ਡਾਇਰੈਕਟਰ ਜਨਰਲ ਸਕੂਲਜ਼ ਨੇ ਕੀਤੀ ਜਿਲ੍ਹਾ ਗੁਰਦਾਸਪਰ ਦੇ ਸਕੂਲ ਮੁੱਖੀਆਂ ਨਾਲ ਮੀਟਿੰਗ

ਬਟਾਲਾ, 26 ਜੁਲਾਈ (ਨਰਿੰਦਰ ਸਿੰਘ ਬਰਨਾਲ) – ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਵੱਲੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੁਆਲਟੀ ਸਿਖਿਆ ਦੇਣ ਦੇ ਮਕਸਦ ਨਾਲ ਡਾਇਰੈਕਟਰ ਜਨਰਲ ਸਕੂਨਜ਼ ਪੰਜਾਬ ਸ੍ਰੀ ਪ੍ਰਦੀਪ ਕੁਮਾਰ ਤੇ ਉਹਨਾ ਦੇ ਦਫਤਰ ਦੀਆਂ ਜਿਲ੍ਹਾਂ ਨਿਰੀਖਣ ਟੀਮਾਂ ਵੱਲੋ ਜਿਲ੍ਹਾਂ ਗੁਰਦਾਸਪੁਰ ਤੇ ਪਠਾਨਕੋਟ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਟੀਮਾਂ ਨੇ ਸਕੂਲ ਲੱਗਣ ਤੋਂ ਪਹਿਲਾਂ ਹੀ ਸਕੂਲਾਂ ਵਿੱਚ ਐਟਰੀ ਕੀਤੀ ਤੇ ਜਿਸ ਇਸ ਇੱਕ ਦਿਨਾ ਨਿਰੀਖਣ ਦੌਰਾਨ ਗੁਰਦਾਸਪੁਰ ਤੇ ਪਠਾਨਕੋਟ ਦੇ 138 ਸਕੂਲ ਚੈਕ ਕੀਤੇ ਜਿਸ ਦੌਰਾਨ 87 ਅਧਿਆਪਕ ਲੇਟ ਹਾਜ਼ਰ, 26 ਗੈਰ ਹਾਜ਼ਰ ਤੇ 10 ਲੰਬੀ ਗੈਰਹਾਜ਼ਰੀ ਤੇ ਮਿਲੇ। ਸਕੂਲਾਂ ਦਾ ਨਿਰੀਖਣ ਕਰਨ ਉਪਰੰਤ ਜਿਲ੍ਹਾਂ ਗੁਰਦਾਸਪਰ ਤੇ ਪ੍ਰਿੰਸੀਪਲਾਂ , ਮੁੱਖ ਅਧਿਆਪਕਾਂ ਤੇ ਬਲਾਕ ਸਿੱਖਿਆ ਪ੍ਰਾਇਮਰੀ ਅਫਸਰਾਂ ਦੀ ਮੀਟਿੰਗ ਨੂੰ ਲਿਟਲ ਫਲਾਵਰ ਸਕੂਲ ਗੁਰਦਾਸਪੁਰ ਦੇ ਵਿਖੇ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ੍ਹ ਸ੍ਰੀ ਪ੍ਰਦੀਪ ਕੁਮਾਰ ਨੇ ਕਿਹਾ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਊਣ ਵਾਸਤੇ ਗੁਣਾਤਮਿਕ ਸਿਖਿਆ ਬਹੁਤ ਜਰੂਰੀ ਹੈ, ਇਹ ਸਿਖਿਆ ਤਾਂ ਹੀ ਕਾਰਗਰ ਤੇ ਸਹੀ ਤਰੀਕੇ ਨਾਲ ਦਿਤੀ ਜਾ ਸਕਦੀ ਹੈ ਜੇਕਰ ਸਕੂਲਾਂ ਦੇ ਮੁੱਖੀ ਆਪਣੀਆਂ ਜਿੰਮੇਵਾਰੀਆਂ ਸਮਝਣ।ਇਕ ਵਧੀਆ ਸਕੂਲ ਮੁੱਖੀ ਸਕੂਲ ਦੀ ਸਾਰੀ ਟੀਮ ਨੂੰ ਨਾਲ ਲੈ ਕੇ ਚੱਲੇਗਾ ਤਾਂ ਹੀ ਵਿਦਿਆਰਥੀਆਂ ਨੂੰ ਵਧੀਆ ਸਿਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।ਸਿਖਿਆ ਦੇ ਡਿਗਦੇ ਮਿਆਰ ਨੂੰ ਚੁੱਕਣ ਵਿਚ ਸਕੂਲ ਮੁੱਖੀ ਇਕ ਅਹਿਮ ਭੂਮਿਕਾ ਨਿਭਾ ਸਕਦੇ ਹਨ, ਇਸ ਸਕੂਲ ਮੁਖੀਆਂ ਨੁੰ ਆਪਣੇ ਫਰਜ਼ ਪਛਾਣਦਿਆਂ ਕੋਸ਼ਿਸ਼ਾ ਜਾਰੀ ਰੱਖਣੀਆਂ ਚਾਹੀਦੀਆਂ ਹਨ। ਵੱਖ ਵੱਖ ਜਿਲ੍ਹਿਆਂ ਤੋ ਆਈਆਂ ਟੀਮਾਂ ਨੇ ਜਿਲ੍ਹਾਂ ਗੁਰਦਾਸਪੁਰ ਦੇ ਸਕੂਲ ਚੈੱਕ ਕੀਤੇ, ਜਦ ਕਿ ਗੁਰਦਾਸਪੁਰ ਜਿਲ੍ਹੇ ਦੀਆਂ ਨਿਰੀਖਣ ਟੀਮਾਂ ਵੱਲੋਂ ਪਠਾਨਕੋਟ ਦੇ ਸਕੂਲਾਂ ਦਾ ਨਿਰੀਖਣ ਕੀਤਾ। ਸਕੂਲ ਮੁਖੀਆਂ ਦੀ ਮੀਟਿੰਗ ਦੌਰਾਨ ਸਕੂਲਾਂ ਦੀਆਂ ਤਰੁੱਟੀਆਂ ਸਬੰਧੀ ਟੀਮ ਇੰਚਾਰਜਾਂ ਵੱਲੋ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ। ਜਿੰਨਾਂ ਸਕੂਲਾਂ ਵਿੱਚ ਜਿਆਦਾ ਤਰੁੱਟੀਆਂ ਵੇਖਣ ਨੂੰ ਮਿਲੀਆਂ ਡਾਇਰੈਟਰ ਜਨਰਲ ਸਕੂਲਜ਼ ਵੱਲੋ ਸਕੂਲ ਮੁੱਖੀਆਂ ਦੀ ਕਲਾਸ ਵੀ ਲਗਾਈ ਗਈ ਤੇ ਭਵਿੱਖ ਲਈ ਤਾੜਨਾ ਵੀ ਕੀਤੀ ਗਈ।ਇਸ ਤੋ ਇਲਾਵਾ ਸਕੂਲ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਦੇਣ ਦੇ ਮਕਸਦ ਨਾਲ ਮਿਹਨਤ ਕਰਨ ਤੇ ਜੋਰ ਦਿੰਦਿਆਂ ਕਿਹਾ, ਅਧਿਆਪਕ ਡਾਇਰੀਆਂ, ਪ੍ਰੈਕਟੀਕਲ, ਆਰ. ਓ. ਟੀ ਸਿਸਟਮ, ਆਈ ਸੀ ਟੀ ਲੈਬਾਂ ਦੇ ਪ੍ਰੈਕਟੀਕਲਾਂ, ਮਿਡਲ ਸਕੂਲਾਂ ਵਿੱੱਚ ਵਿਦਿਆਰਥੀਆਂ ਦੀ ਕੰਪਿਉਟਰ ਸਿਖਿਆ ਸਬੰਧੀ ਚਿੰਤਾ ਪ੍ਰਗਟ ਕੀਤੀ ਕਿ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀਆਂ ਕਲਾਂਸਾਂ ਵਸਤੇ ਘੱਟ ਸਮਾ ਦਿਤਾ ਜਾ ਰਿਹਾ, ਵਿਦਿਆਰਥੀਆਂ ਦੀ ਕਾਪੀਆਂ ਦੀ ਰੈਡਿੰਮ ਚੈਕਿੰਗ,ਅਧਿਆਪਕ ਡਾਇਰੀਆਂ ਦੀ ਚੈਕਿੰਗ ਕਰਨ ਵਾਸਤੇ ਸਕੂਲ ਮੁਖੀਆਂ ਨੂੰ ਕਿਹਾ ਗਿਆ।
ਇਸ ਮੌਕੇ ਜਿਲਾ ਸਿੱਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਚੰਡੀਗੜ ਦਫਤਰ ਨਿਰੀਖਣ ਟੀਮਾਂ ਦੇ ਇੰਚਾਰਜ ਸ੍ਰੀ ਸਤਪਾਲ ਸ਼ਰਮਾ, ਡੀ. ਈ. ਓ ਐਲੀਮੈਟਰੀ ਸz. ਸਲਵਿੰਦਰ ਸਿੰਘ ਸਮਰਾ , ਉਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਨ, ਸ੍ਰੀ ਸੰਤੋਖਰਾਜ ਸਿੰਘ, ਬਲਬੀਰ ਸਿੰਘ, ਸਟੈਨੋ ਗੁਰਦਿਤ ਸਿੰਘ, ਰਜਿੰਦਰ ਸਰਮਾ, ਸੁਪਰਡੰਟ ਰਸ਼ਪਾਲ ਸਿੰਘ, ਗਾਈਡੈਂਸ਼ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ, ਸ੍ਰੀ ਅਮਰਜੀਤ ਸਿੰਘ ਭਾਟੀਆ, ਪ੍ਰਿੰਸੀਪਲ ਜਸਬੀਰ ਕੌਰ, ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ, ਜਿਲ੍ਹਾ ਟੂਰਨਾਂਮੈਂਟ ਕਮੇਟੀ ਦੇ ਉਪ ਪ੍ਰਧਾਨ ਸੀ ਅਨਿਲ ਸ਼ਰਮਾ ਕਮਲਦੀਪ ਰਮਸਾ, ਪਰਦੀਪ ਕੁਮਾਰ ਕੋਆਰਡੀਨੇਟਰ, ਸੁਖਚੈਨ ਸਿੰਘ, ਤੋ ਇਲਾਵਾ ਜਿਲੇ ਗੁਰਦਾਸਪੁਰ ਤੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਹਾਜ਼ਰ ਸਨ।
Punjab Post Daily Online Newspaper & Print Media