Wednesday, September 30, 2026

ਧੰਨ ਧੰਨ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਨੇਤਰਹੀਣ ਬੱਚਿਆਂ ਲਈ ਕੰਪਿਉਟਰ ਟੇਬਲਾਂ ਦੀ ਸੇਵਾ

PPN2707201519
ਅੰਮ੍ਰਿਤਸਰ, 27 ਜੁਲਾਈ (ਗੁਰਚਰਨ ਸਿੰਘ) – ਛੇਹਰਟਾ ਵਿਖੇ ਬੀਬੀ ਭਾਨੀ ਜੀ ਇਸਤਰੀ ਨੇਤਰਹੀਣ ਆਸ਼ਰਮ ਵਿਖੇ ਬੱਚਿਆਂ ਦੇ ਬਿਹਤਰ ਭੱਵਿਖ ਲਈ ਕੰਪਿਉਟਰ ਟੇਬਲਾਂ ਦੀ ਸੇਵਾ ਧੰਨ ਧੰਨ ਬਾਬਾ ਦੀਪ ਸਿੰਘ ਵੈਲਫੈਅਰ ਸੁਸਾਇਟੀ ਵੱਲੌ ਕੀਤੀ ਗਈ।ਆਸ਼ਰਮ ਦੇ ਪ੍ਰਬੰਧਕਾਂ ਵੱਲੌ ਅੰਨੇ ਬੱਚਿਆਂ ਦੇ ਭੱਵਿਖ ਲਈ ਕੰਪਿਉਟਰ ਲਏ ਗਏ ਸਨ ਅਤੇ ਉਹਨਾ ਨੇ ਸੁਸਾਇਟੀ ਦੇ ਪ੍ਰਧਾਨ ਬਰਜਿੰਦਰ ਸਿੰਘ ਟਿੰਕੂ ਨੂੰ ਕੰਪਿਉਟਰ ਟੇਬਲਾਂ ਦੀ ਮੰਗ ਕੀਤੀ ਸੀ ਜਿਸ ਨੂੰ ਸਵੀਕਾਰ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਵੱਲੌ ਬੱਚਿਆਂ ਦੇ ਨਾਲ ਇੱਕ ਖਾਸ ਮੁਲਾਕਾਤ ਕੀਤੀ ਗਈ ਅਤੇ ਉਹਨਾ ਲਈ ਰੋਜਾਨਾਂ ਵਰਤੋ ਦੀਆਂ ਚੀਜ਼ਾਂ ਅਤੇ ਕੰਪਿਊਟਰ ਟੇਬਲ ਭੇਟ ਕੀਤੇ ਗਏ।ਇਸ ਮੌਕੇ ਸੁਸਾਇਟੀ ਦੇ ਮੈਬਰਾਂ ਨੇ ਬੱਚਿਆਂ ਦੇ ਜੀਵਨ ਦੇ ਵੱਖਰੇ ਪਹਿਲੂਆਂ ਅਤੇ ਉਹਨਾ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਸੁਸਾਇਟੀ ਵੱਲੌ ਬੱਚਿਆਂ ਦੀ ਪੜਾਈ ਅਤੇ ਹੋਰ ਗਤੀਵਿਧੀਆ ਬਾਰੇ ਵੀ ਜਾਣਿਆ ਗਿਆ।ਜਿਸ ਦੌਰਾਨ ਬੱਚਿਆਂ ਵਲੋਂ ਕਵਿਤਾਵਾਂ ਅਤੇ ਗੀਤ ਸੁਣਾਏ ਗਏ।ਪ੍ਰਧਾਨ ਬਰਜਿੰਦਰ ਸਿੰਘ ਨੇ ਕਿਹਾ ਕਿ ਇਹ ਬੱਚੇ ਪ੍ਰਮਾਤਮਾ ਦੇ ਖਾਸ ਬੱਚੇ ਹਨ, ਇਸ ਕਰਕੇ ਇਹਨਾ ਨੂੰ ਖਾਸ ਤਰਾਂ ਦੀ ਸੰਭਾਲ ਦੀ ਲੌੜ ਹੈ ਉਹਨਾ ਕਿਹਾ ਕਿ ਉਹ ਇਹਨਾ ਬੱਚਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਅੱਗੇ ਤੋ ਵੀ ਆਉਂਦੇ ਰਹਿਣਗੇ ਤੇ ਹਰ ਤਰਾਂ ਦੀ ਸੰਭਵ ਮਦਦ ਕਰਨਗੇ ।
ਇਸ ਮੌਕੇ ਸਿਮਰਦੀਪ ਸਿੰਘ, ਹਰਮਿੰਦਰ ਸਿੰਘ ਭਈਆ ਜਸਮੀਤ ਸਿੰਘ, ਗੁਰਮੀਤ ਸਿੰਘ, ਬਲਰਾਜ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਰੋਬਿਨ ਗੰਭੀਰ, ਰੂਬਲਵੀਰ, ਮਾਸਟਰ ਦਵਿੰਦਰ ਸਿੰਘ, ਸਤਿੰਦਰ ਸਿੰਘ, ਅਮਰਿੰਦਰ ਸਿੰਘ ਬੇਦੀ, ਸਾਹਿਲ ਕੁਮਾਰ, ਉਮੇਸ਼ ਕੁਮਾਰ, ਪੰਕਜ ਕੁਮਾਰ, ਭੁਪਿੰਦਰ ਸਿੰਘ ਆਦਿ ਮੌਜੂਦ ਸਨ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply