
ਹੁਸ਼ਿਆਰਪੁਰ, 24 ਜੁਲਾਈ (ਸਤਵਿੰਦਰ ਸਿੰਘ) – ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਦੀ ਮਾਤਾ ਸ੍ਰੀਮਤੀ ਸਤਨਾਮ ਕੌਰ ਬਰਿਆਣਾ ਦਾ 14 ਜੁਲਾਈ ਨੂੰ ਲੰਬੀ ਬਿਮਾਰੀ ਤੋ ਬਾਦ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸ਼ਾਤੀ ਲਈ ਗੁਰਦੂਆਰਾ ਮਿੱਠਾ ਟਿਵਾਣਾ ਮਾਡਲ ਟਾਊਨ ਵਿੱਖੇ ਅੰਤਿਮ ਅਰਦਾਸ ਕੀਤੀ ਗਈ ਤੇ ਸ੍ਰੀ ਅੰਖਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਸਮਾਗਮ ਵਿੱਚ ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ ਵਿਸ਼ੇਸ਼ ਤੌਰ ਤੇ ਪੰਹੁਚੇ ਸਨ।ਇਸ ਮੌਕੇ ਭਾਈ ਦਵਿੰਦਰ ਸਿੰਘ ਜੀ ਤੇ ਭਾਈ ਬਲਵੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਤੇ ਵਿਧਾਇਕ ਸੁੰਦਰ ਸ਼ਾਮ ਅਰੋੜਾ, ਸਾਬਕਾ ਐਮ ਪੀ ਵਰਿੰਦਰ ਸਿੰਘ ਬਾਜਵਾ, ਸੰਤੋਸ਼ ਚੌਧਰੀ, ਵਿਧਾਇਕ ਸੰਗਤ ਸਿੰਘ ਗਿਲਜੀਆ, ਸਾਬਕਾ ਵਿਧਾਇਕ ਰਾਮ ਲੁਭਾਇਆ, ਅਰੁਣੇਸ਼ ਸ਼ਾਕਰ, ਬੀਰ ਦਵਿੰਦਰ, ਸ੍ਰੀਮਤੀ ਰਾਕੇਸ਼ ਸੂਦ,ਮੇਅਰ ਸ਼ਿਵ ਸੂਦ, ਸਰਬਜੋਤ ਸਿੰਘ ਸਾਬੀ ਅਕਾਲੀ ਦਲ ਦੇ ਦੋਆਬਾ ਪ੍ਰਧਾਨ, ਆਨੰਦਵੀਰ ਸਿੰਘ, ਕੁਲਦੀਪ ਨੰਦਾ, ਇੰਦਰਪਾਲ ਸਿੰਘ ਧੰਨਾ, ਹਰਜਿੰਦਰ ਸਿੰਘ ਧਾਮੀ, ਰਵਿੰਦਰ ਠੰਡਲ, ਸੁਰਜੀਤ ਸਿੰਘ ਸੱਕਤਰ ਅਕਾਲੀ ਦਲ ਤੇ ਐਸ ਪੀ ਸਿਟੀ ਨਰੇਸ਼ ਡੋਗਰਾ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media