Tuesday, June 23, 2026

ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਦੀ ਨੈਸ਼ਨਲ ਐਵਾਰਡ ਲਈ ਹੋਈ ਚੋਣ

5 ਸਤੰਬਰ 2015 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦੇਣਗੇ ਸਨਮਾਨ

PPN0408201511

ਫਾਜ਼ਿਲਕਾ, 4 ਅਗਸਤ(ਵਿਨੀਤ ਅਰੋੜਾ) – ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਦੀ ਚੋਣ ਨੈਸ਼ਨਲ ਐਵਾਰਡ ਲਈ ਹੋਈ ਹੈ। ਇਹ ਪੁਰਸਕਾਰ ਹਰ ਸਾਲ ਮਨੁੱਖੀ ਸੋਮਿਆ ਦੇ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਇਹ ਪੁਰਸਕਾਰ ਅਧਿਆਪਕ ਦਿਵਸ ਮੌਕੇ 5 ਸਤੰਬਰ 2015 ਨੂੰ ਨਵੀਂ ਦਿੱਲੀ ਵਿਖੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 5 ਸਤੰਬਰ 2012 ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ। ਇੱਥੇ ਜਿਕਰਯੋਗ ਹੈ ਕਿ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਬੱਲ ਫਾਜ਼ਿਲਕਾ ਦੇ ਪਹਿਲੇ ਨੈਸ਼ਨਲ ਐਵਾਰਡੀ ਹੋਣਗੇ।
ਪਿਤਾ ਸ. ਰਜਿੰਦਰ ਸਿੰਘ ਅਤੇ ਮਾਤਾ ਗੁਰਜੀਤ ਕੌਰ ਦੇ ਘਰ ਜਨਮੇਂ ਡਾ. ਸੁਖਬੀਰ ਸਿੰਘ ਬੱਲ ਐਮ.ਐਸ.ਸੀ,ਐਮਐਡ ਦੀ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਨੇ ਸਿੱਖਿਆ ਪ੍ਰਬੰਧਨ ਵਿਸ਼ੇ ਵਿਚ ਪੀ.ਐਚ.ਡੀ ਵੀ ਕੀਤੀ ਹੈ। ਉਨ੍ਹਾਂ ਸਿੱਖਿਆ ਵਿਭਾਗ ਵਿਚ 23 ਜੁਲਾਈ 1991 ਨੂੰ ਲੈਕਚਰਾਰ ਵੱਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਉਹ ਲੰਬਾ ਸਮਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ (ਅਬੋਹਰ) ਵਿਖੇ ਸਿੱਖਿਆ ਦਾ ਚਾਨਣ ਵੰਡਦੇ ਰਹੇ। 16 ਫਰਵਰੀ 2010 ਨੂੰ ਉਹ ਪ੍ਰਿੰਸੀਪਲ ਵੱਜੋਂ ਪਦਉਨਤ ਹੋਏ ਅਤੇ ਆਪਣੀ ਅਧਿਆਪਨ ਕੁਸ਼ਲਤਾ ਦੇ ਨਾਲ ਨਾਲ ਸਿੱਖਿਆ ਪ੍ਰਬੰਧਨ ਵਿਚ ਵੀ ਆਪਣੀ ਯੋਗਤਾ ਦਾ ਲੋਹਾ ਮਨਵਾਇਆ। ਪ੍ਰਿੰਸੀਪਲ ਵੱਜੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਵੀ ਉਨ੍ਹਾਂ ਨੂੰ 2012 ਵਿਚ ਸੂਬਾ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਉਹ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹਾ ਫਾਜ਼ਿਲਕਾ ਵਿਚ ਸਿੱਖਿਆ ਦੇ ਪ੍ਰਸਾਰ ਲਈ ਮੱਹਤਵਪੂਰਨ ਯੋਗਦਾਨ ਪਾ ਰਹੇ ਹਨ। ਉਹ ਆਖਦੇ ਹਨ ਕਿ ਉਨ੍ਹਾਂ ਦੀ ਪੜ੍ਹਾਈ ਵਿਚ ਉਨ੍ਹਾਂ ਦੀ ਮਾਤਾ ਸਰਦਾਰਨੀ ਗੁਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਿੰਨ੍ਹਾਂ ਨੇ ਵਿਸ਼ੇਸ਼ ਰੁਚੀ ਲੈ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾਈ। ਆਪਣੀਆਂ ਵਰਤਮਾਨ ਪ੍ਰਾਪਤੀਆਂ ਲਈ ਉਹ ਆਪਣੀ ਧਰਮਪਤਨੀ ਸੁਖਵਿੰਦਰ ਕੌਰ (ਜੋ ਕਿ ਖੁਦ ਇਕ ਅਧਿਆਪਕਾ ਹਨ) ਦੇ ਯੋਗਦਾਨ ਦੀ ਗੱਲ ਕਰਦਿਆਂ ਆਖ਼ਦੇ ਹਨ ਕਿ ਉਨ੍ਹਾਂ ਵੱਲੋਂ ਮਿਲਦੇ ਸਹਿਯੋਗ ਅਤੇ ਪ੍ਰੇਰਨਾ ਸਦਕਾ ਹੀ ਉਹ ਆਪਣੇ ਕਰਮ ਖੇਤਰ ਵਿਚ ਸਫ਼ਲਤਾ ਪੂਰਵਕ ਆਪਣੀ ਸੇਵਾ ਨਿਭਾ ਸਕਦੇ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply