
ਗਹਿਰੀ ਮੰਡੀ, 2 ਜੁਲਾਈ (ਡਾ. ਨਰਿੰਦਰ ਸਿੰਘ) – ਸਥਾਨਕ ਹਜਰਤ ਪੀਰ ਸੂਫੀ ਸ਼ਾਹ ਅਤੇ ਹਜਰਤ ਪੀਰ ਗੁਲਾਮ ਮੁਹੰਮਦ ਸ਼ਾਹ ਦੀ ਯਾਦ ਵਿੱਚ 44ਵਾਂ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਮੇਲੇ ਵਿਚ ਦੂਰੋਂ-ਦੂਰੋਂ ਚੱਲ ਕੇ ਆਈਆਂ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ।ਮੁੱਖ ਸੇਵਾਦਾਰ ਅਸ਼ੋਕ ਕੁਮਾਰ ਅਤੇ ਕੇਅਰ ਟੇਕਰ ਬਲਦੇਵ ਰਾਜ ਨੇ ਦੱਸਿਆ ਮੇਲੇ ਦੌਰਾਨਕਿ ਕੱਲਚਰਲ ਪ੍ਰੋਗਰਾਮ, ਸਮਾਜਿਕ ਬੁਰਾਈਆਂ ਵਿਰੁੱਧ ਭਾਸ਼ਣ ਲੈਕਚਰ ਅਤੇ ਰਾਤ ਨੂੰ ਕਵਾਲਾਂ ਨੇ ਸੂਫੀ ਕਲਾਮ ਰਾਹੀਂ ਪੀਰਾਂ ਦਾ ਗੁਣਗਾਣ ਕੀਤਾ।ਇਸ ਸਮੇਂ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਭੀਰੀ, ਪਿੰਡ ਦੀ ਪੂਰੀ ਪੰਚਾਇਤ ਅਤੇ ਸੇਵਾਦਾਰ ਕਨੇਡੀ, ਤਿੱਤੀ, ਬਾਊ, ਦਿਲਬਾਗ ਸਿੰਘ, ਹਰਭਾਲ ਸਿੰਘ, ਦੁਰਗਾ ਪ੍ਰਸ਼ਾਦ, ਹਰਪ੍ਰੀਤ ਸਿੰਘ ਹੈਰੀ ਅਤੇ ਹੋਰ ਵੀ ਬਹੁਤ ਸਾਰੇ ਸੇਵਾਦਾਰ ਤੇ ਸ਼ਰਧਾਲੂ ਹਾਜ਼ਰ ਸਨ।ਅਤੁੱਟ ਲੰਗਰ ਵੀ ਵਰਤਾਇਆ ਗਿਆ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media