ਸਰਕਾਰੀ ਸੀਨੀ: ਸੰਕੈਡਰੀ ਸਕੂਲ (ਮੁੰਡੇ) ਬਟਾਲਾ ਦੇ ਸਮੂਹ ਸਟਾਫ ਵੱਲੋਂ ਸ਼ਾਨਦਾਰ ਸਵਾਗਤ

ਬਟਾਲਾ, 26 ਜੁਲਾਈ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਗੁਰਦਾਸਪੁਰ ਵਿਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵਧੀਆਂ ਪ੍ਰਾਪਤੀਆਂ ਤੇ ਵਿਦਿਆਰਥੀਆਂ ਵਿੱਚ ਖੇਡਾਂ ਦੀ ਰੂਚੀ ਪੈਦਾ ਕਰਨ ਦੇ ਮਕਸਦ ਨਾਲ ਜਿਲ੍ਹਾਂ ਸਿੱਖਿਆ ਅਫਸਰ (ਸ) ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਵਿਚ ਸ੍ਰੀ ਅਨਿਲ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਦੀ ਜਿਲ੍ਹਾਂ ਟੂਰਨਾਮੈਟ ਕਮੇਟੀ ਵਾਸਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਚੁਣੇ ਜਾਣ ਤੇ ਜਿਲ੍ਹੇ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੇ ਨਾਲ ਨਾਲ ਪੀ ਟੀ ਆਈਜ਼ ਤੇ ਡੀ ਪੀ ਈਜ਼ ਨੇ ਸ੍ਰੀ ਅਨਿਲ ਸ਼ਰਮਾ ਨੂੰ ਵਧਾਈ ਦਿਤੀ ਹੈ। ਵਧਾਈ ਦੇਣ ਵਾਲਿਆ ਵਿੱਚ ਸਰਵ ਸ੍ਰੀ ਅਮਰਜੀਤ ਸਿੰਘ ਭਾਟੀਆ, ਗੁਰਚਰਨ ਸਿੰਘ ਦਿਆਲਗੜ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਅਨੀਤਾ ਅਰੋੜਾ, ਪ੍ਰਿੰਸੀਪਲ ਜਸਬੀਰ ਕੌਰ ਜੈਤੋਸਰਜਾ, ਰੰਜੀਵ ਅਰੋੜਾ ਹਰਪੁਰਾ ਧੰਦੋਈ, ਗੁਰਮੀਤ ਸਿੰਘ ਨਾਗੀ, ਦਲਵਿੰਦਰਜੀਤ ਸਿੰਘ ਗਿੱਲ ਹਰਦਰਵਾਲ, ਮੁਖਤਾਰ ਸਿੰਘ ਘਣੀਏ ਕੇ ਬਾਂਗਰ, ਸਤਨਾਮ ਸਿੰਘ ਮੰਡ, ਨਰਿੰਦਰ ਸਿੰਘ ਪੰਜਗਰਾਈਆਂ, ਸੁਖਪਾਲ ਸਿੰਘ ਭਾਂਮੜੀ, ਸੁਖਵਿੰਦਰ ਸਿੰਘ ਘੁੰਮਣ, ਹਰਪ੍ਰੀਤ ਕੌਰ ਉਧਨਵਾਲ, ਗੋਪੀ ਰੰਜਨ ਜੋਗੀ ਚੀਮਾ, ਕੰਵਲਜੀਤ ਕੌਰ ਡੱਲਾ, ਲਖਵਿੰਦਰ ਸਿਘ ਹਰਚੋਵਾਲ, ਹਰਦੀਪ ਸਿੰਘ ਚਾਹਲ ਸਾਬਕਾ ਜਿਲ੍ਹਾਂ ਸਿੱਖਿਆ ਅਫਸਰ ਤੇ ਪ੍ਰਿੰਸੀਪਲ ਸਰਕਾਰੀ ਸੀਨੀ: ਸਕੂਲ ਧੁੱਪਸੜੀ, ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡ ਜਗਤ ਨੂੰ ਸ੍ਰੀ ਅਨਿਲ ਸ਼ਰਮਾ ਦੇ ਮੀਤ ਪ੍ਰਧਾਨ ਬਣਨ ਇੱਕ ਸੇਧ ਮਿਲੇਗੀ। ਸ੍ਰੀ ਅਨਿਲ ਸ਼ਰਮਾ ਦੇ ਆਪਣੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਵਿਖੇ ਪਹੁੰਚਣ ਤੇ ਸਮੂਹ ਸਟਾਫ ਮੈਂਬਰਾਂ ਵੱਲੋ ਸ੍ਰੀ ਨਵ ਨਿਯੂਕਤ ਮੀਤ ਪ੍ਰਧਾਨ ਸ੍ਰੀ ਅਨਿਲ ਸ਼ਰਮਾ ਦਾ ਫੁੱਲਾਂ ਤੇ ਹਾਰਾਂ ਨਾਨ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈ ਕੇ ਵਿਦਿਆਰਥੀ ਵਧੀਆਂ ਨੌਕਰੀਆਂ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ, ਖੇਡਾਂ ਨੂੰ ਸਮਾਜ ਵਿੱਚ ਅਨੂਸ਼ਾਸ਼ਨ ਤੇ ਏਕਤਾ ਭਾਂਵਨਾ ਵੀ ਵਧਦੀ ਹੈ ਜੋ ਕਿ ਸਮਾਜ ਦੀ ਤਰੱਕੀ ਵਾਸਤੇ ਕਾਰਗਰ ਸਿਧ ਹੁੰਦੀ ਹੈ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੇ ਬਟਾਲਾ ਵਿਖੇ ਸ੍ਰੀ ਭਾਰਤ ਭੂਸ਼ਨ ਉਪ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਦਾ ਸਨਮਾਨ ਵੀ ਕੀਤਾ ਗਿਆ।ਇਸ ਸਵਾਗਤੀ ਸਮਾਗਮ ਮੌਕੇ ਸਕੂਲ ਵਿਖੇ ਸ੍ਰੀ ਲਖਵਿੰਦਰ ਸਿੰਘ, ਵਰਿੰਦਰ ਸਿੰਘ ਰੰਧਾਵਾ, ਜਸਮੀਤ ਬਾਜਵਾ, ਵਨੀਤਾ, ਸੁਮਨ ਬਾਲਾ, ਡੀ ਪੀ ਈ ਰਣਜੀਤ ਸਿੰਘ, ਸੁਰਜੀਤ ਸਿੰਘ ਲੈਕਚਰਾਰਾ,ਲੱਕੀ ਰੰਧਾਂਵਾ, ਸੋਨੀ, ਪ੍ਰੇਮ ਕੁਮਾਰ, ਲਖਵਿੰਦਰ ਸਿੰਘ ਤੋ ਇਲਾਵ ਸ੍ਰੀ ਅਨਿਲ ਸ਼ਰਮਾ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ
Punjab Post Daily Online Newspaper & Print Media