਾ ਬਣਦੇ ਰਹੇ, ਉਹ ਅੱਜ ਫੋਕੀ ਵਾਹ-ਵਾਹ ਖੱਟਣ ਲਈ ਆਪਣੇ ਚਾਪਲੂਸਾਂ ਤੋਂ ਇਨ੍ਹਾਂ ਵਿਕਾਸ ਕਾਰਜਾਂ ਦੇ ਅਰੰਭ ਹੋਣ ਦਾ ਧੰਨਵਾਦ ਕਰਵਾ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਬਾਜ ਆਉਣਾ ਚਾਹੀਦਾ ਹੈ। ਜਦ ਕਿ ਇਹ ਵਿਕਾਸ ਕਾਰਜ ਜੋ ਕਿ ਸ:ਸੁਖਬੀਰ ਸਿੰਘ ਬਾਦਲ ਦੀ ਨਿੱਜੀ ਦਖਲ ਸਦਕਾ ਹੀ ਅਰੰਭ ਹੋਏ ਹਨ।ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇ: ਪੂਰਨ ਸਿੰਘ ਮੱਤੇਵਾਲ, ਪ੍ਰਿਤਪਾਲ ਸਿੰਘ ਲਾਲੀ ਕੌਂਸਲਰ, ਹਰਿੰਦਰ ਸਿੰਘ, ਰਜਿੰਦਰ ਸਿੰਘ ਬਿੱਟੂ ਆਦਿ ਆਗੂ ਮੌਜੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply