Saturday, March 28, 2026

ਪਠਾਨਕੋਟ ਜ਼ਿਲ੍ਹੇ ‘ਚ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਲੱਗਾ ਜਾਗਰੂਕਤਾ ਕੈਂਪ

PPN1507201518
ਪਠਾਨਕੋਟ, 15 ਜੁਲਾਈ (ਪ.ਪ) – ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਅੰਦਰ ਡੇਅਰੀ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਡੇਅਰੀ ਫਾਰਮਰਾਂ ਨੂੰ ਜਾਗਰੂਕ ਕਰਨ ਲਈ ਡੇਅਰੀ ਵਿਭਾਗ, ਪਠਾਨਕੋਟ ਵੱਲੋਂ ਪਿੰਡ ਹਰਦੋਸਰਨ ਵਿਖੇ ਸ. ਹਰਦੀਪ ਸਿੰਘ ਡਿਪਟੀ ਡਾਇਰਕੈਟਰ ਦੀ ਪ੍ਰਧਾਨਗੀ ਹੇਠ ਇੱਕ ਰੋਜ਼ਾ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਸ. ਹਰਦੀਪ ਸਿੰਘ ਡਿਪਟੀ ਡਾਇਰੈਕਟਰ ਨੇ ਡੇਅਰੀ ਦੇ ਧੰਦੇ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਡੇਅਰੀ ਦੇ ਕਾਰੋਬਾਰ ਤੋਂ ਚੰਗੀ ਆਮਦਨ ਕਮਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਡੇਅਰੀ ਵਿਕਾਸ ਵਿਭਾਗ ਵੱਲੋਂ ਡੇਅਰੀ ਫਾਰਮਰਾਂ ਨੂੰ ਡੇਅਰੀ ਦੇ ਯੂਨਿਟ ਸਥਾਪਿਤ ਕਰਨ ਲਈ ਅਸਾਨ ਸ਼ਰਤਾ ‘ਤੇ ਕਰਜ਼ਾ ਅਤੇ ਕੈਟਲ ਸ਼ੈਡ ਬਣਾਉਣ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਡੇਅਰੀ ਦੇ ਧੰਦੇ ਨੂੰ ਅਪਣਾ ਕੇ ਚੰਗੀ ਆਮਦਨ ਲੈ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ਪਸ਼ੂਆਂ ਦੀਆਂ ਨਸਲਾਂ, ਪਸ਼ੂਆਂ ਦੀਆਂ ਖੁਰਾਕ ਅਤੇ ਹਰੇ ਚਾਰੇ ਤੋਂ ਅਚਾਰ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਸੁਮੇਸ਼ ਵੈਟਰਨਰੀ ਅਫ਼ਸਰ ਧਾਰਕਲਾਂ ਨੇ ਪਸ਼ੂਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਦੱਸਿਆ ਜਦਕਿ ਸ. ਕੁਲਵਿੰਦਰ ਸਿੰਘ ਡੀ.ਡੀ.ਆਈ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸ. ਕੁਲਵਿੰਦਰਬੀਰ ਸਿੰਘ ਡੀ.ਡੀ.ਆਈ. ਨੇ ਸਾਫ਼ ਦੁੱਧ ਦੀ ਮਹੱਤਤਾ, ਦੁੱਧ ਤੋਂ ਹੋਣ ਵਾਲੀ ਆਮਦਨ ਅਤੇ ਦੁੱਧ ਦੇ ਮੰਡੀਕਰਨ ਸਬੰਧੀ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਠਾਕੁਰ ਕਰਤਾਰ ਸਿੰਘ, ਰੋਹਨ ਕੁਮਾਰ, ਕਰਨਪ੍ਰਤਾਪ ਸਿੰਘ, ਬਲਜਿੰਦਰ, ਰਾਜੀਵ ਕੁਮਾਰ, ਕਰਨੈਲ ਸਿੰਘ ਸਰਪੰਚ ਭੂਨ, ਬਲਵੰਤ ਸਿੰਘ ਸਰਪੰਚ ਧਾਰਕਲਾਂ ਅਤੇ ਅੰਜਲੀ ਸਰਪੰਚ ਡੱਲਾ ਵੀ ਹਾਜਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply