
ਬਟਾਲਾ, 4 ਅਗਸਤ (ਨਰਿੰਦਰ ਸਿੰਘ ਬਰਨਾਲ) – ਅੱਜ ਇਥੋਂ ਦੇ ਨਜਦੀਕ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਵਿਖੇ ਭਾਰਤ ਸਕਾਉਟ ਅਤੇ ਗਾਈਡ ਪੰਜਾਬ ਦੇ ਮੁੱਖੀ ਡਾ: ਸਾਧੂ ਸਿੰਘ ਰੰਧਾਵਾ ਅਤੇ ਜਿਲਾ ਸਿੱਖਿਆ ਅਫਸਰ ਸ.ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਿੰਸੀ: ਹਰਦੀਪ ਸਿੰਘ ਚਾਹਲ ਅਤੇ ਡੀ ਓ ਸੀ ਦਿਲਬਾਗ ਸਿੰਘ ਦੀ ਰਹਿਣਮਾਈ ਹੇਠ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਚਾਰ ਰੋਜਾ ਦੀ ਸ਼ੁਰੂਆਤ ਕੀਤੀ ਗਈ।ਇਸ ਕੇੈਂਪ ਵਿਚ ਸਕਾਉਟ ਮਾਸਟਰ ਤਰਲੋਕ ਸਿੰਘ ,ਕੁਲਵਿੰਦਰ ਸਿੰਘ ਅਤੇ ਮੈਡਮ ਸਤਿੰਦਰ ਕੌਰ ਨੇ ਬੱਚਿਆਂ ਨੂੰ ਝੰਡਾ ਗੀਤ, ਸਕਾਉਟ ਗਾਈਡਾ ਨਿਯਮ, ਪ੍ਰਾਥਨਾ, ਪ੍ਰਣ ਆਦਿ ਬਾਰੇ ਦੱਸਿਆ ਗਿਆ।ਇਸ ਕੈਂਪ ਵਿੱਚ ਬੱਚਿਆਂ ਨੇ ਬਹੁਤ ਰੁਚੀ ਦਿਖਾਈ। ਇਸ ਕੈਪ ਵਿੱਚ ਬੱਚਿਆਂ ਨੂੰ ਨੈਤਿਕ ਕੀਮਤਾ ਆਪਸੀ ਮੇਨ ਜੋਲ, ਭਾਈ ਚਾਰਕ ਏਕਤਾ ਕੁਦਰਤ ਦੀਆਂ ਅਨਮੋਲ ਦਾਤਾ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media