Sunday, March 29, 2026

ਸ਼ਹੀਦ ਬਾਬਾ ਸੰਗਤ ਸਿੰਘ ਨਗਰ ਵਿਖੇ ਮੈਡੀਕਲ ਕੈਂਪ ਲਗਾਇਆ

PPN2707201527

ਅੰਮ੍ਰਿਤਸਰ, 27 ਜੁਲਾਈ (ਗੁਰਚਰਨ ਸਿੰਘ) – ਸ਼ਹੀਦ ਬਾਬਾ ਸੰਗਤ ਸਿੰਘ ਨਗਰ (ਮਕਬੂਲਪੂਰਾ) ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਸੰਗਤ ਸਿੰਘ ਵੈਲਫੈਅਰ ਸੁਸਾਇਟੀ ਵੱਲੋ ਮੈਡੀਕਲ ਕੈਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਅਤੇ ਹੋਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਮਾਹਿਰ ਡਾਕਟਰਾਂ ਵੱਲੌ ਚੈਕਅਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ।
ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਪੇਡਾ ਦੇ ਚੈਅਰਮੈਨ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਅਕਾਲੀ ਦਲ, ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰਡ 31 ਨੰ: ਅਤੇ ਹੋਰ ਨਜ਼ਦੀਕ ਦੀਆਂ ਵਾਰਡਾਂ ਦੇ ਇਲਾਕਾ ਨਿਵਾਸੀਆਂ ਅਤੇ ਕੌਸਲਰਾਂ ਦੇ ਧੰਨਵਾਦੀ ਹਨ, ਜਿੰਨਾਂ ਨੇ ਇਹ ਕੈਂਪ ਅਯੋਜਿਤ ਕੀਤਾ ਹੈ।
ਅਕਾਲੀ ਦਲ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਇਸ ਸਮੇਂ ਕਿਹਾ ਕਿ ਮੈਡੀਕਲ ਵਿੰਗ ਦੇ ਪ੍ਰਧਾਨ ਰਮਨ ਮਲਹੋਤਰਾ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਜਿਥੇ ਉਹ ਜੋ ਖੁਦ ਆਪ ਮਰੀਜ਼ਾਂ ਦਾ ਚੈਕ ਕਰ ਰਹੇ ਹਨ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ।ਵਾਰਡ ਨੰ: 31 ਦੇ ਕੌਸਲਰ ਭੁਪਿੰਦਰ ਸਿੰਘ ਰਾਹੀ ਵੱਲੋਂ ਪਹੁੰਚੀਆਂ ਸ਼ਖਸ਼ੀਅਤਾ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ, ਸ਼ਹੀਦ ਬਾਬਾ ਸੰਗਤ ਸਿੰਘ ਬਿੱਲਾ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਅਮਰ ਸਿੰਘ ਲੰਬੜਦਾਰ, ਬਲਵੰਤ ਸਿੰਘ ਸਾਬਕਾ ਪ੍ਰਧਾਨ, ਜਗੀਰ ਸਿੰਘ ਖਜਾਨਚੀ, ਸੁਖਦੇਵ ਸਿੰਘ ਮਿਠੂ, ਕੁਲਦੀਪ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਮੇਜਰ ਸਿੰਘ ਲੁੱਧੜ, ਬਲਰਾਜ ਸਿੰਘ ਰਾਜਾ, ਸ਼ੰਗਾਰਾ ਸਿੰਘ, ਮਾਸਟਰ ਸੁਖਦੇਵ ਸਿੰਘ, ਰਾਣਾ ਪਲਵਿੰਦਰ ਸਿੰਘ, ਪ੍ਰਧਾਨ ਨੰ: 29 ਦੇ ਲਖਵਿੰਦਰ ਸਿੰਘ, ਹਰਭਜਨ ਸਿੰਘ, ਵਾਰਡ ਨੰ 32 ਦ ਪ੍ਰਧਾਨ ਅਮਰੀਕ ਸਿੰਘ ਮੱਲੀ ਤੌ ਇਲਾਵਾ ਹੋਰ ਵੀ ਕਈ ਹਾਜਰ ਸਨ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply