Thursday, March 19, 2026

ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਮੁਸਲਿਮ ਭਾਈਚਾਰੇ ਦਾ ਇਫਤਾਰੀ ਰੋਜ਼ਾ ਖੁੱਲ੍ਹਵਾਇਆ ਗਿਆ

PPN0307201507

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਸਰਬ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਦੇ ਸਹਿਯੋਗ ਅਤੇ ਸਮੂਹ ਜਥੇ ਵੱਲੋਂ ਮੁਸਲਿਮ ਭਾਈਚਾਰੇ ਧਰਮ ਦੇ ਪਵਿੱਤਰ ਰਮਜ਼ਾਨ ਦੇ ਮਹੀਨੇ ਮੌਕੇ ਰੋਜ਼ਿਆਂ ਦੌਰਾਨ ਮੁਹਮਦੀਆ ਜਾਮਾ ਮਸਜਿਦ ਪਿੰਡ ਮਾਹਮਦਪੁਰ ਵਿਖੇ ਪ੍ਰਧਾਨ ਸੋਹਣਾ ਮੁਹੰਮਦ, ਖ਼ਜ਼ਾਨਚੀ ਮੁਹੰਮਦ ਅਸ਼ਰਫ਼, ਲਾਡਲਾ ਮੁਹੰਮਦ, ਅਬਦੁਲ ਗਫਾਰ ਅਤੇ ਹਬੀਬ ਖਾਂ ਤੋਂ ਇਲਾਵਾ ਲਗਭਗ 150 ਮੁਸਲਿਮ ਭਰਾਵਾਂ ਦਾ ਰੋਜ਼ਾ ਖੁਲ੍ਹਵਾਇਆ।
ਇਸ ਮੌਕੇ ਬਾਬਾ ਭਰਪੂਰ ਸਿੰਘ ਘਨੌਰ ਕਲਾਂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕਿ ਮੁਸਲਿਮ ਭਾਈਚਾਰੇ ਨਾਲ ਏਕਤਾ ਵਧਾਉਣ ਦਾ ਪ੍ਰਮਾਣ ਦਿੱਤਾ।ਉਪਰੰਤ ਭਾਈ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੇ ਸ਼ਾਂਤਮਈ ਮਾਹੌਲ ਵਿਚ ਜਿੱਥੇ ਹਰੇਕ ਵਰਗ ਅਤੇ ਧਰਮ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਰਹਿ ਕੇ ਦੁੱਖ ਸੁੱਖ ਦੀਆਂ ਸਾਂਝਾਂ ਪਾ ਕੇ ਆਪਣੇ ਰਿਸ਼ਤੇ ਦੀ ਡੋਰ ਨੂੰ ਮਜ਼ਬੂਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਮਨ ਅਤੇ ਸ਼ਾਂਤੀ ਨੂੰ ਪਹਿਲ ਦਿੰਦੇ ਹੋਏ ਅਤੇ ਹਰੇਕ ਧਰਮ ਦਾ ਸਤਿਕਾਰ ਵਜੋਂ ਪਵਿੱਤਰ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਉਣ ਨਾਲ ਅਕਾਲ ਪੁਰਖ ਪ੍ਰਮਾਤਮਾ ਦੀਆਂ ਖੁਸ਼ੀਆਂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਸਰਪੰਚ ਸ਼ਮਸ਼ੇਰ ਸਿੰਘ ਅਲੀਪੁਰ ਖ਼ਾਲਸਾ, ਜਸਵਿੰਦਰ ਸਿੰਘ ਟਕਸਾਲੀ, ਜਗਜੀਤ ਸਿੰਘ ਹੇੜੀ ਕੇ, ਕੁਲਵਿੰਦਰ ਸਿੰਘ ਚਹਿਲ, ਰਾਜਵੀਰ ਸਿੰਘ ਕੁਲਾਰ, ਜਗਦੀਪ ਸਿੰਘ ਡੋਗਰ ਅਲੀਪੁਰ ਖ਼ਾਲਸਾ, ਗੁਰਸੇਵਕ ਸਿੰਘ ਅਤੇ ਲਾਡੀ ਸਿੰਘ ਪੰਜਗਰਾਈਆਂ ਵਾਲੇ ਵੀ ਮੁਸਲਿਮ ਭਾਈਚਾਰੇ ਦਾ ਪਵਿੱਤਰ ਰੋਜ਼ਾ ਖੁਲ੍ਹਵਾਉਣ ਮੌਕੇ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply