ਦੀਵਾਨ ਦੇ ਸਕੂਲਾਂ ਵਿਚ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਬ’ਚਿਆਂ ਲਈ ਮੁਫਤ ਵਿਦਿਆ – ਚੱਢਾ
ਅੰਮ੍ਰਿਤਸਰ, 28 ਜੁਲਾਈ (ਜਗਦੀਪ ਸਿੰਘ ਸ’ਗੂ)- ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਦੀਨਾ ਨਗਰ ਵਿਚ ਹੋਏ ਅ’ਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਅਜਿਹੇ ਹਮਲੇ ਸਿਰਫ ਪੰਜਾਬ ਹੀ ਨਹੀਂ ਪੂਰੇ ਦੇਸ਼ ਦੀ ਸੁਰਿੱਖਆ ਤੇ ਵੱਡਾ ਖਤਰਾ ਹਨ। ਉਹਨਾਂ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੂੰ ਅੰਤਰ ਰਾਸ਼ਟਰੀ ਬਾਰਡਰਾਂ ਤੇ ਵੱਧ ਤੋਂ ਵੱਧ ਚੋਕਸੀ ਵਧਾਉਣ ਅਤੇ ਸਰਹੱਦਾਂ ਨੂੰ ਪੂਰੀ ਤਰਾਂ ਸੀਲ ਕਰਨ ਦੀ ਅਪੀਲ ਕੀਤੀ ਤਾਂ ਜੋ ਕੋਈ ਵੀ ਅੱਤਵਾਦੀ ਸਰਹੱਦ ਪਾਰੋਂ ਪ੍ਰਵੇਸ਼ ਕਰਕੇ ਦੁਬਾਰਾ ਦੁਖਾਂਤਕ ਵਾਰਦਾਤ ਨੂੰ ਅੰਜਾਮ ਦਿੰਦਿਆ ਦੇਸ਼ ਦੇ ਸਨਮਾਨ ਨੂੰ ਢਾਹ ਨਾ ਲਗਾ ਸਕੇ।ਇਸ ਦੇ ਨਾਲ ਹੀ ੳਹਨਾਂ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਸੁਮੇਧ ਸਿੰਘ ਸੈਣੀ ਦੀ ਅੱੱਤਵਾਦੀਆਂ ਵਿਰੁਧ ਯੋਜਨਾਬੱਧ ਕਾਰਵਾਈ ਅਧੀਨ ਸਿਰਫ ਪੰਜਾਬ ਪੁਲਿਸ ਵਲੋਂ ਹੀ ਅ’ਤਵਾਦੀਆਂ ਖਿਲਾਫ ਮਿਸ਼ਨ ਪੂਰਾ ਕਰਨ ਦੇ ਫੈਸਲੇ ਅਤੇ ਐਸ ਪੀ ਸ: ਬਲਜੀਤ ਸਿੰਘ ਦੀ ਬੇਜੋੜ ਬਹਾਦੂਰੀ ਅਤੇ ਹੋਂਸਲੇ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਮੁ’ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ਹੀਦ ਪੁਲਿਸ ਦੇ ਪਰਿਵਾਰਾਂ ਨੂੰ 10-10 ਲੱਖ ਅਤੇ ਸਰਕਾਰੀ ਨੌਕਰੀ ਦੇਣ ਦੇ ਐਲਾਨ ਦਾ ਵੀ ਪ੍ਰਸ਼ੰਸਾ ਕੀਤੀ। ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਨੇ ਅੱਤਵਾਦ ਖਿਲਾਫ ਲੜਾਈ ਵਿਚ ਕੁਰਬਾਨ ਹੋਏ ਐਸ ਪੀ ਸ: ਬਲਜੀਤ ਸਿੰਘ ਸਮੇਤ ਹੋਰ ਪੁਲਿਸ ਜਵਾਨਾਂ ਅਤੇ ਨਿਰਦੋਸ਼ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੰਦਿਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਐਲਾਨ ਕੀਤਾ ਕਿ ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਵਿਚ ਦੀਨਾ ਨਗਰ ਵਿਖੇ ਹੋਏ ਦਹਿਸ਼ਤੀ ਹਮਲੇ ਵਿਚ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਬ’ਚਿਆਂ ਨੂੰ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਉਹਨਾਂ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿ’ਧ ਸਾਇੰਸਦਾਨ ਡਾ: ਏ ਪੀ ਜੇ ਅਬਦੁਲ ਕਲਾਮ ਦੇ ਅਕਾਲ ਚਲਾਣ ਤੇ ਅਫਸੋਸ ਪ੍ਰਗਟਾਇਆ ਕਿ ਅਜਿਹੀ ਵੱਡਮੁਲੀ ਸ਼ਖਸੀਅਤ ਦੇ ਮਾਲਕ ਭਾਰਤ ਰਤਨ ਡਾ: ਅਬਦੁਲ ਕਲਾਮ ਦਾ ਦੇਹਾਂਤ ਦੇਸ਼ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
Punjab Post Daily Online Newspaper & Print Media