Friday, July 17, 2026

ਬਾਬਾ ਬੇਰ ਸ਼ਾਹ ਦਾ ਸਲਾਨਾ ਸਭਿਆਚਾਰਕ ਮੇਲਾ ਮਨਾਇਆ

ਪੰਜਾਬ ਦੇ ਨਾਮਵਰ ਗਾਇਕ ਤੇ ਕੱਵਾਲਾਂ ਨੇ ਕੀਤਾ ਮਨੋਰੰਜਨ

PPN 1107201508
ਛੇਹਰਟਾ, 10 ਜੁਲਾਈ (ਪ.ਪ) – ਦਰਗਾਹ ਪੀਰ ਬਾਬਾ ਬੇਰ ਸ਼ਾਹ ਪਿੰਡ ਘਨੂੰਪੁਰ ਵਿਖੇ ਬਾਬਾ ਮਰਨੇ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗੀਰ ਸਿੰਘ ਤੇ ਮੁੱਖ ਸੇਵਾਦਾਰ ਕਰਨੈਲ ਸਿੰਘ ਦੀ ਅਗਵਾਈ ਹੇਂਠ ਪੀਰ ਬਾਬਾ ਬੇਰ ਸ਼ਾਹ ਦਾ ਸਲਾਨਾ ਸਭਿਆਚਾਰਕ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਦੌਰਾਨ ਗਾਇਕ ਮਨਪ੍ਰੀਤ ਸਿੰਘ ਸੰਧੂ, ਬਲਰਾਜ, ਹਰਫ ਚੀਮਾ, ਹਰਬੀ ਸੰਘਾ, ਐਨ.ਕੀ ਮੇਵਾਲੀਆ, ਬੀਬੀ ਸਾਵਰੀਆ ਖਾਨ ਆਦਿ ਪੰਜਾਬ ਦੇ ਮਸ਼ਹੂਰ ਗਾਇਕਾਂ ਨੇ ਬਾਬਾ ਜੀ ਦੀ ਯਾਦ ਵਿਚ ਗੀਤ ਪੇਸ਼ ਕੀਤੇ ਜਦਕਿ ਸ਼ਾਮ ਨੂੰ ਕਵਾਲ ਕਸ਼ਮੀਰ ਆਲਮ, ਅਬਦੁਲ ਕਾਬਰੀ, ਸਾਬਰੀ ਗੁਲਾਮ, ਕੰਵਲ ਵਡਾਲੀ ਆਦਿ ਨੇ ਕਵਾਲਾਂ ਰਾਹੀਂ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ।
ਅਕਾਲੀ ਆਗੂ ਤੇ ਵਾਰਡ ਨੰਬਰ 2 ਦੇ ਇੰਚਾਰਜ ਐਡਵੋਕੇਟ ਕਿਰਨਪ੍ਰੀਤ ਸਿੰਘ ਮੌਨੂੰ ਤੇ ਕੌਂਸਲਰ ਨਿਰਭੈ ਸਿੰਘ ਫੌਜੀ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਦਾ ਤਿਆਗ ਕਰਕੇ ਅਜਿਹੇ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ।ਬੇਰ ਸ਼ਾਹ ਕਮੇਟੀ ਵਲੋਂ ਐਡਵੋਕੇਟ ਕਿਰਨਪ੍ਰੀਤ ਸਿੰਘ ਮੌਨੂੰ ਅਤੇ ਗਾਇਕਾਂ ਤੇ ਕਵਾਲਾਂ ਨੂੰ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਵਾਰਡ ਪ੍ਰਧਾਨ ਮਨਿੰਦਰ ਸਿੰਘ ਗਿੱਲ, ਨਰਮਿੰਦਰ ਗਿੱਲ, ਰਮਨ ਬਖਸ਼ੀ, ਬਲਬੀਰ ਸਿੰਘ ਘਨੂੰਪਰ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ, ਖਜਾਨਚੀ ਮੰਗਲ ਸਿੰਘ, ਦਲਜੀਤ ਲਾਟੀ, ਅਸ਼ੋਕ ਕੁਮਾਰ, ਇੰਦਰਜੀਤ ਕੈਪਟਨ, ਸੁਖਮਿੰਦਰਪਾਲ ਟੈਣੀ, ਕੁਲਦੀਪ ਸਿੰਘ, ਗੁਰਜੰਟ ਸਿੰਘ, ਕੁਲਵਿੰਦਰ ਸਿੰਘ ਕਾਲਾ, ਜਗਜੀਤ ਸਿੰਘ ਲਾਡੀ, ਹਰਜੀਤ ਸਿੰਘ ਸੰਧੂ, ਪ੍ਰੇਮ ਸਿੰਘ, ਹਰਦੇਵ ਸਿੰਘ, ਸੰਦੀਪ ਸਿੰਘ, ਕੈਪਟਨ ਇੰਦਰਜੀਤ ਸਿੰਘ, ਸਰਬਜੀਤ ਸਿੰਘ ਛੱਬਾ, ਮੋਨੰ ਅਤੇ ਪਰਦੀਪ ਸਿੰਘ ਧੰਨਾ ਆਦਿ ਹਾਜਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply