Sunday, March 29, 2026

ਬਾਲੀਵੁੱਡ ਪਿਠਵਰਤੀ ਗਾਇਕ ਲਾਭ ਜੰਜੂਆ ਵਲੋ ਭੇਟਾਂ ਦੀ ਵੀਡੀਓ ਸੀ. ਡੀ ਰਿਲੀਜ

PPN2707201525

ਅੰਮ੍ਰਿਤਸਰ, 27 ਜੁਲਾਈ (ਗੁਰਚਰਨ ਸਿੰਘ) – ਮਾਤਾ ਚਿੰਤਪੁਰਨੀ ਜੀ ਦੇ ਮੇਲੇ ਤੇ ਮੋਕੇ ਤੇ ਇੱਕ ਧਾਰਮਿਕ ਭੇਟਾਂ ਦੀ ਕੈਸਟ ਰਿਲੀਜ ਕੀਤੀ ਗਈ।ਭੇਟਾ ਦੀ ਕੈਸਟ ਦਾ ਮੁੱਖ ਟਾਇਟਲ ” ਮਾਂ ਦੇ ਮਲੰਗ ” ਦੇ ਨਾਮ ਦੇ ਰੱਖਿਆ ਗਿਆ ਹੈ।ਅੰਮ੍ਰਿਤਸਰ ਦੇ ਇਕ ਹੋਟਲ ਵਿੱਚ ਅੱਜ ਹਿੰਦੀ ਤੇ ਪੰਜਾਬੀ ਫ਼ਿਲਮਾਂ ਦੇ ਪਿਠਵਰਤੀ ਗਾਇਕ ਲਾਭ ਜੰਝੁਆ ਨੇ ਇਸ ਭੇਟਾਂ ਦੀ ਕੈਸਟ ਨੂੰ ਰਸਮੀ ਤੋਰ ਤੇ ਰਿਲੀਜ ਕੀਤਾ ਗਿਆ।ਇਸ ਕੇਸਟ ਨੂੰ ਦਰਸ਼ਕਾ ਤੱਕ ਲੈ ਕੇ ਆਏ ਹਨ ਅੰਮ੍ਰਿਤਸਰ ਦੇ ਹੀ ਮਸ਼ਹੂਰ ਗਾਇਕ ਅਜੇ ਵੇਦ । ਅਜੇ ਵੇਦ ਨੇ ਆਪਣੀ ਸੁਰੀਲੀ ਆਵਾਜ ਦੇ ਵਿੱਚ ਇਸ ਤਰਾਂ ਗਾਇਆ ਹੈ ਕਿ ਦਰਸ਼ਕ ਇਹਨਾ ਦੀ ਆਵਾਜ਼ ਨੂੰ ਜਰੁਰ ਪਸੰਦ ਕਰਨਗੇ।ਇਸ ਕੈਸਟ ਵਿਚ ਕੁਲ 8 ਭੇਟਾਂ ਹਨ ਤੇ ਇਹਨਾ ਦਾ ਫਿਲਮਆਕਨ ਵੀ ਕਰ ਦਿਤਾ ਗਿਆ ਹੈ ਜੋ ਜੈ ਬਾਲਾ ਫਿਲਮਸ ਕੰਪਨੀ ਵਲੋ ਇਸ ਨੂੰ ਰਲੀਜ ਕੀਤਾ ਗਿਆ ਹੈ ।ਇਸ ਕੈਸਟ ਦੇ ਨਿਰਦੇਸ਼ਨ ਬਾਬਾ ਕਮਲ ਜੀ ਤੇ ਸੰਗੀਤ ਕਿਸ਼ੋਰ ਕੁਮਾਰ ਨੇ ਦਿਤਾ ਹੈ ।ਇਸ ਭੇਟਾ ਦੀ ਕੇਸਟ ਨੂੰ ਮਸ਼ਹੂਰ ਗੀਤਕਾਰ ਰਾਜੂ ਹਰੀਪੁਰੀਆ, ਵਿੱਕੀ ਹੰਸ, ਦਵਿੰਦਰ ਅੰਮ੍ਰਿਤਸਰੀਆ ਹਨ ।
ਗਾਇਕਕਾਰ ਲਾਭ ਜੰਜੂਆ ਨੇ ਕਿਹਾ ਕੇ ਉਨਾਂ ਨੇ ਵੀ ਜਦ ਆਪਣੀ ਸੁਰੁਆਤ ਕੀਤੀ ਸੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਜਦੋ ਪ੍ਰਮਾਤਮਾ ਨੇ ਸੁਣੀ ਤਾ ਪਤਾ ਵੀ ਨਾ ਲੱਗਾ । ਮੁੰਬਈ ਮਾਇਆ ਨਗਰੀ ਦੇ ਬਾਲੀਵੂਡ ਵਿਚ ਕੰਮ ਮਿਲਣਾ ਸੁਰੂ ਹੋਇਆ। ਲਾਭ ਜੰਜੂਆ ਨੇ ਆਪਣੀ ਆਉਣ ਵਾਲੀ ਇੱਕ ਹਿੰਦੀ ਫਿਲਮ ਆ ਰਹੀ ਹੈ ਤੇ ਉਸ ਦਾ ਨਾਮ ਪ੍ਰੇਸ਼ਾਨ ਪੁਰ ਹੈ ਤੇ ਉਸ ਵਿੱਚ ਵੀ ਉਨਾਂ ਇੱਕ ਗੀਤ ਗਾਇਆ ਹੈ ਜੋ ਕੇ ਅੰਮ੍ਰਿਤਸਰ ਸ਼ਹਿਰ ਦੀ ਮਸ਼ਹੂਰ ਫਿਲਮੀ ਮੇਗਜੀਨ ਪੰਜਾਬੀ ਸਕਰੀਨ ਦੇ ਐਡੀਟਰ ਦਲਜੀਤ ਸਿੰਘ ਅਰੋੜਾ ਨੇ ਲਿਖਿਆ ਹੈ ਤੇ ਜਲਦੀ ਹੀ ਦਰਸ਼ਕਾਂ ਸਾਹਮਣੇ ਆ ਜਾਏਗਾ ।
ਅਜੇ ਵੇਦ ਨੇ ਇਸ ਮੋਕੇ ਦੱਸਿਆ ਕੇ ਉਹ ਬਹੁਤ ਖੁਸ਼ ਹਨ ਕਿ ਅੱਜ ਉਹ ਇਸ ਦੇ ਯੋਗ ਹੋਏ ਹਨ ਕਿ ਦਰਸ਼ਕ ਉਨਾਂ ਨੂੰ ਸੁਣ ਵੀ ਸਕਣਗੇ ਤੇ ਟੀ ਵੀ ਉਪਰ ਵੀ ਵੇਖ ਸਕਣਗੇ ।ਇਸ ਲਈ ਉਹ ਜੈ ਬਾਲਾ ਫਿਲਮਸ ਦੇ ਮਾਲਿਕ ਅਨਿਲ ਚੋਹਾਨ, ਲਲਿਤ ਮਹਿਤਾ, ਗੋਤਮ, ਭਸੀਨ, ਮੇਸ਼ਾ ਭਾਜੀ, ਦਵਿੰਦਰ ਕੁਨਾਲ, ਪ੍ਰਭੁ ਮਾਦਵ, ਸ਼ਿੰਦਾ ਉਸਤਾਦ, ਵਿੱਕੀ ਦੱਤਾ, ਸੋਨੂ ਸ਼ਰਮਾ, ਹਰਸ਼ ਕੁਮਾਰ, ਬੱਲੂ, ਵਿੱਕੀ ਹਨੀ, ਵੈਭਵ ਸੇਠ, ਜਤਿਨ ਬਤਰਾ, ਸੁਰਿੰਦਰ ਵੇਦ, ਦੀਪਕ, ਸੰਨੀ ਵੇਦ, ਰਮੇਸ਼ ਭੱਟੀ ਤੇ ਸਾਰੇ ਅੰਮ੍ਰਿਤਸਰ ਵਾਸੀਆ ਦੇ ਧੰਨਵਾਦੀ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply