Saturday, September 19, 2026

ਪੰਜਾਬੀਆਂ ਲਈ ਰੋਗ ਬਣ ਕੇ ਰਹਿ ਗਈ ਅੱਜ ਦੀ ਗਾਇਕੀ- ਮਨਜਿੰਦਰ ਸਿੰਘ ਕਾਲਾ ਸਰੌਦ

PPN0807201501

ਅਹਿਮਦਗੜ੍ਹ, 9 ਜੁਲਾਈ (ਹਰਮਿੰਦਰ ਸਿੰਘ ਭੱਟ) – ਪੰਜਾਬੀ ਸੱਭਿਆਚਾਰ ਮੁੱਢ-ਕਦੀਮੋਂ ਹੀ ਪੰਜਾਬੀਅਤ ਦਾ ਮੁਦਈ ਰਿਹਾ ਹੈ।ਇਸ ਦੀਆਂ ਸ਼ਾਨਦਾਰ ਵੰਨਗੀਆਂ ਪੰਜਾਬ ਦੇ ਅਣਮੁੱਲੇ ਇਤਿਹਾਸ ਦੀ ਦਾਸਤਾ ਪੇਸ਼ ਕਰਦੀਆਂ ਹਨ।ਧਾਰਮਿਕ ਪੱਖ਼ ਤੋਂ ਲੈ ਕੇ ਰੁਮਾਂਚਿਕ ਪੱਖ ਦੇ ਤਾਣੇ ਬਾਣੇ ਵਿੱਚ ਜਕੜਿਆ ਸਾਡਾ ਸੱਭਿਆਚਾਰ ਕਿਸੇ ਸਮੇਂ ਹਿੰਦੋਸਤਾਨ ਦੇ ਅੰਦਰ ਨੰਬਰ ਇੱਕ ਤੇ ਮੰਨਿਆ ਜਾਂਦਾ ਸੀ।ਬਦਲੇ ਹਲਾਤਾਂ ਨੇ ਅਤੇ ਵਪਾਰਕ ਸੋਚ ਦੀ ਤਰਜ਼ਮਾਨੀ ਕਰਦੀਆਂ ਸਖ਼ਸ਼ੀਅਤਾਂ ਹੱਥੋਂ ਅੱਜ ਸਾਡਾ ਸੱਭਿਆਚਾਰ ਬੁਰੀ ਤਰ੍ਹਾਂ ਜ਼ਲੀਲ ਹੋ ਰਿਹਾ ਹੈ।ਇਸ ਨੂੰ ਬਦਲੇ ਸਮੇਂ ਦੀ ਸਿਤਮ ਜਰੀਫ਼ੀ ਵੀ ਕਿਹਾ ਜਾਵੇਗਾ ਕਿ ਮੁਰਦਾ ਰੂਹਾਂ ਵਿੱਚ ਜਾਨ ਪਾਉਣ ਵਾਲ਼ਾ ਗੀਤ ਸੰਗੀਤ ਅੱਜ ਪਰਿਵਾਰਕ ਲੜਾਈ ਝਗੜੇ, ਨਸ਼ੇ ਦੀ ਦਲਦਲ ਅਤੇ ਬਦਮਾਸ਼ੀ ਦੇ ਕਿੱਸੇ ਦੜਾਦੜ ਪੰਜਾਬੀਆਂ ਅੱਗੇ ਪਰੋਸ ਰਿਹਾ ਹੈ।ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਗੀਤ ਨਿੱਤ ਨਵੇਂ ਮਾੜੇ ਕਾਰਨਾਮੇ ਅਤੇ ਮਾੜੀਆਂ ਘਟਨਾਵਾਂ ਪੰਜਾਬੀਆਂ ਦੇ ਸਿਰ ਮੜ੍ਹਦੇ ਨੇ ਨਸ਼ੇ ਵਿੱਚ ਟੁੰਨ ਹੋ ਕੇ ਵਾਹਨਾਂ ਦੀ ਡਰਾਈਵਿੰਗ ਕਰਦੇ ਸਮੇਂ ਭੜਕਾਊ ਗੀਤ ਕਿੰਨੇ ਹੀ ਪੰਜਾਬੀਆਂ ਦੀ ਕੀਮਤੀ ਜਾਨਾਂ ਜਾਣ ਦਾ ਕਾਰਣ ਬਣ ਚੁੱਕੇ ਹਨ। ਮੈਰਿਜ਼ ਪੈਲਸਾਂ ਅੰਦਰ ਗੀਤਾਂ ਦੀ ਉਸਕਾਹਟ ਤੋਂ ਪੈਦਾ ਹੋਏ ਝਗੜੇ ਦੀ ਨੌਬਤ ਕਤਲਾਂ ਤੇ ਜਾ ਪਹੁੰਚਦੀ ਹੈ ਅਤੇ ਕਿੰਨੀਆਂ ਹੀ ਹਸਤੀਆਂ ਨੂੰ ਮੇਜਾਂ ਥੱਲੇ ਵੜ ਕੇ ਆਪਣੀ ਜਾਨ ਬਚਾਉਣੀ ਪੈਂਦੀ ਹੈ।ਬਜ਼ੁਰਗ ਮਾਪੇ ਵਿਗੜੀ ਮੁੰਡੀਰ ਹੱਥੋਂ ਮਾੜੇ ਗੀਤਾਂ ਦੀ ਤੁੱਕਬੰਦੀ ਸੁਣ ਸੁਣ ਕੇ ਜਲਾਲਤ ਭੋਗਣੀ ਅੱਜ ਆਮ ਗੱਲ ਬਣ ਚੁੱਕੀ ਹੈ ਅਤੇ ਲੜਕੀਆਂ ਵੀ ਬੇਹੁਦੇ ਤੇ ਮਾੜੀ ਸੋਚ ਦੀ ਤਰਜ਼ਮਾਨੀ ਕਰਦੀ ਗਾਇਕੀ ਤੋਂ ਤਨਾਅ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਚੁੱਕੀਆਂ ਹਨ। ਚੌਂਕ, ਚੁਰਾਹੇ, ਕਾਲਜ, ਸਕੂਲ ਤੇ ਬੱਸ ਅੱਡੇ ਅੱਜ ਦੀ ਗਾਇਕੀ ਨੇ ਆਸ਼ਕੀ ਦੀ ਭੇਂਟ ਚਾੜ ਦਿੱਤੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਲੇਖਕ ਮਨਜਿੰਦਰ ਸਿੰਘ ਕਾਲ਼ਾ ਸਰੌਦ ਜਿੰਨ੍ਹਾਂ ਨੇ ਮਾੜੀ ਗਾਇਕੀ ਤੇ ਗੰਧਲੇ ਹੋ ਚੁੱਕੇ ਸੱਭਿਆਚਾਰ ਦੇ ਖ਼ਿਲਾਫ਼ ਮੀਡੀਆ ਅਤੇ ਅਦਾਲਤ ਰਾਹੀਂ ਆਵਾਜ਼ ਉਠਾਈ ਹੈ ਅਤੇ ਪਿਛਲੇ ਕਈ ਵਰ੍ਹਿਆਂ ਤੋਂ ਇਕੱਲੇ ਹੀ ਇਸ ਵਿਰੁੱਧ ਜੰਗ ਲੜ ਰਹੇ ਹਨ।ਉਹਨਾਂ ਆਖਿਆ ਕਿ ਅੱਜ ਦੀ ਪੰਜਾਬੀ ਗਾਇਕੀ ਤੇ ਸੱਭਿਆਚਾਰ ਬੜੇ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜੇਕਰ ਆਉਂਦੇ ਸਮੇਂ ਤੱਕ ਨਾ ਰੋਕਿਆ ਗਿਆ ਤਾਂ ਸਾਡੀ ਆਉਣ ਵਾਲ਼ੀ ਨਸਲ ਲੱਚਰ ਅੱਤਵਾਦ ਦੀ ਭੇਂਟ ਚੜ੍ਹ ਜਾਵੇਗੀ। ਸੋ, ਸਮੂਹ ਪੰਜਾਬੀਆਂ ਸਮਾਜ ਸੇਵੀ ਜੱਥੇਬੰਦੀਆਂ ਤੇ ਸਰਕਾਰ ਨੁੰ ਸਮਾਂ ਰਹਿੰਦਿਆਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।ਮਨਜਿੰਦਰ ਸਿੰਘ ਕਾਲ਼ਾ ਸਰੌਦ ਨਾਲ ਇਸ ਸਮੇਂ ਲੇਖਕ ਤੇ ਆਰ.ਟੀ.ਆਈ ਵਰਕਰ ਮੁਹੰਮਦ ਇਕਬਾਲ ਪਾਲੀ ਫ਼ਲੌਂਡ ਕਲਾਂ ਆਦਿ ਵੀ ਹਾਜ਼ਰ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply