Tuesday, June 23, 2026

ਡੀ.ਏ.ਵੀ ਪਬਲਿਕ ਸਕੂਲ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ

PPN3007201512
ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ) – ਦੇਸ਼ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਨੂੰ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕਰਕੇ, ਸ਼ਰਧਾਂਜਲੀ ਭੇਂਟ ਕੀਤੀ ਗਈ । ਵਿਦਿਆਰਥੀਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਕਿਵੇਂ ਸ਼ਹੀਦ ਊਧਮ ਸਿੰਘ ਨੇ 13 ਅਪ੍ਰੈਲ 1919 ਦਾ ਜਲ੍ਹਿਆਂਵਾਲਾ ਬਾਗ ਸਾਕਾ ਅੱਖੀਂ ਦੇਖਿਆ ਸੀ ਅਤੇ ਕਿਵੇਂ ਉਸ ਨੇ ਇਸ ਸਾਕੇ ਲਈ ਜ਼ਿੰਮੇਵਾਰ ਮਾਈਕਲ ਓਡਵਾਇਅਰ ਨੂੰ ਉਸ ਦੇ ਮੁਲਕ ਵਿੱਚ ਜਾ ਕੇ 1940 ਵਿੱਚ ਭਰੀ ਸਭਾ ਵਿੱਚ ਮੌਤ ਦੇ ਘਾਟ ਉਤਾਰਿਆ ਅਤੇ ਅੰਮ੍ਰਿਸਰ ਦੀ ਧਰਤੀ ਂਤੇ ਹੋਏ ਸਾਕੇ ਦਾ ਬਦਲਾ ਲਿਆ।28 ਦਸੰਬਰ 1899 ਨੂੰ ਸਨਾਮ ਜ਼ਿਲ੍ਹਾ ਸੰਗਰੂਰ ਵਿਖੇ ਜਨਮੇ ਊਧਮ ਸਿੰਘ ਦੇ ਮਨ ਉਤੇ ਜਲ੍ਹਿਆਂ ਵਾਲੇ ਬਾਗੇ ਦੇ ਸਾਕੇ ਦਾ ਡੂੰਘਾ ਅਸਰ ਹੋਇਆ ਸੀ।ਭਗਤ ਸਿੰਘ ਦੀ ਪ੍ਰੇਰਨਾ ਨਾਲ ਉਸ ਨੇ ਇਨਕਲਾਬ ਦਾ ਰਾਹ ਚੁਣਿਆ ਜਦ ਊਧਮ ਸਿੰਘ ਬ੍ਰਿਟਿਸ਼ ਸਰਕਾਰ ਦੀ ਕੈਦ ਵਿੱਚ ਸੀ ਅਤੇ ਉਸ ਨੇ ਰਹਿਮ ਦੀ ਅਪੀਲ ਖਾਰਜ ਕਰਦਿਆਂ ਗੋਰੀ ਸਰਕਾਰ ਨੂੰ ਲਿਖਿਆ ਸੀ, ਂਂਮੈਂ ਮੌਤ ਤੋਂ ਨਹੀਂ ਡਰਦਾ ਮੈਂ ਤਾਂ ਮੌਤ ਨਾਲ ਵਿਆਹਿਆ ਜਾਣਾ ਲੋਚਦਾ ਹਾਂ।ਮੈਂ ਭਾਰਤ ਦਾ ਸਪੂਤ ਹਾਂ ਅਤੇ ਕਦੇ ਵੀ ਮੁਆਫ਼ੀ ਨਹੀਂ ਮਗਾਂਗਾ।ਇਸ ਤਰ੍ਹਾ ਊਧਮ ਸਿੰਘ ਨੇ ਆਪਣੀ ਜ਼ਿੰਦਗੀ ਦੇਸ਼ ਤੋਂ ਨਿਛਾਵਰ ਕਰ ਦਿੱਤੀ ।
ਇਸ ਮੌਕੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਆਜ਼ਾਦੀ ਦਾ ਸਤਿਕਾਰ ਕਰਦਿਆਂ ਦੇਸ਼ਸ਼ਭਗਤੀ ਦੇ ਮਾਰਗ ਂਤੇ ਚੱਲਣਾ ਚਾਹੀਦਾ ਹੈ।ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਆਪਣੇ ਸੁਨੇਹੇ ਵਿੱਚ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਅਤੇ ਸੇਧ ਲੈਣ ਦਾ ਸੁਨੇਹਾ ਦਿੱਤਾ ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply