ਮੁੱਖ ਮੰਤਰੀ ਪੰਜਾਬ ਸ. ਬਾਦਲ ਤੇ ਕੇਂਦਰੀ ਵਿੱਤ ਮੰਤਰੀ ਜੇਤਲੀ ਸਮੇਤ ਉੱਚ ਰਾਜਨੀਤਿਕ ਸ਼ਖਸ਼ੀਅਤਾਂ ਕਰਨਗੀਆਂ ਵਿਕਾਸ ਕਾਰਜਾਂ ਦੀ ਸ਼ੁਰੂਆਤ

ਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ 14 ਜੁਲਾਈ ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਵਲੋਂ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਕਈ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾਣਗੇ।
ਸ੍ਰੀ ਪ੍ਰਦੀਪ ਸੱਭਰਵਵਾਲ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਚਾਰ ਮਾਰਗੀ ਸੜਕ ਅੰਮ੍ਰਿਤਸਰ ਤੋਂ ਬਠਿੰਡਾ ਤੇ ਗੰਗਾਨਗਰ ਤਕ ਦਾ ਨੀਂਹ ਪੱਥਰ (ਨੈਸ਼ਨਲ ਹਾਈਵੇ-15) ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਪਹਿਲੇ ਚਰਨ ਵਿਚ ਅੰਮ੍ਰਿਤਸਰ ਤੋਂ ਲੈ ਕੇ ਹਰੀਕੇ ਪੱਤਣ, ਜਿਸਦੀ ਲੰਬਾਈ 45.925 ਕਿਲੋਮੀਟਰ ਬਣਦੀ ਹੈ ਦੀ 789.83 ਕਰੋੜ ਰੁਪਏ ਨਾਲ ਉਸਾਰੀ ਕੀਤੀ ਜਾਵੇਗੀ।ਇਸ ਪ੍ਰੋਜੈਕਟ ਵਿਚ ਮਾਨਾਂਵਾਲਾ ਤੋਂ ਤਰਨਤਾਰਨ-ਗੋਇੰਦਵਾਲ ਸਾਹਿਬ ਦਾ ਬਾਈਪਾਸ, ਜਿਸ ਦੀ ਲੰਬਾਈ 16.758 ਕਿਲੋਮੀਟਰ ਹੈ, ਨੌਸ਼ਹਿਰਾ ਪਨੂੰਆਂ ਬਾਈਪਾਸ ਜਿਸ ਦੀ ਲੰਬਾਈ 3.81 ਕਿਲੋਮੀਟਰ, ਡੀ.ਪੀ.ਐਸ ਸਕੂਲ ਅੰਮ੍ਰਿਤਸਰ ਦੇ ਨਜ਼ਦੀਕ ਫਲਾਈ ਓਵਰ ਤੇ ਤਰਨਤਾਰਨ ਰੇਲਵੇ ਲਾਈਨ ‘ਤੇ ਓਵਰ ਬ੍ਰਿਜ਼ ਦੀ ਉਸਾਰੀ ਲਈ ਨੀਂਹ ਪੱਥਰ ਰੱਖੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਚਾਰ ਮਾਰਗੀ ਸੜਕ ਅੰਮ੍ਰਿਤਸਰ ਤੋਂ ਬਠਿੰਡਾ ਤੇ ਗੰਗਾਨਗਰ (ਹਰੀਕੇ ਬਾਈਪਾਸ ਨੈਸ਼ਨਲ ਹਾਈਵੇ-15) ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਦੀ ਕੁਲ ਲਾਗਤ 312.79 ਕਰੋੜ ਰੁਪਏ ਹੈ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਬਹੁਮੁਖੀ ਵਿਕਾਸ ਲਈ ਵੱਖ-ਵੱਖ ਵਿਕਾਸ ਕਾਰਜ ਪ੍ਰਗਤੀ ਅਧੀਨ ਹਨ ਅਤੇ ਜਿਨ੍ਹਾਂ ਦੀ ਉਸਾਰੀ ਨਾਲ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿਚ ਇੱਕ ਹੋਵੇਗਾ। ਅੰਮ੍ਰਿਤਸਰ ਇਤਿਹਾਸਕ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਪੱਖ ਤੋਂ ਬਹੁਤ ਅਮੀਰ ਹੈ ਅਤੇ ਇਸੇ ਸੰਦਰਭ ‘ਚ ਪੰਜਾਬ ਸਰਕਾਰ ਵਲੋਂ ਪਹਿਲ ਦੇ ਆਧਾਰ ਤੇ ਪਵਿੱਤਰ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਥੇ ਹਰ ਰੋਜ਼ ਲੱਖਾਂ ਦੀ ਤਦਾਦ ਵਿਚ ਸੈਲਾਨੀ ਆਉਂਦੇ ਹਨ, ਜਿਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਅੰਦਰ ਮੁੱਢਲੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media