Saturday, March 28, 2026

ਸਰਬੱਤ ਦਾ ਭਲਾ ਟ੍ਰੱਸਟ ਵਲੋਂ ਜਿਲ੍ਹੇ ਦੇ ਸੱਤ ਸਰਕਾਰੀ ਸਕੂਲਾਂ ਚ ਆਰ.ਓ ਸਿਸਟਮ ਸਥਾਪਤ

ਮੈਨਜਿੰਗ ਟਰੱਸਟੀ ਐਸ.ਪੀ ਸਿੰਘ ਓਬਰਾਏ ਨੇ ਕੀਤੇ ਉਦਘਾਟਨ
ਸਰਕਾਰੀ ਹੋਸਟਲ ‘ਚ ਮੰਦਬੁੱਧੀ ਬੱਚਿਆਂ ਦਾ ਦਰਦ ਵੇਖਦੇ ਏ.ਸੀ ਤੇ 80 ਬੈਡ ਦੇਣ ਦਾ ਐਲਾਨ

PPN1507201519
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ ਸੱਗੂ) – ਨਾਮਵਰ ਸਮਾਜ ਸੇਵੀ ਸ. ਐਸ.ਪੀ .ਸਿੰਘ ਓਬਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਟ੍ਰੱਸਟ ਵਲੋਂ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਸੱਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਵੱਡੀ ਸਮਰੱਥਾ ਵਾਲੇ ਆਰ.ਓ. ਮਸ਼ੀਨਾਂ ਲਗਾਈਆਂ ਗਈਆਂ, ਜਿੰਨਾਂ ਦੇ ਉਦਘਾਟਨਾਂ ਦੀ ਰਸਮ ਅੱਜ ਟਰੱਸਟ ਦੇ ਮੈਨਜਿੰਗ ਟਰੱਸਟੀ ਸ਼z. ਐਸ.ਪੀ. ਸਿੰਘ ਓਬਰਾਏ ਵਲੋਂ ਕੀਤੀ ਗਈ।ਇੰਨਾਂ ਸਕੂਲਾਂ ਵਿੱਚ ਖਿਲਚੀਆਂ,ਧੂਲਕਾ,ਜੰਡਿਆਲਾ ਗੁਰੂ ਕੰਨਿਆ ਸਕੂਲ, ਝੀਤਾ ਕਲ੍ਹਾਂ, ਫਤਿਹਗੜ੍ਹ ਸ਼ੁਕਰਚੱਕ ਅਤੇ ਚਵਿੰਡਾ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਬਲਾਕ ਅੰਮ੍ਰਿਤਸਰ 3 ਵਿਖੇ ਚੱਲ ਰਹੇ ਸਰਕਾਰੀ ਰਿਹਾਇਸ਼ੀ ਹੋਸਟਲ ਕਰਮਪੁਰਾ ਸ਼ਾਮਿਲ ਹਨ। ਪਿਛਲੇ ਕਈ ਸਾਲਾਂ ਤੋਂ ਦੂਸ਼ਿਤ ਪਾਣੀ ਪੀ ਰਹੇ ਇਹਨਾਂ ਸਕੂਲਾਂ ਦੇ ਬੱਚਿਆਂ ਵਿੱਚ ਕਰੀਬ ਦੋ ਲੱਖ ਦੀ ਲਾਗਤ ਵਾਲੇ ਆਰ.ਓ. ਲੱਗਣ ਦੀ ਖੁਸ਼ੀ ਅੱਖਾਂ ਵਿੱਚ ਸਾਫ ਝਲਕ ਰਹੀ ਸੀ ਅਤੇ ਇਹ ਬੱਚੇ ਤੇ ਅਧਿਆਪਕ ਸ.ਓਬਰਾਏ ਦਾ ਬਾਰ ਬਾਰ ਧੰਨਵਾਦ ਕਰ ਰਹੇ ਸਨ।
ਜਿਉਂ ਹੀ ਸ. ਓਬਰਾਏ ਨੇ ਆਪਣੀ ਟੀਮ ਨਾਲ ਸਰਕਾਰੀ ਰਿਹਾਇਸ਼ੀ ਹੋਸਟਲ ਕਰਮਪੁਰਾ ਦਾ ਦੌਰਾ ਕਹਤਾ ਤਾਂ ਕਮਰਰਿਆਂ ਅੰਦਰ ਸਖਤ ਗਰਮੀ ਤੇ ਹੁੰਮਸ ਦੌਰਾਨ ਬਿਨਾਂ ਬੈਡਾਂ ਦੇ ਫਰਸ਼ ਤੇ ਸੁੱਤੇ ਵਿਸ਼ੇਸ਼ ਲੋੜਾਂ ਵਾਲੇ(ਮੰਦਬੁੱਧੀ ) ਬੱਚਿਆਂ ਦੀ ਹਾਲਤ ਵੇਖਕੇ ਪਸੀਜੇ ਹੋਏ ਮਨ ਨਾਲ ਉਹਨਾਂ ਨੇ ਮੌਕੇ ਤੇ ਹੀ ਬੱਚਿਆਂ ਦਾ ਦਰਦ ਸਮਝਦਿਆਂ ਇੱਕ ਵੱਡਾ ਏਅਰਕੰਡੀਸ਼ਨ,ਠੰਡੇ ਪਾਂਣੀ ਵਾਲੀ ਮਸ਼ੀਨ ਅਤੇ ਹੋਸਟਲ ਵਿੱਚ ਰਹਿ ਰਹੇ 80 ਦੇ ਕਰੀਬ ਬੱਚਿਆਂ ਨੂੰ ਬੈਡ ਮੁਹੱਈਆ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਟੀਮ ਮੈਂਬਰਾਂ ਨੂੰ ਏ.ਸੀ. ਤੁਰੰਤ ਲਾਉਣ ਲਈ ਕਿਹਾ ਤਾਂ ਜੋ ਬੱਚਿਆਂ ਨੂੰ ਗਰਮੀ ਤੋ ਬਚਾਇਆ ਜਾ ਸਕੇ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਓਬਰਾਏ ਨੇ ਕਿਹਾ ਕਿ ਟਰੱਸਟ ਦਾ ਮਨੋਰਥ ਸਿਰਫ ਸਮਾਜ ਸੇਵਾ ਕਰਨਾ ਹੈ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ। ਅੱਜ ਪੰਜ ਦਰ੍ਹਿਆਂਵਾਂ ਦੀ ਧਰਤੀ ਦਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਅੱਗੇ ਆਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ ਐਲੀ. ਜੁਗਰਾਜ ਸਿੰਘ ਰੰਧਾਵਾ, ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਰਾਜਨ ਮਾਨ, ਨਵਜੀਤ ਸਿੰਘ ਘਈ, ਹਰਵਿੰਦਰ ਸਿੰਘ ਕੁੱਕੂ, ਸ਼ਿਵਦੇਵ ਸਿੰਘ ਬੱਲ, ਬਲਵਿੰਦਰ ਕੌਰ, ਹਰਦੀਪ ਸਿੰਘ, ਸ਼ਿਸ਼ਪਾਲ ਸਿੰਘ, ਪਲਵਿੰਦਰ ਸਿੰਘ ਸਰਹਾਲਾ, ਅਰੁਣਾ ਕੁਮਾਰੀ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply