Monday, July 27, 2026

ਮਾਰਕੀਟ ਕਮੇਟੀ ਸੰਦੌੜ ਵਿਖੇ ਮੰਡੀਆਂ ਦੇ ਨਵੀਨਤਮ ਵਿਕਾਸ ਸੰਬੰਧੀ ਅਹਿਮ ਮੀਟਿੰਗ

PPN0307201508

ਸੰਦੌੜ, 3 ਜੂਲਾਈ (ਹਰਮਿੰਦਰ ਸਿੰਘ) – ਮਾਰਕੀਟ ਕਮੇਟੀ ਸੰਦੌੜ ਵਿਖੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝੁਨੇਰ ਦੀ ਅਗਵਾਈ ਹੇਠ ਸਮੂਹ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਮਾਰਕੀਟ ਸੰਦੌੜ ਅਧੀਨ ਆਉਦੀਆਂ ਅਨਾਜ ਮੰਡੀਆਂ ਵਿਚ ਵਿਕਾਸ ਸੰਬੰਧੀ ਅਤੇ ਸੀਜਨ ਦੌਰਾਨ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਸਾਂਝੇ ਤੌਰ ਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ੳੋਪਰੋਕਤ ਮੰਗਾਂ ਤੇ ਫੈਸਲਾ ਲੈ ਕੇ ਛੇਤੀ ਹੀ ਜਿਨ੍ਹਾਂ ਅਨਾਜ ਮੰਡੀਆਂ ਵਿਚ ਪਾਣੀ ਦੀ ਸਮੱਸਿਆ ਹੈ ਨੂੰ ਦੂਰ ਕਰਨ ਲਈ ਪਾਣੀ ਵਾਲੀਆਂ ਟੈਂਕੀਆਂ, ਸਬਮਰਸੀਬਲ ਮੋਟਰਾਂ ਅਤੇ ਪੱਕੀਆਂ ਵਾਟਰ ਟੈਂਕੀਆਂ ਬਣਵਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਇਸ ਤੋਂ ਇਲਾਵਾ ਅਨਾਜ ਮੰਡੀਆਂ ਵਿਚ ਬਿਜਲੀ ਦੇ ਟਾਵਰਾਂ ਸੰਬੰਧੀ ਕਈ ਦਿੱਕਤਾਂ ਹਨ, ਉਨ੍ਹਾਂ ਨੂੰ ਰਿਪੇਅਰ ਕਰ ਕੇ ਪਹਿਲ ਦੇ ਆਧਾਰ ਹੱਲ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਪਿੰਡ ਧਲੇਰਕਲਾਂ ਅਤੇ ਪਿੰਡ ਕਸਬਾ ਭਰਾਲ ਵਿਖੇ ਨਵੀਂ ਬਣੀ ਅਨਾਜ ਮੰਡੀ ਵਿੱਚ ਬਿਜਲੀ ਦੇ ਟਾਵਰ ਤੇ ਪੀਣ ਵਾਲੇ ਪਾਣੀ ਦਾ ਵੀ ਆ ਰਹੇ ਸੀਜਨ ਤੋਂ ਪਹਿਲਾਂ ਹੀ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਵਾਇਸ ਚੇਅਰਮੈਨ ਸੁਖਵਿੰਦਰ ਸਿੰਘ ਕਸਬਾ ਭਰਾਲ,ਸੈਕਟਰੀ ਗੁਰਚਰਨ ਸਿੰਘ ਗਰੇਵਾਲ, ਸਰਪੰਚ ਸਿਕੰਦਰ ਸਿੰਘ ਪੋਪੀ ਕਾਸਾ ਪੁਰ, ਵੈਦ ਨਰਿੰਦਰ ਸਿੰਘ ਦੁਲਮਾਂ, ਨਾਇਬ ਸਿੰਘ ਗੰਡੇ ਵਾਲ, ਸੁਖਵਿੰਦਰ ਸਿੰਘ ਮਾਣਕੀ, ਜੱਗਾ ਸਿੰਘ ਕਸਬਾ, ਜਗਤਾਰ ਸਿੰਘ, ਜਗਪਾਲ ਸਿੰਘ, ਪਰਮਜੀਤ ਸਿੰਘ ਪੰਜਗਰਾਈਆਂ, ਹਰਪਾਲ ਸਿੰਘ ਧਲੇਰ ਕਲਾਂ ਅਤੇ ਅਵਤਾਰ ਸਿੰਘ ਮਿੱਠੇਵਾਲ ਆਦਿ ਸਮੂਹ ਮੈਂਬਰ ਤੋਂ ਇਲਾਵਾ ਅਮਰੀਕ ਸਿੰਘ ਫੋਜੇਵਾਲ ਸੁਪਰਵਾਈਜਰ ਅਤੇ ਲੇਖਾਕਾਰ ਵਰਿੰਦਰ ਸਿੰਘ ਸੋਢੀ ਆਦਿ ਮਾਰਕੀਟ ਕਮੇਟੀ ਦੇ ਮੁਲਾਜਮ ਵੀ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply