Wednesday, September 30, 2026

ਗੀਤਾ ਮੰਦਿਰ ਪੱਟੀ ਵਿਖੇ ਕਰਵਾਏ ਧਾਰਮਿਕ ਸਮਾਗਮ

PPN2607201512

ਪੱਟੀ, 26 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬ੍ਰਹਮਲੀਨ ਸਵਾਮੀ ਗੀਤਾ ਨੰਦ ਜੀ ਦੀ ਪਹਿਲੀ ਬਰਸੀ ਮੌਕੇ ਗੀਤਾ ਮੰਦਿਰ ਪੱਟੀ ਵਿਖੇ ਗੱਦੀਨਸ਼ੀਨ ਸਵਾਮੀ ਕੌਸ਼ਲਿੰਦਰ ਜੀ ਮਹਾਰਾਜ ਦੀ ਅਗਵਾਈ ਵਿੱਚ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਇਸ ਮੌਕੇ ‘ਤੇ ਮੰਦਿਰ ਵਿਖੇ ਸ੍ਰੀ ਭਾਗਵਤ ਗੀਤਾ ਅਤੇ ਰਾਮ ਚਰਿਤ ਮਾਨਸ ਦੇ ਪਾਠਾਂ ਦੇ ਭੋਗ ਪਾਏ ਗਏ। ਕਥਾਕਾਰ ਕ੍ਰਿਸ਼ਨ ਕੁਮਾਰ ਸ਼ਾਸਤਰੀ ਵਰਿੰਦਾਵਨ ਵਾਲਿਆਂ ਨੇ ਪ੍ਰਵਚਨ ਅਤੇ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਧਰਮ ਨਾਲ ਜੋੜਿਆ ਤੇ ਹਵਨ ਯੱਗ ਵੀ ਕਰਵਾਏ ਗਏ।ਸਵਾਮੀ ਗੀਤਾ ਨੰਦ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਵਾਮੀ ਕੌਸ਼ਲਿੰਦਰ ਜੀ ਮਹਾਰਾਜ ਨੇ ਕਿਹਾ ਕਿ ਸਵਾਮੀ ਜੀ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਮਾੜੀ ਸੰਗਤ ਕਰਨ ਤੋਂ ਵਰਜਿਆ ਅਤੇ ਧਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵੱਲੋਂ ਲੋਕਾਂ ਨੂੰ ਸਦਾ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ‘ਤੇ ਸਵਾਮੀ ਅਨੁਭਵਾਨੰਦ, ਸਵਾਮੀ ਅੰਮ੍ਰਿਤਾਨੰਦ, ਸਵਾਮੀ ਨਿਤਯਨੰਦ, ਸਵਾਮੀ ਅਜਨਮਾਨੰਦ, ਸਵਾਮੀ ਗੋਪਾਲਾਨੰਦ, ਸਵਾਮੀ ਕ੍ਰਿਸ਼ਨਾਨੰਦ, ਬਾਬਾ ਪਰਮਜੀਤ ਸਿੰਘ, ਅਨਿਲ ਸ਼ਰਮਾ ਐਸ.ਡੀ.ਓ., ਕਾਲਾ ਮਹਿਤਾ, ਰੇਸ਼ਮ ਸਿੰਘ, ਪਵਲ ਕੁਮਾਰ ਟਾਹ, ਅਸ਼ੋਕ ਬਜਾਜ, ਬਰਤ ਵੋਹਰਾ, ਗੁਰੀ ਅਨੋਖਾ, ਦੀਪਕ ਮਹਿਤਾ, ਰਾਜੇਸ਼ ਸਰਮਾ, ਪ੍ਰਦੀਪ ਸ਼ਰਮਾ ਅਤੇ ਜਲੰਧਰ, ਖੇਮਕਰਨ, ਖਾਲੜਾ, ਅੰਮ੍ਰਿਤਸਰ ਅਤੇ ਹਰਿਦੁਆਰ ਤੋਂ ਸ਼ਰਧਾਲੂ ਹਾਜ਼ਰ ਹੋਏ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply