ਜਲੰਧਰ, 15 ਜੁਲਾਈ (ਪ.ਪ) – ਪਿਛਲੇ 10 ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਜਗਨਨਾਥ ਸੰਸਥਾ ਦਵਾਰਾ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ 18 ਜੁਲਾਈ ਦਿਨ ਸ਼ਨਿਵਾਰ ਕੋਟ ਕਿਸ਼ਨ ਚੰਦ ਤੋਂ ਸ਼ੁਰੂ ਹੋ ਕੇ ਅੱਢਾ ਹੋਸ਼ਿਆਰਪੁਰ ਚੌਕ, ਪੰਜਪੀਰ ਚੌਕ, ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵਕੁਸ਼ ਚੌਕ, ਰਾਮ ਚੌਕ, ਬਾਲਮੀਕੀ ਚੌਕ, ਪਟੇਲ ਚੌਕ, ਬਾਲਮੀਕੀ ਗੇਟ, ਸ਼ੀਤਲਾ ਮੰਦਿਰ, ਮਾਈ ਹੀਰਾ ਗੇਟ ਤੋਂ ਹੁੰਦੇ ਹੋਇਆਂ ਕੋਟ ਕਿਸ਼ਨ ਕਿਸ਼ਨ ਚੰਦ ਆਕੇ ਸਮਾਪਤ ਹੋਵੇਗੀ। ਸੰਸਥਾ ਦੇ ਪਧਾਨ ਸ਼੍ਰੀ ਕੇਦਾਰ ਰਾਏ ਨੇ ਦਸਿਆ ਕਿ ਸਮਾਗਮ ਦੌਰਾਨ 17 ਜੁਲਾਈ ਦਿਨ ਸ਼ੁਕਰਵਾਰ ਸਵੇਰੇ 10 ਵਜੇ ਰਮਾਇਣ ਦਾ ਪਾਠ, ਸ਼ਨਿਵਾਰ ਸਵੇਰੇ 8 ਵਜੇ ਸ਼ਨਾਨ ਦੀ ਰਸਮ, 9 ਵਜੇ ਨਵ-ਵਸਤਰ ਰਸਮ, ਦੁਪਿਹਰ 2 ਵਜੇ ਰਮਾਇਣ ਪਾਠ ਦਾ ਭੋਗ, 02.30 ਵਜੇ ਖਿੱਚੜੀ ਪ੍ਰਸਾਦ, 04.30 ਵਜੇ ਸੋਨਾ ਚਾੜੂ ਸੇਵਾ ‘ਤੇ ਸ਼ਾਮ 05.00 ਵਜੇ ਰਥ ਯਾਤਰਾ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਦਸਿਆ ਕਿ ਪਦਮ ਪੁਰਾਣ ਦੇ ਦੋਰਾਣ ਇਹ ਮਹੀਨਾ ਭਗਵਾਨ ਜਗਨਨਾਥ ਜੀ ਦਾ ਸਭ ਤੋਂ ਮਨਭਾਉਂਦਾ ਮਹੀਨਾ ਹੈ ਇਸ ਮੌਕੇ ਜੋ ਵੀ ਭਗਤ ਭਗਵਾਨ ਸ਼੍ਰੀ ਜਗਨਨਾਥ ਜੀ ਦੇ ਦਰਸ਼ਨ, ਸਿਮਰਨ ‘ਤੇ ਰਥ ਦੀ ਰੱਸੀ ਨੂੰ ਖਿੱਚੇਗਾ ਉਹ ਸਮੁੱਚੇ ਪਾਪਾਂ ਤੋਂ ਮੁਕਤ ਹੋ ਜਾਏਗਾ।ਸੰਸਥਾ ਵੱਲੋਂ ਸ਼ਹਿਰ ਦੇ ਸਾਰੇ ਮੰਦਿਰਾਂ ‘ਤੇ ਸ਼੍ਰੀ ਕ੍ਰਿਸ਼ਨ ਭਗਤਾਂ ਨੂੰ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਮੌਕੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ। ਇਸ ਮੌਕੇ ਧੁਵ ਵਧਵਾ, ਉਮ ਪ੍ਰਕਾਸ਼, ਰੂਬੀ ਰੀਏ, ਪ੍ਰਦੀਪ ਕੁਮਾਰ, ਵਿਜੇ ਪ੍ਰਭਾਕਰ, ਰਾਜੀਵ ਕੁਮਾਰ ਗੁਪਤਾ, ਬਸੰਤ ਕੁਮਾਰ, ਸੁਰੰਜਨ ਗਿਰੀ ਮੌਜੂਦ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media