Monday, June 15, 2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਸ਼ੇਸ਼ ਲੋੜਵੰਦ ਬੱਚਿਆਂ ਲਈ ਏ. ਸੀ, ਆਰ. ਓ ਭੇਟ

PPN2807201519

ਅੰਮ੍ਰਿਤਸਰ, 28 ਜੁਲਾਈ ( ਜਗਦੀਪ ਸਿੰਘ ਸੱਗੂ) – ਡਾ. ਐੱਸ. ਪੀ. ਓਬਰਾਏ ਦੀ ਅਗਵਾਈ ਹੇਠ ਚਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜ਼ਿ.) ਦੀ ਅੰਮ੍ਰਿਤਸਰ ਇਕਾਈ ਵੱਲੋਂ ‘ਪਹਿਲ ਸਰਕਾਰੀ ਰਿਸੋਰਸ ਕੇਂਦਰ’ ਦੇ ਹੋਸਟਲ ਵਿਖੇ ਰਹਿ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਪੀੜਾਂ ਨੂੰ ਸਮਝਦਿਆਂ ਹੋਇਆ ਅੱਜ ਉਨ੍ਹਾਂ ਲਈ ਇਕ ਏਅਰ ਕੰਡੀਸ਼ਨ, ਠੰਡੇ ਪਾਣੀ ਵਾਲੀ ਮਸ਼ੀਨ ਅਤੇ ਇਕ 100 ਲੀਟਰ ਦੀ ਸਮਰਥਾ ਵਾਲਾ ਆਰ. ਓ. ਭੇਟ ਕੀਤਾ ਗਿਆ।
ਬੀਤੇ ਦਿਨੀਂ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਓਬਰਾਏ ਵੱਲੋਂ ਅੰਮ੍ਰਿਤਸਰ ਵਿਖੇ ਉਕਤ ਹੋਸਟਲ ਦੇ ਕੀਤੇ ਵਿਸ਼ੇਸ਼ ਦੌਰੇ ਦੌਰਾਨ ਇਨ੍ਹਾਂ ਲੋੜਵੰਦ ਬੱਚਿਆਂ ਦੀਆਂ ਜਰੂਰਤਾਂ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਇਕ ਏ. ਸੀ., ਠੰਡੇ ਪਾਣੀ ਵਾਲੀ ਮਸ਼ੀਨ, ਆਰ. ਓ., ਬਿਸਤਰੇ ਅਤੇ ਬੈਡ ਆਦਿ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਨੂੰ ਰਸਮੀ ਸ਼ੁਰੂਆਤ ਕਰਦਿਆਂ ਅੱਜ ਇੱਥੇ ਏਅਰ ਕੰਡੀਸ਼ਨ, ਠੰਡੇ ਪਾਣੀ ਵਾਲੀ ਮਸ਼ੀਨ ਅਤੇ ਇਕ 100 ਲੀਟਰ ਦੀ ਸਮਰਥਾ ਵਾਲਾ ਆਰ. ਓ. ਭੇਟ ਕਰ ਦਿੱਤਾ ਗਿਆ ਹੈ। ਇਸ ਮੌਕੇ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਚਮਿਆਰੀ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸ: ਓਬਰਾਏ ਵੱਲੋਂ ਕੀਤੇ ਗਏ ਐਲਾਨਾਂ ਵਿੱਚੋਂ ਅੱਜ ਉਕਤ ਵਸਤੂਆਂ ਇਸ ਸਕੂਲ ਦੇ ਅਧਿਕਾਰੀਆਂ ਹਵਾਲੇ ਕਰ ਦਿੱਤੀਆਂ ਗਈਆਂ ਤਾਂ ਇਸ ਸਮੇਂ ਲਾਭ ਲੈਣ ਵਾਲੇ ਵਿਦਿਆਰਥੀ ਗਦ-ਗਦ ਹੋ ਉਠੇ। ਇਸ ਮੌਕੇ ਜਗਮੋਹਨ ਸਿੰਘ ਢਿੱਲੋਂ ਅਤੇ ਕਾਲਾ ਸਿੰਘ ਵੀ ਹਾਜ਼ਰ ਸਨ।

Check Also

ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ

ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …

Leave a Reply