Friday, April 10, 2026

ਰੋਟਰੀ ਕਲੱਬ ਸਾਊੁਥ ਈਸਟ ਵਲੋਂ ਜਤਿੰਦਰ ਮਹਿਰਾ ਦਾ ਤਾਜਪੋਸ਼ੀ ਸਮਾਗਮ

ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ ਸੱਗੂ) – ਰੋਟਰੀ ਕਲੱਬ ਅੰਮ੍ਰਿਤਸਰ ਸਾਊਸ ਈਸਟ ਦੇ ਨਵੇਂ ਬਣੇ ਪ੍ਰਧਾਨ ਜਤਿੰਦਰ ਮਹਿਰਾ ਦਾ ਤਾਜਪੋਸ਼ੀ ਸਮਾਗਮ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸਰਬਜੀਤ ਸਿੰਘ ਡੀਜੀਈ ਅਤੇ ਇੰਨਸਟਾਲੇਸ਼ਨ ਅਫਸਰ ਗੁਰਜੀਤ ਸਿੰਘ ਸੇਖੋਂ ਨੇ ਭਾਗ ਲਿਆ।ਇਸ ਮੌਕੇ ਕਲੱਬ ਦੇ ਪੁਰਾਣੇ ਪ੍ਰਧਾਨ ਵਲੋਂ ਜਤਿੰਦਰ ਮਹਿਰਾ ਦੀ ਤਾਜਪੋਸ਼ੀ ਕਰਕੇ ਉਨਾਂ੍ਹ ਨੂੰ ਕਲੱਬ ਦੀ ਵਾਂਗਡੋਰ ਸੌਂਪੀ ਗਈ।ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਪੀਡੀਜੀ ਰੋਟੇਰੀਅਨ ਹਰਮਿੰਦਰ ਸਿੰਘ ਫ੍ਰੀਡਮ, ਇੰਜੀ. ਪੀਐਸ ਗਰੋਵਰ ਨੇ ਰੋਟਰੀ ਕਲੱਬ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਸਮਾਗਮ ਵਿਚ ਆਏ ਮੈਂਬਰਾਂ ਅਤੇ ਹੋਰ ਕਲੱਬਾਂ ਦੇ ਪ੍ਰਧਾਨ ਅਤੇ ਸੈਕਟਰੀ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਨਵਨਿਯੁਕਤ ਪ੍ਰਧਾਨ ਜਤਿੰਦਰ ਮਹਿਰਾ ਨੇ ਕਲੱਬ ਵਲੋਂ ਆਉਣ ਵਾਲੇ ਸਮੇਂ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮਾਜਿਕ ਕੁਰੀਤੀਆਂ ਵਿਰੁੱਧ, ਸਕੂਲ ਦੇ ਲੋੜਵੰਦਾਂ ਬੱਚਿਆਂ ਦੀ ਸਹਾਇਤਾਂ ਕਰਨਾ, ਸਿਲਾਈ ਸੈਂਟਰ ਖੌਲ੍ਹਣਾ, ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਅਤੇ ਵਿਸ਼ੇਸ਼ ਕਰਕੇ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਦੇ ਪ੍ਰੋਗਰਾਮ ਉਲੀਕੇਗਾ।ਇਸ ਮੌੇਕੇ ਸੈਕਟਰੀ ਡਾ. ਪ੍ਰਸ਼ੋਤਮ ਲਾਲ, ਰੋਟਰੀ ਕਲੱਬ ਸੈਂਟਰਲ ਦੇ ਪ੍ਰਧਾਨ ਰਵੀ ਪਠਾਨੀਆ, ਡਾ. ਐਚਐਸ ਮੱਕੜ, ਡਾ. ਸੂਰਜ ਸੂਰ, ਪੀਡੀਜੀ ਅਵਿਨਾਸ਼ ਮਹਿੰਦਰੂ, ਰਕੇਸ਼ ਕਪੂਰ, ਦਵਿੰਦਰ ਸਿੰਘ, ਦੀਨਕਰ ਮਹਿਰਾ, ਦੀਪਿਕਾ ਮਹਿਰਾ, ਐਮ.ਐਸ. ਢਿਲੋਂ, ਐਸਐਸ ਖੁਰਾਨਾ, ਡਾ. ਗਰੋਵਰ, ਵਿਭਾਕਰ ਸ਼ਰਮਾ, ਸੁਭਾਸ਼ ਮਹਿਰਾ, ਗੁਰਿੰਦਰ ਫ੍ਰੀਡਮ, ਸੁਖਵਿੰਦਰ ਢਿਲੋਂ, ਡਾ. ਮਹਾਜਨ, ਡਾ. ਨਰੇਸ਼ ਮਹਾਜਨ, ਡਾ. ਗੁਰਿੰਦਰ ਸਿੰਘ, ਭਾਨੂ ਮਹਿਰਾ, ਡਾ. ਰਾਜੇਸ਼ ਚੌਧਰੀ, ਸਿਧਾਂਤ ਮਹਿਰਾ, ਐਸ ਕੋਹਲੀ, ਸੁਮਿਤ ਮਹਿਰਾ, ਮਨਿੰਦਰ ਚੰਦਨ, ਅਸ਼ੀਸ਼ ਕੁਮਾਰ, ਰਮਿੰਦਰ ਕੌਰ ਪ੍ਰਧਾਨ ਆਦਿ ਹਾਜਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply