Thursday, June 25, 2026

ਆਮ ਆਦਮੀ ਪਾਰਟੀ ਦੇ ਆਗੂ ਨੇ ਟੋਲ ਟੈਕਸ ਅਧਿਕਾਰੀਆਂ ਕੋਲੋਂ ਮੰਗੀ ਸੂਚਨਾ ਅਧਿਕਾਰ ਤਹਿਤ ਜਾਣਕਾਰੀ

Amandeep jandialaਜੰਡਿਆਲਾ ਗੁਰੂ, 30 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੁ ਤੋਂ ਅੰਮ੍ਰਿਤਸਰ ਜੀ. ਟੀ ਰੋਡ ਦੇ ਰਸਤੇ ਵਿੱਚ ਆਉਂਦੇ ਨਿੱਝਰਪੁਰਾ ਟੋਲ ਟੈਕਸ ਅਧਿਕਾਰੀਆਂ ਪਾਸੋਂ ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਨੇ ਆਰ. ਟੀ. ਆਈ ਰਾਹੀਂ ਜਾਣਕਾਰੀ ਮੰਗਦੇ ਹੋਏ ਪੁੱਛਿਆ ਕਿ ਕੀ ਟੋਲ ਟੈਕਸ ਦਾ ਨਿਰਧਾਰਤ ਸਮਾਂ 5 ਸਾਲ ਪੂਰਾ ਹੋ ਚੁੱਕਾ ਹੈ ਜਾਂ ਨਹੀਂ ? ਅਗਰ ਪੰਜ ਸਾਲ ਪੂਰੇ ਹੋ ਚੁੱਕੇ ਹਨ ਤਾਂ ਫਿਰ ਇਸਨੂੰ ਬੰਦ ਕਿਉਂ ਨਹੀਂ ਕੀਤਾ ਜਾ ਰਿਹਾ? ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਮਨਦੀਪ ਸਿੰਘ ਨੇ ਕਿਹਾ ਕਿ ਉਨਾਂ ਇਹ ਵੀ ਪੁਛਿਆ ਹੈ ਕਿ 2010 ਤੋਂ ਹੁਣ ਤੱਕ ਪੰਜ ਸਾਲਾਂ ਵਿੱਚ ਟੋਲ ਟੈਕਸ ਕੰਪਨੀ ਅਧਿਕਾਰੀਆਂ ਵਲੋਂ ਕਿੰਨਾ ਟੈਕਸ ਵਸੂਲਿਆ ਗਿਆ ਹੈ ਅਤੇ ਉਸ ਵਿਚੋਂ ਕਿੰਨਾ ਪੰਜਾਬ ਸਰਕਾਰ ਨੂੰ ਅਦਾ ਕੀਤਾ ਹੈ।ਇਸ ਤੋਂ ਇਲਾਵਾ ਜੋ ਗੱਡੀਆਂ ਵਾਲਿਆਂ ਨੂੰ ਟੈਕਸ ਦੀ ਪਰਚੀ ਦਿੱਤੀ ਜਾਦੀ ਹੈ, ਉਸ ਉੱਪਰ ਟਾਂਗਰਾ ਤੋਂ ਵੇਰਕਾ ਰੂਟ ਦਾ ਜਿਕਰ ਕਿਉਂ ਕੀਤਾ ਗਿਆ ਹੈ, ਜਦੋਂ ਕਿ ਟੋਲ ਟੈਕਸ ਜੰਡਿਆਲਾ ਗੁਰੁ ਜੀ.ਟੀ.ਰੋਡ ਨਿਝਰਪੁਰਾ ਸਥਿਤ ਹੈ।ਆਰ.ਟੀ.ਆਈ ਰਾਹੀਂ ਮੰਗੀ ਜਾਣਕਾਰੀ ਵਿਚ ਇਹ ਵੀ ਪੁੱਛਿਆ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਉਹਨਾ ਨੂੰ ਟੋਲ ਟੈਕਸ ਲਈ ਸਰਕਾਰੀ ਜਗ੍ਹਾ ਕਿਥੇ ਅਲਾਟ ਕੀਤੀ ਗਈ ਹੈ ? ਐਡਵੋਕੇਟ ਨੇ ਕਿਹਾ ਕਿ ਉਪਰੋਕਤ ਸਾਰੀ ਜਾਣਕਾਰੀ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਹੈ ਤਾਂ ਜੋ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply