
ਹੁਸ਼ਿਆਰਪੁਰ, 15 ਜੁਲਾਈ (ਸਤਵਿੰਦਰ ਸਿੰਘ) – ਨਗਰ ਨਿਗਮ ਦੇ ਵਾਰਡ ਨੰ: 16 ਦੇ ਮੁਹੱਲਾ ਸੁੰਦਰ ਨਗਰ ਦੇ ਨਿਵਾਸੀ ਕੌਂਸਲਰ ਨਰਿੰਦਰ ਕੋਰ ਦੀ ਅਗਵਾਈ ਵਿਚ ਅੱਜ ਮੇਅਰ ਸ਼੍ਰੀ ਸ਼ਿਵ ਸੂਦ ਨੂੰ ਮਿਲੇ ਅਤੇ ਮੁਹੱਲਾ ਸੁੰਦਰ ਨਗਰ ਦੀਆਂ ਮੁਸ਼ਕਿਲਾਂ ਸਬੰਧੀ ਇਕ ਮੰਗ ਪੱਤਰ ਪੇਸ਼ ਕਰਦਿਆਂ ਦੱਸਿਆ ਕਿ ਇਸ ਮੁਹੱਲੇ ਵਿਚ ਪੀਣ ਵਾਲੇ ਪਾਣੀ ਦੀ ਕਾਫੀ ਕਮੀ ਹੈ। ਇਸ ਤੋਂ ਇਲਾਵਾ ਕੁਝ ਗਲੀਆਂ ਵਿਚ ਸੀਵਰੇਜ਼ ਅਤੇ ਸਟਰੀਟ ਲਾਈਟਾਂ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਮੁਹੱਲੇ ਦੀਆਂ ਗਲੀਆ ਨੂੰ ਵੀ ਪੱਕਾ ਕੀਤਾ ਜਾਵੇ।ਮੇਅਰ ਸ਼ਿਵ ਸੂਦ ਨੇ ਕੌਂਸਲਰ ਨਰਿੰਦਰ ਕੌਰ ਅਤੇ ਸੁੰਦਰ ਨਗਰ ਦੇ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਮੰਗਾ ਤੇ ਗੌਰ ਕਰਕੇ ਇਸ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਸੁੰਦਰ ਨਗਰ ਦੇ ਕਾਫੀ ਨਿਵਾਸੀਆਂ ਵਲੋਂ ਪੀਣ ਵਾਲੇ ਪਾਣੀ ਦੇ ਨਜਾਇਜ ਤੌਰ ਤੇ ਕਨੈਕਸ਼ਨ ਲਗਾਏ ਹੋਏ ਹਨ ਅਤੇ ਉਹਨਾਂ ਰਾਹੀਂ ਬਿਨਾਂ ਲੋੜ ਤੋਂ ਪਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।ਜਿਸ ਕਾਰਨ ਇਸ ਮੁਹੱਲੇ ਵਿਚ ਪਾਣੀ ਦੀ ਕਮੀ ਹੋ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਨਗਰ ਨਿਗਮ ਦੀ ਹਦੂਦ ਵਿਚ ਪਾਣੀ ਅਤੇ ਸੀਵਰੇਜ਼ ਦੇ ਨਜਾਇਜ ਕਨੈਕਸ਼ਨ ਲਗਾਏ ਹੋਏ ਹਨ ਉਹ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸਕੀਮ ਤਹਿਤ 31 ਜੁਲਾਈ 2015 ਤੱਕ ਨਗਰ ਨਿਗਮ ਦੇ ਦਫਤਰ ਵਿਖੇ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨ ਜਿਸ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਮਰਲੇ ਦੇ ਮਕਾਨ ਤੱਕ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨ ਲਈ 100-100 ਰੁਪਏ, 5 ਤੋਂ 10 ਮਰਲੇ ਦੇ ਮਕਾਨ ਲਈ 250-250 ਰੁਪਏ ਅਤੇ 10 ਮਰਲੇ ਦੇ ਉਪਰਲੇ ਮਕਾਨ ਲਈ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨ 500-500 ਰੁਪਏ ਦੇ ਕੇ ਰੈਗੂਲਰ ਕਰਵਾਉਣ ਤਾਂ ਜ਼ੋ ਪਾਣੀ ਦੇ ਕੂਨੈਕਸ਼ਨਾਂ ਦੀ ਗਿਣਤੀ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ ਨਿਰਵਿਘਨ ਜਾਰੀ ਰੱਖਣਾ ਯਕੀਨੀ ਬਣਾਇਆ ਜਾ ਸਕੇ।
ਕੌਂਸਲਰ ਬਲਵਿੰਦਰ ਸਿੰਘ ਬਿੰਦੀ, ਰਮੇਸ਼ ਕੁਮਾਰ, ਸੁਰੇਸ਼ ਭਾਟੀਆ ਬਿਟੂ, ਰੂਪ ਲਾਲ ਥਾਪਰ ਤੋਂ ਇਲਾਵਾ ਮਨਜਿੰਦਰ ਸਿੰਘ ਸਿਆਲ, ਖੁਸ਼ੀ ਲਾਲ, ਅਮਰਜੀਤ ਕੌਰ, ਕੁਲਵਿੰਦਰ ਕੋਰ, ਜ਼ੋਤੀ, ਨਿਰਮਲ ਕੋਰ, ਸੁਦੇਸ਼ ਰਾਣੀ, ਵਿਜੇ ਕੁਮਾਰ, ਅਜੇ, ਲਵਲੀ ਕੁਮਾਰ, ਭੋਲੀ ਦੇਵੀ, ਦਵਿੰਦਰ ਸਿੰਘ, ਦਲਜੀਤ ਕੋਰ, ਬਲਜੀਤ ਕੋਰ, ਜ਼ਸਵਿੰਦਰ ਕੌਰ ਅਤੇਸੁੰਦਰ ਨਗਰ ਦੇ ਮੁਹੱਲਾ ਨਿਵਾਸੀ ਇਸ ਮੌਕੇ ਤੇ ਹਾਜਰ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media