Saturday, March 21, 2026

 ਸਿੰਘ ਸਾਹਿਬ ਨੇ ਪੁਲਿਸ ਵੱਲੋਂ ਸਿੱਖਾਂ ਦੇ ਕੇਸਾਂ ਤੋਂ ਪਕੜ ਕੇ ਧੂ੍ਹਣ ਅਤੇ ਮਾਰਕੁਟਾਈ ਕਰਨ ਦਾ ਲਿਆ ਸਖਤ ਨੋਟਿਸ

Giani-Gurbachan-Singh1

ਅੰਮ੍ਰਿਤਸਰ, 3 ਅਗਸਤ (ਗੁਰਪ੍ਰੀਤ ਸਿੰਘ) – ਸਿਘ ਸਾਹਿਬ ਗਿਆਨੀ ਗੁਰਬਚਨ ਸਿਘ ਨੇ ਸੰਗਰੂਰ ਵਿਖੇ ਪੁਲਿਸ ਵੱਲੋਂ ਸਿੱਖਾਂ ਦੇ ਕੇਸਾਂ ਤੋਂ ਪਕੜ ਕੇ ਉਨਾਂ ਨੂੰ ਧੂ੍ਹਹਣ ਅਤੇ ਮਾਰਕੁਟਾਈ ਕਰਨ ਦਾ ਸਖਤ ਨੋਟਿਸ ਲਿਆ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਨੇ ਕਿਹਾ ਕਿ ਜੋ ਸਗਰੂਰ ਵਿਖੇ ਪੁਲਿਸ ਵੱਲੋਂ ਸਿੱਖਾਂ ਦੇ ਕੇਸਾਂ ਤੋਂ ਪਕੜ ਕੇ ਧੂਇਆ ਗਿਆ ਹੈ ਅਤੇ ਉਨਾਂ ਦੀ ਮਾਰਕੁਟਾਈ ਕੀਤੀ ਗਈ ਹੈ, ਬਹੁਤ ਹੀ ਨਿਦਣਯੋਗ ਅਤੇ ਸ਼ਰਮਨਾਕ ਘਟਨਾ ਹੈ।ਉਨਾਂ ਕਿਹਾ ਕਿ ਕਿੰਨਾ ਅਫਸੋਸਨਾਕ ਹੈ ਕਿ ਕਿਵੇਂ ਸਿੱਖ ਹੀ ਸਿੱਖ ਨੂੰ ਕੇਸਾਂ ਤੋਂ ਪਕੜ ਕੇ ਧੁਹ ਰਿਹਾ ਹੈ, ਜੋ ਦੇਸ਼ਾਂ-ਵਿਦੇਸ਼ਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਸਿਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਬਤ ਉਨਾਂ ਨੇ ਅੱਜ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤ੍ਰਿਕਾ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਉਹ ਹੋਈ ਇਸ ਘਟਨਾ ਸਬਧੀ ਜਾਇਜਾ ਲੈ ਕੇ ਕਾਰਵਾਈ ਕਰਨ।

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੋਸ਼ਲ ਮੀਡੀਆ `ਤੇ ਗਲਤ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਸ੍ਰੀ ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵਿਜ਼ਨ)-ਕਮ-ਸੈਕਟਰੀ ਜ਼ਿਲ੍ਹਾ …

Leave a Reply