Thursday, March 5, 2026

ਸਿੱਖ ਇਤਿਹਾਸ ਖੋਜ ਵਿਭਾਗ ਨੂੰ ਨਵਿਆਉਣ ਲਈ ਸ਼ੋ੍ਮਣੀ ਕਮੇਟੀ ਵਿਸ਼ੇਸ਼ ਉਪਰਾਲੇ ਕਰੇਗੀ – ਬੇਦੀ

Diljit Singh Bedi

ਅੰਮ੍ਰਿਤਸਰ, 28 ਜੁਲਾਈ (ਗੁਰਪ੍ਰੀਤ ਸਿੰਘ)- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਖੋਜ ਵਿਭਾਗ ਨੂੰ ਨਵਿਆਉਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਦੀ ਅਗਵਾਈ ਵਿੱਚ ਸਾਰੇ ਸੰਭਵ ਉਪਰਾਲੇ ਕੀਤੇ ਜਾਣਗੇ। ਸਿੱਖ ਇਤਿਹਾਸ ਖੋਜ ਵਿਭਾਗ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ 1984 ਦੇ ਫੌਜੀ ਹਮਲੇ ਸਮੇਂ ਇਸ ਲਾਇਬ੍ਰੇਰੀ ਦਾ ਅਨਮੁੱਲਾ ਸਰਮਾਇਆ ਫੌਜ ਚੁੱਕ ਕੇ ਲੈ ਗਈ ਸੀ, ਜਿਸ ਵਿੱਚ ਇਤਿਹਾਸਕ ਦਸਤਾਵੇਜਾਂ ਤੋਂ ਇਲਾਵਾ ਹੱਥ ਲਿਖਤ ਖਰੜੇ, ਅਨਮੋਲ ਪੁਸਤਕਾਂ ਪੱਤਰ ਆਦਿ ਹਨ, ਜੋ ਫੌਜ ਵੱਲੋਂ ਹੁਣ ਤੀਕ ਵਾਪਸ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਨਾਲ ਪੱਤਰੁਵਿਹਾਰ ਕਰਕੇ ਅਨਮੋਲ ਤੇ ਇਤਿਹਾਸਕ ਦਸਤਾਵੇਜਾਂ ਅਤੇ ਵਸਤਾਂ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਾਡੇ ਕੁਝ ਹੱਥ ਪੱਲੇ ਨਹੀਂ ਪਿਆ। ਜੋ ਕੁਝ ਦਿੱਤਾ ਗਿਆ ਹੈ ਉਹ ਨਾ ਮਾਤਰ ਹੈ। ਸ:ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਲਾਇਬਰੇਰੀ ਨੂੰ ਮੁੜ ਉਸੇ ਸ਼ਾਨੋ ਸ਼ੌਕਤ ਨਾਲ ਅਮੀਰ ਕੀਤਾ ਜਾਵੇਗਾ।ਉਨ੍ਹਾਂ ਹੋਰ ਕਿਹਾ ਕਿ ਇਸ ਸਮੇਂ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਸਾਡੇ ਕੋਲ ਕੁੱਲ 23359 ਪੁਸਤਕਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ 487, ਸ੍ਰੀ ਦਸਮ ਗ੍ਰੰਥ 65 ਅਤੇ ਜਨਰਲ ਹੱਥ ਲਿਖਤਾਂ (ਪੋਥੀਆਂ) 956 ਹਨ। ਡਿਜੀਟਾਈਜਡ ਕੀਤੇ ਦਸਤਾਵੇਜਾਂ ਸਬੰਧੀ ਵੇਰਵਾ ਦੇਂਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 290, ਸ੍ਰੀ ਦਸਮ ਗ੍ਰੰਥ 51, ਫੋਟੋ ਐਲਬਮ 247, ਪੁਸਤਕਾਂ ਅਤੇ ਹੋਰ ਮਟੀਰੀਅਲ 1750 ਅਤੇ ਜਨਰਲ ਹੱਥ ਲਿਖਤਾਂ 618 ਡਿਜੀਟਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੂਨ 1984 ਸਮੇਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਪੁਸਤਕਾਂ ਫੌਜ ਆਪਣੇ ਨਾਲ ਲੈ ਗਈ ਸੀ ਉਨ੍ਹਾਂ ਵਿਚੋਂ ਹੁਣ ਤੀਕ ਸੀ ਬੀ ਆਈ ਨੇ ਸਿਰਫ 75 ਪੁਸਤਕਾਂ ਹੀ ਵਾਪਸ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਲਾਇਬਰੇਰੀ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੇ ਇਲਾਵਾ ਚੀਨੀ, ਤਾਮਿਲ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਲਿਖੀਆਂ ਪੁਸਤਕਾਂ ਵੀ ਮੌਜੂਦ ਹਨ।
ਸ. ਬੇਦੀ ਨੇ ਕਿਹਾ ਕਿ ਅਗਰ ਕਿਸੇ ਕੋਲ ਸਿੱਖ ਇਤਿਹਾਸ ਸਬੰਧੀ ਕੋਈ ਪੁਰਾਣੇ ਖਰੜੇ ਮੌਜੂਦ ਹੋਏ ਤਾਂ ਉਨ੍ਹਾਂ ਨੂੰ ਵੀ ਭੇਟਾ ਸਹਿਤ ਜਾਂ ਭੇਟਾ ਰਹਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਲਿਆਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਪੁਰਜੋਰ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜੋ ਪੁਸਤਕਾਂ ਦੁਰਲੱਭ ਹੋ ਗਈਆਂ ਹਨ ਜਾਂ ਜੋ ਅੱਗੋਂ ਪ੍ਰਕਾਸ਼ਿਤ ਨਹੀਂ ਹੋਈਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਉਨ੍ਹਾਂ ਨੂੰ ਦੁਬਾਰਾ ਪ੍ਰਕਾਸ਼ਿਤ ਕੀਤਾ ਜਾਵੇਗਾ ਤਾਂ ਜੋ ਪਾਠਕ ਇਨ੍ਹਾਂ ਨੂੰ ਪੜ੍ਹ ਕੇ ਗੁਰਬਾਣੀ ਅਤੇ ਸਿੱਖ ਇਤਿਹਾਸ ਸਬੰਧੀ ਵਡਮੁੱਲੀ ਜਾਣਕਾਰੀ ਹਾਸਿਲ ਕਰ ਸਕਣ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਪੁਸਤਕਾਂ ਹਨ ਜੋ ਪਾਠਕਾਂ, ਵਿਦਿਆਰਥੀਆਂ ਤੇ ਸਿਖਿਆਰਥੀਆਂ ਨੂੰ ਲੋੜੀਂਦੀਆਂ ਹਨ, ਪਰ ਉਹ ਉਪਲੱਬਧ ਨਹੀਂ ਹਨ। ਇਨ੍ਹਾਂ ਪੁਸਤਕਾਂ ਦਾ ਦੁਬਾਰਾ ਪ੍ਰਕਾਸ਼ਨ ਹੋਵੇਗਾ। ਉਨ੍ਹਾਂ ਦੱਸਿਆ ਕਿ 50,60 ਸਾਲ ਤੋਂ ਬਹੁਤ ਸਾਰੀਆਂ ਪੁਸਤਕਾਂ ਦਾ ਪ੍ਰਕਾਸ਼ਨ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਲਦ ਹੀ ‘ਨੀਸਾਣ ਤੇ ਹੁਕਮਨਾਮੇ’, ‘ਸਿੱਖ ਵਿਚਾਰਧਾਰਾ’, ‘ਗੁਰਦੁਆਰਾ ਸੁਧਾਰ ਅਰਥਾਤ ਅਕਾਲੀ ਲਹਿਰ’ ਅਤੇ ‘ਸਾਡਾ ਹੱਥ ਲਿਖਤ ਪੰਜਾਬੀ ਸਾਹਿਤ’ ਆਦਿ ਪੁਸਤਕਾਂ ਦੁਬਾਰਾ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ ਹਰ ਗਤੀਵਿਧੀ ਤੇ ਨਜ਼ਰ ਰੱਖਣ ਲਈ ਸੀ ਸੀ ਟੀ ਵੀ ਕੈਮਰੇ ਵੀ ਲਗਾਏ ਜਾਣਗੇ, ਜੋ ਸੁਰੱਖਿਆ ਪੱਖੋਂ ਅਹਿਮ ਰੋਲ ਅਦਾ ਕਰਨਗੇ।ਉਨ੍ਹਾਂ ਦੱਸਿਆ ਕਿ ਜੋ ਰੀਸਰਚ ਸਕਾਲਰ ਏਥੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵੱਖਰੁੇਵੱਖਰੇ ਪ੍ਰੋਜੈਕਟ ਤੇ ਕੰਮ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਸz: ਬੇਦੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਛਾ ਹੈ ਕਿ ਵੱਖੁਵੱਖ ਭਾਸ਼ਾਵਾਂ ਦੇ ਮਾਹਿਰ ਵਿਦਵਾਨ (ਸਕਾਲਰ) ਵੀ ਇਸ ਲਾਇਬ੍ਰੇਰੀ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਜੋ ਹੋਰਨਾਂ ਭਾਸ਼ਾਵਾਂ ਵਿੱਚ ਪੁਸਤਕਾਂ ਪ੍ਰਕਾਸ਼ਿਤ ਕਰ ਸਕੀਏ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply