
ਅੰਮ੍ਰਿਤਸਰ, 23 ਜੁਲਾਈ (ਹਰਦਿਆਲ ਸਿੰਘ ਭੈਣੀ) – ਤਰਨ ਤਾਰਨ ਸੈਂਟਰਲ ਕੋ-ਆਪਰੇਟਿਵ ਬੈਂਕ ਤਰਨ ਤਾਰਨ ਦੀ ਬਰਾਂਚ ਅਲਗੋਂ ਕੋਠੀ ਵਲੋਂ ਪਿੰਡ ਹੁੰਦਲ ਵਿਖੇ ਸ੍ਰ. ਹਰਜਿੰਦਰ ਸਿੰਘ ਸੰਧੂ ਜਿਲਾ ਮੈਨੇਜਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਫ.ਐਲ.ਸੀ ਵਰਕਸ਼ਾਪ ਕਾਰਵਾਈ ਗਈ, ਜਿਸ ਵਿੱਚ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਹੋਏ।ਵਰਕਸ਼ਾਪ ਵਿੱਚ ਬਰਾਂਚ ਮੈਨੇਜਰ ਸੁਖਵਿੰਦਰਪਾਲ ਸਿੰਘ ਵਲੋਂ ਲੋਕਾਂ ਨੂੰ ਸੈਂਟਰਲ ਕੋ-ਆਪਰੇਟਿਵ ਬੈਂਕ ਵਿੱਚ ਖਾਤਾ ਖੋਲਣ ਦੀ ਅਪੀਲ ਕੀਤੀ ਗਈ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਬੀਮਾ ਤੇ ਪੈਨਸ਼ਨ ਯੋਜਨਾਵਾਂ ਅਤੇ ਖਾਤਿਆਂ ਵਿੱਚ ਆ ਰਹੀ ਸਿੱਧੀ ਸਬਸਿਡੀ ਦਾ ਫਾਇਦਾ ਲੈਣ ਅਤੇ ਫਜ਼ੂਲ ਖਰਚੀ ਘਟਾਉਣ ਸਬੰਧੀ ਜਾਗਰੂਕ ਕੀਤਾ ਗਿਆ।ਸ੍ਰੀ ਜੇ.ਕੇ ਹਾਂਡਾ ਇੰਚਾਰਜ ਪੀ.ਡੀ.ਸੀ ਸੈਲ ਵਲੋਂ ਲੋਕਾਂ ਨੂੰ ਕੋਆਪਰੇਟਿਵ ਸਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਨੂੰ ਸਭਾਵਾਂ ਨਾਲ ਜੁੜਨ ਲਈ ਕਿਹਾ।ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖ, ਸੈਕਟਰੀ ਬਲਵਿੰਦਰ ਸਿੰਘ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਸਭਾ ਦੇ ਪ੍ਰਧਾਨ ਸੁਖਜਿੰਦਰ ਸਿੰਘ, ਕੁਲਵਿੰਦਰ ਕੌਰ, ਨਰਿੰਦਰ ਸਿੰਘ ਕੈਸ਼ੀਅਰ, ਅਮਨਬੀਰ ਸਿੰਘ, ਸਰਬਜੀਤ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media